Latest News
ਲਖਨਊ 'ਚ ਹਿੰਦੂ ਜਥੇਬੰਦੀ ਦੇ ਆਗੂ ਦਾ ਕਤਲ

Published on 18 Oct, 2019 09:25 AM.

ਲਖਨਊ : ਇਥੇ ਅੱਜ ਸਵੇਰੇ ਹਿੰਦੂ ਸਮਾਜ ਪਾਰਟੀ ਦੇ ਆਗੂ ਕਮਲੇਸ਼ ਤਿਵਾੜੀ ਨੂੰ ਉਸ ਦੇ ਦਫਤਰ ਵਿਚ ਕਤਲ ਕਰ ਦਿੱਤਾ ਗਿਆ। ਭਗਵਾਂ ਕੱਪੜੇ ਪਾਈ ਦੋ ਲੋਕ ਉਸ ਨਾਲ ਗੱਲਬਾਤ ਕਰਦਿਆਂ ਦਫਤਰ ਦੇ ਅੰਦਰ ਗਏ ਤੇ ਕਤਲ ਕਰਕੇ ਫਰਾਰ ਹੋ ਗਏ। ਸੀਤਾਪੁਰ ਜ਼ਿਲ੍ਹੇ ਦਾ ਕਮਲੇਸ਼ ਤਿਵਾੜੀ ਕਾਫੀ ਵਿਵਾਦਤ ਵਿਅਕਤੀ ਸੀ। ਇਕ ਵਾਰ ਉਸ ਨੇ ਨਾਥੂ ਰਾਮ ਗੌਡਸੇ ਦਾ ਮੰਦਰ ਬਣਾਉਣ ਦਾ ਐਲਾਨ ਕੀਤਾ ਸੀ। ਕਾਸ਼ੀ ਵਿਸ਼ਵਨਾਥ ਮੰਦਰ ਇਲਾਕੇ ਵਿਚ ਸਥਿਤ ਮਸਜਿਦ ਨੂੰ ਲੈ ਕੇ ਇਤਰਾਜ਼ਯੋਗ ਟਿੱਪਣੀ ਕੀਤੀ ਸੀ। ਕੁਝ ਸਾਲ ਪਹਿਲਾਂ ਐਕਟਰ ਆਮਿਰ ਖਾਨ ਦੀ ਇਕ ਟਿੱਪਣੀ ਨੂੰ ਲੈ ਕੇ ਉਸ ਦਾ ਸਿਰ ਕਲਮ ਕਰਨ ਦੀ ਗੱਲ ਕਹੀ ਸੀ।
ਕਾਤਲ ਮਿਠਾਈ ਦੇ ਡੱਬੇ ਵਿਚ ਚਾਕੂ ਤੇ ਰਿਵਾਲਵਰ ਲੈ ਕੇ ਤਿਵਾੜੀ ਦੇ ਖੁਰਸ਼ੀਦ ਬਾਗ ਇਲਾਕੇ ਵਿਚ ਸਥਿਤ ਦਫਤਰ ਵਿਚ ਵੜੇ। ਸੀ ਸੀ ਟੀ ਵੀ ਮੁਤਾਬਕ ਉਨ੍ਹਾਂ ਤਿਵਾੜੀ ਦੀ ਠੋਡੀ ਤੇ ਸੀਨੇ ਵਿਚ ਚਾਕੂ ਨਾਲ 15 ਤੋਂ ਵੱਧ ਵਾਰ ਕੀਤੇ। ਇਸ ਮਹੀਨੇ ਵਿਚ ਯੂ ਪੀ ਵਿਚ ਸੱਜੇ ਪੱਖੀ ਆਗੂ ਦੀ ਇਹ ਚੌਥੀ ਹੱਤਿਆ ਹੈ। ਦੇਵਬੰਦ ਵਿਚ 8 ਅਕਤੂਬਰ ਨੂੰ ਭਾਜਪਾ ਆਗੂ ਚੌਧਰੀ ਯਸ਼ਪਾਲ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਬਸਤੀ ਵਿਚ 10 ਅਕਤੂਬਰ ਨੂੰ ਭਾਜਪਾ ਆਗੂ ਕਬੀਰ ਤਿਵਾੜੀ ਦੀ ਹੱਤਿਆ ਕੀਤੀ ਗਈ। 13 ਅਕਤੂਬਰ ਨੂੰ ਦੇਵਬੰਦ ਵਿਚ ਭਾਜਪਾ ਕੌਂਸਲਰ ਧਰਾ ਸਿੰਘ ਦੀ ਗੋਲੀ ਮਾਰ ਕੇ ਹੱਤਿਆ ਕੀਤੀ ਗਈ।

180 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper