Top Stories

ਕੈਨੇਡਾ ਸੁਪਰੀਮ ਕੋਰਟ ਦੀ ਜੱਜ ਬਣੀ ਪਹਿਲੀ ਦਸਤਾਰਧਾਰੀ ਬੀਬੀ

ਬ੍ਰਿਟਿਸ਼ ਕੋਲੰਬੀਆ (ਨਵਾਂ ਜ਼ਮਾਨਾ ਸਰਵਿਸ)-ਕੈਨੇਡਾ ਵਿੱਚ ਪਲਬਿੰਦਰ ਕੌਰ ਸ਼ੇਰਗਿੱਲ ਸੁਪਰੀਮ ਕੋਰਟ ਦੀ ਪਹਿਲੀ ਦਸਤਾਰਧਾਰੀ ਜੱਜ ਬਣ ਗਈ ਹੈ। ਪਲਬਿੰਦਰ ਕੌਰ ਸ਼ੇਰਗਿੱਲ ਨੂੰ ਨਿਊ ਵੈੱਸਟ ਮਨਿਸਟਰ ਵਿੱਚ ਬ੍ਰਿਟਿਸ਼ ਕੋਲੰਬੀਆ ਸੁਪਰੀਮ ਕੋਰਟ ਦੀ ਜੱਜ ਨਿਯੁਕਤ ਕੀਤਾ ਗਿਆ ਹੈ।

ਸੈਂਚੁਰੀ ਪਲਾਈ ਬੋਰਡ ਵਿਰੁੱਧ ਲੋਕਾਂ ਜਿੱਤਿਆ ਸੰਘਰਸ਼

ਹੁਸ਼ਿਆਰਪੁਰ (ਬਲਵੀਰ ਸੈਣੀ) ਪਿਛਲੇ 109 ਦਿਨ ਤੋਂ ਸੈਂਚੁਰੀ ਪਲਾਈ ਬੋਰਡ ਅਤੇ ਕੈਮੀਕਲ ਪਲਾਂਟ ਪਿੰਡ ਦੌਲੋਵਾਲ ਵਿਰੁੱਧ ਚੱਲ ਰਹੇ ਸੰਘਰਸ਼ ਸੰਬੰਧੀ ਐੱਸ.ਡੀ.ਐੱਮ. ਹੁਸ਼ਿਆਰਪੁਰ ਵੱਲੋਂ ਫੈਕਟਰੀ ਮੈਨੇਜਮੈਂਟ ਅਤੇ ਹਲਕਾ ਸੰਘਰਸ਼ ਕਮੇਟੀ ਦੇ ਆਗੂਆਂ ਨਾਲ ਉਨ੍ਹਾਂ ਦੇ ਦਫਤਰ ਵਿਖੇ ਮੀਟਿੰਗ ਕੀਤੀ ਗਈ।

ਭਾਰਤ ਨੇ ਪਾਕਿਸਤਾਨ ਨੂੰ 6-1 ਨਾਲ ਰੋਲਿਆ

ਲੰਡਨ (ਨਵਾਂ ਜ਼ਮਾਨਾ ਸਰਵਿਸ) ਭਾਰਤੀ ਮਰਦ ਹਾਕੀ ਟੀਮ ਨੇ ਵਿਸ਼ਵ ਲੀਗ 'ਚ ਸ਼ਨੀਵਾਰ ਨੂੰ ਪੰਜਵੇਂ ਤੇ ਅੱਠਵੇਂ ਸਥਾਨ ਲਈ ਖੇਡੇ ਗਏ ਇੱਕ ਦਿਲਚਸਪ ਮੁਕਾਬਲੇ 'ਚ ਆਪਣੇ ਰਵਾਇਤੀ ਵਿਰੋਧੀ ਪਾਕਿਸਤਾਨ ਨੂੰ 6-1 ਦੇ ਫਰਕ ਨਾਲ ਰੋਲ ਕੇ ਰੱਖ ਦਿੱਤਾ।

'ਮਾਰਕਸਵਾਦ-ਇੱਕ ਝਲਕ' ਲੋਕ ਅਰਪਣ

ਜਲੰਧਰ (ਵਿੱਕੀ ਮਹੇਸਰੀ) ਮਾਰਕਸਵਾਦੀ ਦਰਸ਼ਨ ਬਾਰੇ ਲਿਖਣ ਅਤੇ ਰਾਜਨੀਤਕ ਪਿੜ ਵਿੱਚ ਲਗਾਤਾਰ ਸਰਗਰਮ ਰਹਿਣ ਵਾਲੇ ਕਮਿਊਨਿਸਟ ਆਗੂ ਜਗਰੂਪ ਦੀ ਨਵੀਂ ਸਿਧਾਂਤਕ ਕਿਤਾਬ 'ਮਾਰਕਸਵਾਦ-ਇੱਕ ਝਲਕ' (ਕਿਰਤ ਤੇ ਵਿਗਿਆਨ ਅਤੇ ਸਰਮਾਏ ਦੇ ਵਿਗਿਆਨ ਦੀ ਟੱਕਰ) ਭਾਵੇਂ ਲੋਕ ਅਰਪਣ ਕੀਤੀ ਜਾ ਚੁੱਕੀ ਹੈ,

ਪ੍ਰੋ. ਅਜਮੇਰ ਸਿੰਘ ਔਲਖ ਦਾ ਸ਼ਰਧਾਂਜਲੀ ਸਮਾਗਮ ਅੱਜ

ਚੰਡੀਗੜ੍ਹ (ਨਵਾਂ ਜ਼ਮਾਨਾ ਸਰਵਿਸ)-ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.), ਲੋਕ ਕਲਾ ਮੰਚ, ਮਾਨਸਾ ਅਤੇ ਪ੍ਰੋ. ਅਜਮੇਰ ਸਿੰਘ ਔਲਖ ਦੇ ਪਰਵਾਰ ਵੱਲੋਂ ਸਾਂਝੇ ਤੌਰ 'ਤੇ 'ਪ੍ਰੋ. ਅਜਮੇਰ ਸਿੰਘ ਔਲਖ ਸ਼ਰਧਾਂਜਲੀ ਸਮਾਗਮ' 25 ਜੂਨ ਨੂੰ ਦਿਨੇ 11 ਵਜੇ ਤੋਂ 1-30 ਵਜੇ ਤੱਕ ਨਵੀਂ ਦਾਣਾ ਮੰਡੀ, ਸਿਰਸਾ ਰੋਡ, ਮਾਨਸਾ ਵਿਖੇ ਆਯੋਜਿਤ ਕੀਤਾ ਜਾ ਰਿਹਾ ਹੈ।

ਸਮਾਜ ਦੇ ਭਖ਼ਦੇ ਸੁਆਲਾਂ 'ਤੇ ਗੰਭੀਰ ਸੰਵਾਦ ਛੇੜਦਿਆਂ ਸਮਾਪਤ ਹੋਇਆ ਸਿਖਿਆਰਥੀ ਚੇਤਨਾ ਕੈਂਪ

ਜਲੰਧਰ (ਕੇਸਰ) ਦੇਸ਼ ਭਗਤ ਯਾਦਗਾਰ ਹਾਲ 'ਚ ਚੱਲ ਰਹੇ ਸੂਬਾਈ ਸਿਖਿਆਰਥੀ ਚੇਤਨਾ ਕੈਂਪ ਦੇ ਦੂਜੇ ਦਿਨ 'ਰਾਜ ਅਤੇ ਇਨਕਲਾਬ' ਵਿਸ਼ੇ ਉਪਰ ਬੋਲਦਿਆਂ ਦਰਸ਼ਨ ਖਟਕੜ ਨੇ ਕਿਹਾ ਕਿ ਰਾਜ ਭਾਗ 'ਤੇ ਕਾਬਜ਼, ਦੂਜੇ ਮਿਹਨਤਕਸ਼ ਲੋਕਾਂ ਦੀ ਕਮਾਈ

ਮੱਕਾ ਮਸਜਿਦ 'ਚ ਅੱਤਵਾਦੀ ਹਮਲਾ ਨਾਕਾਮ, 11 ਲੋਕ ਜ਼ਖ਼ਮੀ

ਰਿਆਦ (ਨਵਾਂ ਜ਼ਮਾਨਾ ਸਰਵਿਸ)-ਮੱਕਾ ਦੀ ਪਵਿੱਤਰ ਮਸਜਿਦ 'ਤੇ ਹੋਏ ਇੱਕ ਆਤਮਘਾਤੀ ਅੱਤਵਾਦੀ ਹਮਲੇ ਨੂੰ ਨਾਕਾਮ ਕੀਤਾ ਗਿਆ ਹੈ। ਸਾਊਦੀ ਅਰਬ ਦੇ ਅੰਦਰੂਨੀ ਮੰਤਰੀ ਨੇ ਦੱਸਿਆ ਕਿ ਸੁਰੱਖਿਆ ਬਲਾਂ ਨੇ ਮੱਕਾ ਮਸਜਿਦ 'ਤੇ ਅੱਤਵਾਦੀ ਹਮਲੇ ਦੀ ਇੱਕ ਯੋਜਨਾ ਅਸਫ਼ਲ ਕਰ ਦਿੱਤੀ ਹੈ।

ਅਮਰੀਕਾ ਸਮੇਤ ਤਿੰਨ ਮੁਲਕਾਂ ਦੇ ਦੌਰੇ ਲਈ ਰਵਾਨਾ ਹੋਏ ਮੋਦੀ

ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ) ਤਿੰਨ ਦੇਸ਼ਾਂ ਪੁਰਤਗਾਲ, ਨੀਂਦਰਲੈਂਡ ਅਤੇ ਅਮਰੀਕਾ ਦੇ ਚਾਰ ਦਿਨਾ ਦੌਰੇ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ਨੀਵਾਰ ਸਵੇਰੇ ਰਵਾਨਾ ਹੋ ਗਏ। ਪਹਿਲੇ ਦਿਨ ਉਹ ਪੁਰਤਗਾਲ ਰਹਿਣਗੇ ਅਤੇ ਉੱਥੋਂ ਦੇ ਪ੍ਰਧਾਨ ਮੰਤਰੀ ਐਂਟੀਨਿਓ ਕੋਸਟਾ ਨਾਲ ਮੁਲਾਕਾਤ ਕਰਨਗੇ।

ਪੇਡ ਨਿਊਜ਼; ਮੰਤਰੀ ਨਰੋਤਮ ਮਿਸ਼ਰਾ ਆਯੋਗ ਕਰਾਰ

ਭੋਪਾਲ (ਨਵਾਂ ਜ਼ਮਾਨਾ ਸਰਵਿਸ) ਚੋਣ ਕਮਿਸ਼ਨ ਨੇ ਮੱਧ ਪ੍ਰਦੇਸ਼ ਦੇ ਜਨ-ਸੰਪਰਕ ਮੰਤਰੀ ਅਤੇ ਵਿਧਾਇਕ ਨਰੋਤਮ ਮਿਸ਼ਰਾ ਦੀ ਚੋਣ ਨੂੰ ਆਯੋਗ ਕਰਾਰ ਦਿੱਤਾ ਹੈ। ਸਾਲ 2008 'ਚ ਵਿਧਾਨ ਸਭਾ ਚੋਣਾਂ ਦੌਰਾਨ ਮਿਸ਼ਰਾ 'ਤੇ ਲੱਗੇ ਪੇਡ ਨਿਊਜ਼ ਦੇ ਮਾਮਲੇ 'ਚ ਇਹ ਫ਼ੈਸਲਾ ਸੁਣਾਇਆ ਗਿਆ ਹੈ

ਮੈਨੂੰ ਕਿਹਾ ਗਿਆ ਸੀ ਕਿ ਉਹ ਬੀਫ ਖਾਂਦੇ ਹਨ; ਗੱਡੀ 'ਚ ਲੜਕੇ ਨੂੰ ਕੁੱਟ-ਕੁੱਟ ਕੇ ਮਾਰਨ ਦੇ ਦੋਸ਼ੀ ਨੇ ਕਿਹਾ

ਬਲਭਗੜ੍ਹ (ਨਵਾਂ ਜ਼ਮਾਨਾ ਸਰਵਿਸ) ਹਰਿਆਣਾ 'ਚ ਸ਼ੁੱਕਰਵਾਰ ਨੂੰ ਰੇਲ ਗੱਡੀ 'ਚ 16 ਸਾਲ ਦੇ ਲੜਕੇ ਨੂੰ ਕੁੱਟ-ਕੁੱਟ ਕੇ ਮਾਰ ਦਿੱਤੇ ਜਾਣ ਦੇ ਮਾਮਲੇ 'ਚ ਗ੍ਰਿਫਤਾਰ ਕੀਤੇ