Latest News
ਰਾਸ਼ੀਦ ਮਾਲਬਾਰੀ ਆਬੂਧਾਬੀ 'ਚੋਂ ਗ੍ਰਿਫ਼ਤਾਰ

Published on 12 Jul, 2018 11:50 AM.


ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਲੱਗਭੱਗ ਚਾਰ ਸਾਲ ਪਹਿਲਾਂ ਮੈਂਗਲੁਰੂ ਜੇਲ੍ਹ ਤੋਂ ਦੌੜੇ ਅੰਡਰ ਵਰਲਡ ਡਾਨ ਦਾਊਦ ਇਬਰਾਹਿਮ ਦੇ ਸ਼ਾਰਪ ਸ਼ੂਟਰ ਅਤੇ ਛੋਟਾ ਸ਼ਕੀਲ ਦੇ ਨਜ਼ਦੀਕੀ ਰਾਸ਼ੀਦ ਮਾਲਬਾਰੀ ਨੂੰ ਆਬੂਧਾਬੀ 'ਚੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਰਾਸ਼ੀਦ ਮਾਲਬਾਰੀ ਸਾਲ 2014 'ਚ ਮੈਂਗਲੁਰੂ ਕੋਰਟ 'ਚ ਬੇਲ ਜੰਪ ਕਰਕੇ ਨੇਪਾਲ ਦੇ ਰਸਤੇ ਇੰਡੀਆ ਤੋਂ ਫਰਾਰ ਹੋ ਗਿਆ ਸੀ। ਉਸ ਨੂੰ ਛੋਟਾ ਸ਼ਕੀਲ ਦਾ ਸਭ ਤੋਂ ਖਾਸ ਆਦਮੀ ਦੱਸਿਆ ਜਾਂਦਾ ਹੈ। ਖ਼ਬਰਾਂ ਮੁਤਾਬਕ ਦਾਊਦ ਨੇ ਨੇਪਾਲ ਦਾ ਸਾਰਾ ਕੰਮ ਰਾਸ਼ੀਦ ਮਾਲਬਾਰੀ ਹੀ ਦੇਖਦਾ ਹੈ। ਬੈਂਕਾਕ 'ਚ ਸਾਲ 2000 'ਚ ਛੋਟਾ ਰਾਜਨ 'ਤੇ ਹਮਲੇ 'ਚ ਰਾਸ਼ੀਦ ਮਾਲਬਾਰੀ ਵੀ ਸ਼ਾਮਲ ਸੀ। ਹਮਲੇ 'ਚ ਛੋਟਾ ਰਾਜਨ ਨੂੰ ਗੋਲੀ ਲੱਗੀ ਸੀ, ਪਰ ਉਹ ਉਥੋਂ ਦੌੜ ਗਿਆ ਸੀ। ਛੋਟਾ ਰਾਜਨ ਦਾ ਕਰੀਬੀ ਰੋਹਿਤ ਵਰਮਾ ਇਸ ਹਮਲੇ 'ਚ ਮਾਰਿਆ ਗਿਆ ਸੀ। ਉਸ ਸਮੇਂ ਰਾਸ਼ੀਦ ਮਾਲਬਾਰੀ ਨੇ ਵੀ ਛੋਟਾ ਰਾਜਨ 'ਤੇ ਗੋਲੀ ਚਲਾਈ ਸੀ। ਉਸ 'ਤੇ ਹੱਤਿਆ ਅਤੇ ਹੋਰ ਕਈ ਮੁਕੱਦਮੇ ਦਰਜ ਹਨ। ਰਾਸ਼ੀਦ ਡੀ ਗੈਂਗ ਦਾ ਇੰਡੀਆ 'ਚ ਸਭ ਤੋਂ ਵੱਡਾ ਕਰਿੰਦਾ ਮੰਨਿਆ ਜਾਂਦਾ ਹੈ। ਇਸ ਨੇ ਛੋਟਾ ਰਾਜਨ 'ਤੇ ਹਮਲੇ ਤੋਂ ਇਲਾਵਾ ਕੁਆਲਾਲੰਪੁਰ 'ਚ ਛੋਟਾ ਰਾਜਨ ਦੀ ਨਜ਼ਦੀਕੀ ਦੀ ਹੱਤਿਆ ਸ਼ਕੀਲ ਦੇ ਕਹਿਣ 'ਤੇ ਕੀਤੀ ਸੀ। ਸੁਰੱਖਿਆ ਏਜੰਸੀਆਂ ਗ੍ਰਿਫ਼ਤਾਰੀ ਤੋਂ ਬਾਅਦ ਰਾਸ਼ੀਦ ਨੂੰ ਭਾਰਤ ਲਿਆਉਣ ਦੀ ਕੋਸ਼ਿਸ ਕਰ ਰਹੀਆਂ ਹਨ। ਰਾਸ਼ੀਦ ਦੀ ਗ੍ਰਿਫ਼ਤਾਰੀ ਦੀ ਪੁਸ਼ਟੀ ਖੁਦ ਛੋਟਾ ਸ਼ਕੀਲ ਨੇ ਕੀਤੀ ਹੈ।
ਮੰਗਲੁਰੂ ਕੋਰਟ ਤੋਂ ਉਹ ਜ਼ਮਾਨਤ ਤੋਂ ਬਾਅਦ ਫਰਾਰ ਹੋਇਆ ਸੀ। ਉਸ ਸਮੇਂ ਪੁਲਸ ਨੇ ਉਸ ਖਿਲਾਫ਼ ਲੁੱਕ ਆਊਟ ਨੋਟਿਸ ਜਾਰੀ ਕੀਤਾ ਸੀ। ਇਸ ਖਿਲਾਫ਼ ਰੈੱਡ ਕਾਰਨਰ ਨੋਟਿਸ ਵੀ ਜਾਰੀ ਹੋ ਚੁੱਕਾ ਸੀ।
ਪਿਛਲੇ ਕੁਝ ਸਾਲਾਂ ਦੌਰਾਨ ਅੰਡਰਵਰਲਡ ਡਾਨ ਦਾਊਦ ਇਬਰਾਹਿਮ ਦੇ ਖਾਸ ਲੋਕਾਂ ਦੀ ਗ੍ਰਿਫ਼ਤਾਰੀ ਲਗਾਤਾਰ ਹੋ ਰਹੀ ਹੈ। ਇਸ ਤੋਂ ਪਹਿਲਾਂ ਉਸ ਦੇ ਭਰਾ ਸਮੇਤ ਕਈ ਖਾਸ ਕਰਿੰਦੇ ਗ੍ਰਿਫ਼ਤਾਰ ਕੀਤੇ ਗਏ ਹਨ। ਇਸ 'ਚ ਫਾਰੂਕ ਟਕਲਾ ਦਾ ਨਾਂਅ ਵੀ ਸ਼ਾਮਲ ਹੈ, ਜਿਸ ਨੂੰ ਦੁਬਈ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਉਹ ਪਾਕਿਸਤਾਨੀ ਖੁਫ਼ੀਆ ਏਜੰਸੀ ਆਈ ਐੱਸ ਆਈ ਦੇ ਸੰਪਰਕ 'ਚ ਸੀ।

206 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper