Latest News
ਭਾਰਤ ਨੂੰ ਅਮਰੀਕਾ ਤੋਂ ਮਿਲਣਗੇ ਅਪਾਚੇ ਅਟੈਕ ਹੈਲੀਕਾਪਟਰ

Published on 13 Jun, 2018 11:11 AM.


ਵਾਸ਼ਿੰਗਟਨ
(ਨਵਾਂ ਜ਼ਮਾਨਾ ਸਰਵਿਸ)
ਅਮਰੀਕੀ ਸਰਕਾਰ ਨੇ ਭਾਰਤੀ ਸੈਨਾ ਨੂੰ 93 ਕਰੋੜ ਡਾਲਰ (ਲੱਗਭੱਗ 6,285 ਕਰੋੜ ਰੁਪਏ) ਵਿੱਚ 6 ਏ ਐੱਚ-64 ਈ ਅਪਾਚੇ ਅਟੈਕ ਹੈਲੀਕਾਪਟਰ ਵੇਚਣ ਦੀ ਡੀਲ ਨੂੰ ਮਨਜ਼ੂਰੀ ਦੇ ਦਿੱਤੀ ਹੈ। ਅਮਰੀਕੀ ਵਿਦੇਸ਼ ਵਿਭਾਗ ਨੇ ਇਸ ਦੀ ਜਾਣਕਾਰੀ ਦਿੱਤੀ। ਇਸ ਸਮਝੌਤੇ ਨੂੰ ਯੂ ਐੱਸ ਕਾਂਗਰਸ ਪਾਸ ਕਰ ਚੁੱਕੀ ਹੈ ਅਤੇ ਜੇਕਰ ਕੋਈ ਅਮਰੀਕੀ ਸਾਂਸਦ ਮੈਂਬਰ ਇਸ ਕਰਾਰ 'ਤੇ ਇਤਰਾਜ਼ ਨਹੀਂ ਕਰਦਾ ਤਾਂ ਇਸੇ ਨੂੰ ਮਨਜ਼ੂਰੀ ਲਈ ਜਲਦੀ ਹੀ ਅੱਗੇ ਭੇਜ ਦਿੱਤਾ ਜਾਵੇਗਾ। ਜ਼ਿਕਰਯੋਗ ਹੈ ਕਿ ਅਪਾਚੇ ਅਟੈਕ ਹੈਲੀਕਾਪਟਰ ਨੂੰ ਦੁਨੀਆ ਦਾ ਸਭ ਤੋਂ ਖ਼ਤਰਨਾਕ ਅਟੈਕ ਹੈਲੀਕਾਪਟਰ ਮੰਨਿਆ ਜਾਂਦਾ ਹੈ। ਮਨਜ਼ੂਰੀ ਤੋਂ ਬਾਅਦ ਅਮਰੀਕੀ ਨਿਰਮਾਤਾ ਭਾਰਤ ਨੂੰ ਸਿੱੱਧੇ ਹੈਲੀਕਾਪਟਰ ਦੀ ਵਿਕਰੀ ਕਰ ਸਕਣਗੇ। ਇਸ ਡੀਲ ਵਿੱਚ ਮੁੱਖ ਕੰਟੈਕਟਰਾਂ ਵਿੱਚ ਲਾਕਹੀਡ ਮਾਰਟਿਨ, ਜਨਰਲ ਇਲੈਕਟ੍ਰਿਕ ਅਤੇ ਰੇਥਿਆਨ ਸ਼ਾਮਲ ਹਨ। ਅਪਾਚੇ ਅਟੈਕ ਹੈਲੀਕਾਪਟਰ ਕਰਾਰ ਵਿੱਚ ਕੇਵਲ ਹੈਲੀਕਾਪਟਰ ਹੀ ਨਹੀਂ, ਬਲਕਿ ਨਾਈਟ ਵਿਜ਼ਨ ਸੈਂਸਰ, ਜੀ ਪੀ ਐੱਸ ਗਾਈਡੈਂਸ, ਸੈਂਕੜੇ ਹੇਲਫਾਇਕ ਐਂਟੀ ਆਰਮਰ ਅਤੇ ਹਵਾ ਤੋਂ ਹਵਾ ਵਿੱਚ ਮਾਰ ਕਰਨ ਵਾਲੀ ਸਟਿੰਗਰ ਮਿਜ਼ਾਈਲਾਂ ਦੀ ਵਿਕਰੀ ਵੀ ਸ਼ਾਮਲ ਹੈ। ਅਮਰੀਕੀ ਡਿਫ਼ੈਂਸ ਸਕਿਓਰਟੀ ਨੂੰ ਆਪਰੇਸ਼ਨ ਏਜੰਸੀ ਨੇ ਇੱਕ ਬਿਆਨ ਵਿੱਚ ਕਿਹਾ ਕਿ ਅਪਾਚੇ ਹੈਲੀਕਾਪਟਰਾਂ ਨਾਲ ਭਾਰਤ ਦੀ ਰੱਖਿਆ ਸਮਰੱਥਾ ਵਧੇਗੀ ਅਤੇ ਉਸ ਦੀ ਹਵਾਈ ਸੈਨਾ ਆਧੁਨਿਕ ਬਣੇਗੀ।

313 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper