Latest News
ਕੇਂਦਰ ਦਿੱਲੀ 'ਚ ਰਵਿਦਾਸ ਮੰਦਰ ਲਈ ਜ਼ਮੀਨ ਦੇਣ ਨੂੰ ਤਿਆਰ

Published on 18 Oct, 2019 09:33 AM.

ਨਵੀਂ ਦਿੱਲੀ : ਕੇਂਦਰ ਨੇ ਸੁਪਰੀਮ ਕੋਰਟ ਨੂੰ ਸ਼ੁੱਕਰਵਾਰ ਦੱਸਿਆ ਕਿ ਉਹ ਦੱਖਣੀ ਦਿੱਲੀ ਵਿਚ ਗੁਰੂ ਰਵਿਦਾਸ ਮੰਦਰ ਦੀ ਉਸਾਰੀ ਲਈ ਸ਼ਰਧਾਲੂਆਂ ਦੀ ਕਮੇਟੀ ਨੂੰ 200 ਵਰਗ ਮੀਟਰ ਜ਼ਮੀਨ ਦੇਣ ਦੀ ਇੱਛੁਕ ਹੈ। ਅਟਾਰਨੀ ਜਨਰਲ ਕੇ ਕੇ ਵੇਣੂਗੋਪਾਲ ਵੱਲੋਂ ਕੀਤੀ ਗਈ ਇਸ ਪੇਸ਼ਕਸ਼ ਨੂੰ ਜਸਟਿਸ ਅਰੁਣ ਮਿਸ਼ਰਾ ਤੇ ਜਸਟਿਸ ਰਵਿੰਦਰ ਭੱਟ ਨੇ ਰਿਕਾਰਡ 'ਤੇ ਲੈ ਲਿਆ ਅਤੇ ਮੰਦਰ ਉਸਾਰਨ ਦੀ ਮੰਗ ਕਰ ਰਹੀਆਂ ਧਿਰਾਂ ਨੂੰ ਕਿਹਾ ਕਿ ਜੇ ਉਨ੍ਹਾਂ ਨੂੰ ਕੋਈ ਇਤਰਾਜ਼ ਕਰਨਾ ਹੈ ਤਾਂ ਸੋਮਵਾਰ ਤੱਕ ਦਰਜ ਕਰਾ ਦੇਣ। ਵੇਣੂਗੋਪਾਲ ਨੇ ਕੋਰਟ ਨੂੰ ਦੱਸਿਆ ਕਿ ਮੰਦਰ ਢਾਹੁਣ ਵਿਰੁੱਧ ਪਟੀਸ਼ਨ ਕਰਨ ਵਾਲੀਆਂ 7 ਵਿਚੋਂ 5 ਧਿਰਾਂ ਕੇਂਦਰ ਦੇ ਇਸ ਸੁਝਾਅ ਨਾਲ ਸਹਿਮਤ ਹਨ। ਸੁਪਰੀਮ ਕੋਰਟ ਦੇ ਹੁਕਮ 'ਤੇ ਦਿੱਲੀ ਡਿਵੈੱਲਪਮੈਂਟ ਅਥਾਰਟੀ ਨੇ ਮੰਦਰ ਢਾਹ ਦਿੱਤਾ ਸੀ ਤੇ ਉਸ ਤੋਂ ਬਾਅਦ ਕਾਫੀ ਪ੍ਰੋਟੈੱਸਟ ਹੋਏ ਸਨ।
ਕੋਰਟ ਨੇ ਕਿਹਾ ਸੀ ਕਿ ਉਹ ਸਭ ਦੀਆਂ ਭਾਵਨਾਵਾਂ ਦਾ ਸਤਿਕਾਰ ਕਰਦੀ ਹੈ, ਪਰ ਕਾਨੂੰਨ ਦੀ ਪਾਲਣਾ ਜ਼ਰੂਰੀ ਹੈ। ਕੋਰਟ ਨੇ ਤੁਗਲਕਾਬਾਦ ਜੰਗਲੀ ਇਲਾਕੇ ਵਿਚ ਹੀ ਮੰਦਰ ਦੀ ਮੁੜ ਉਸਾਰੀ ਦੀ ਮੰਗ ਕਰਨ ਵਾਲੀਆਂ ਧਿਰਾਂ ਨੂੰ ਚਾਰ ਅਕਤੂਬਰ ਨੂੰ ਕਿਹਾ ਸੀ ਕਿ ਉਹ ਬਿਹਤਰ ਥਾਂ 'ਤੇ ਮੰਦਰ ਬਣਾਉਣ ਬਾਰੇ ਸਰਬਪ੍ਰਵਾਨਤ ਹੱਲ ਕੱਢ ਕੇ ਦੁਬਾਰਾ ਉਸ ਕੋਲ ਆ ਸਕਦੀਆਂ ਹਨ।

176 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper