Latest News
ਯੋਗੇਂਦਰ ਯਾਦਵ ਦੇ ਸਮੱਰਥਨ 'ਚ ਆਈ ਮਮਤਾ

Published on 12 Jul, 2018 11:32 AM.


ਕੋਲਕਾਤਾ (ਨਵਾਂ ਜ਼ਮਾਨਾ ਸਰਵਿਸ)
ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ 'ਸਵਰਾਜ ਇੰਡੀਆ' ਦੇ ਪ੍ਰਮੁੱਖ ਯੋਗੇਂਦਰ ਯਾਦਵ ਦੀਆਂ ਭੈਣਾਂ ਦੇ ਹਸਪਤਾਲ 'ਚ ਛਾਪੇਮਾਰੀ ਦੀ ਨਿੰਦਾ ਕੀਤੀ ਹੈ। ਮਮਤਾ ਨੇ ਦੋਸ਼ ਲਾਇਆ ਭਾਜਪਾ ਆਮ ਚੋਣਾਂ ਤੋਂ ਪਹਿਲਾਂ ਵਿਰੋਧੀਆਂ ਦੀ ਆਵਾਜ਼ ਨੂੰ ਦਬਾਉਣ ਲਈ ਸਰਕਾਰੀ ਏਜੰਸੀਆਂ ਦੀ ਗਲਤੀ ਵਰਤੋਂ ਕਰ ਰਹੀ ਹੈ। ਮਮਤਾ ਨੇ ਭਾਜਪਾ 'ਤੇ 'ਖੁੱਲ੍ਹੇਆਮ ਰਾਜਨੀਤਕ ਬਦਲਾ' ਲੈਣ ਦਾ ਦੋਸ਼ ਵੀ ਲਾਇਆ।
ਪੱਛਮੀ ਬੰਗਾਲ ਦੀ ਮੁੱਖ ਮੰਤਰੀ ਨੇ ਟਵੀਟ ਕੀਤਾ, '2019 ਦੀਆਂ ਚੋਣਾਂ ਆ ਰਹੀਆਂ ਹਨ। ਭਾਜਪਾ ਵਿਰੋਧੀਆਂ ਦੀ ਆਵਾਜ਼ ਨੂੰ ਦਬਾਉਣ ਲਈ ਏਜੰਸੀਆਂ ਦਾ ਇਸਤੇਮਾਲ ਕਰ ਰਹੀ ਹੈ ਅਤੇ ਰਾਜਨੀਤਕ ਬਦਲਾ ਲੈ ਰਹੀ ਹੈ। ਯੋਗੇਂਦਰ ਯਾਦਵ ਦੇ ਪਰਵਾਰ 'ਤੇ ਆਈ ਟੀ ਛਾਪੇਮਾਰੀ ਦੀ ਸਖ਼ਤ ਨਿੰਦਾ ਕਰਦੀ ਹਾਂ।' ਅਮਦਨ ਕਰ ਵਿਭਾਗ ਨੇ ਹਰਿਆਣਾ ਦੇ ਰੇਵਾੜੀ 'ਚ ਇੱਕ ਹਸਪਤਾਲ ਸਮੂਹ ਦੇ ਕਈ ਜਗ੍ਹਾ ਛਾਪੇਮਾਰੀ ਕੀਤੀ ਅਤੇ ਕਰੀਬ 22 ਲੱਖ ਰੁਪਏ ਨਗਦ ਬਰਾਮਦ ਕੀਤੇ। ਇਹ ਹਸਪਤਾਲ ਯੋਗੇਂਦਰ ਯਾਦਵ ਦੀਆਂ ਭੈਣਾਂ ਦਾ ਹੈ। ਨੀਰਵ ਮੋਦੀ ਦੀ ਕੰਪਨੀ ਤੋਂ ਗਹਿਣੇ ਖਰੀਦਣ ਲਈ ਕਥਿਤ ਤੌਰ 'ਤੇ ਨਗਦੀ ਲੈਣ ਦੀ ਜਾਣਕਾਰੀ ਸਾਹਮਣੇ ਆਉਣ ਤੋਂ ਬਾਅਦ ਹਸਪਤਾਲ 'ਤੇ ਛਾਪੇਮਾਰੀ ਕੀਤੀ ਗਈ। ਸ੍ਰੀ ਯਾਦਵ ਨੇ ਦੋਸ਼ ਲਾਇਆ ਕਿ ਉਨ੍ਹਾ ਕਿਸਾਨਾਂ ਨੂੰ ਫਸਲਾਂ ਦਾ ਸਹੀ ਮੁੱਲ ਦਿਵਾਉਣ ਅਤੇ ਰੇਵਾੜੀ 'ਚ ਸ਼ਰਾਬ ਦੀਆਂ ਦੁਕਾਨਾਂ ਖਿਲਾਫ਼ ਇੱਕ ਅੰਦੋਲਨ ਛੇੜਿਆ ਹੋਇਆ ਹੈ, ਜਿਸ ਕਾਰਨ ਉਨ੍ਹਾਂ ਨੂੰ ਡਰਾਉਣ ਅਤੇ ਚੁੱਪ ਕਰਾਉਣ ਲਈ ਛਾਪੇਮਾਰੀ ਕੀਤੀ ਗਈ। ਯਾਦਵ ਨੇ 9 ਮੈਂਬਰੀ ਪੈਦਲ ਯਾਤਰਾ ਸ਼ੁਰੂ ਕੀਤੀ ਸੀ, ਜੋ ਦੋ ਦਿਨ ਪਹਿਲਾਂ ਸਮਾਪਤ ਹੋਈ ਹੈ। ਉਨ੍ਹਾ ਕਿਹਾ ਕਿ ਛਾਪੇਮਾਰੀ ਦੀ ਜਗ੍ਹਾ ਅਤੇ ਸਮੇਂ ਤੋਂ ਨਾ ਸਿਰਫ਼ ਉਹਨਾਂ ਨੂੰ ਬਲਕਿ ਅਧਿਕਾਰਾਂ ਦੀ ਲੜਾਈ ਰਹੇ ਕਿਸਾਨਾਂ ਨੂੰ ਵੀ ਇੱਕ ਸੰਦੇਸ਼ ਦਿੱਤਾ ਹੈ।

120 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper