Latest News
ਐੱਨ ਆਰ ਸੀ ਦੇ ਕੋਆਰਡੀਨੇਟਰ ਨੂੰ ਮੱਧ ਪ੍ਰਦੇਸ਼ ਬਦਲਣ ਦਾ ਹੁਕਮ

Published on 18 Oct, 2019 09:34 AM.

ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਸ਼ੁੱਕਰਵਾਰ ਕੇਂਦਰ ਤੇ ਅਸਾਮ ਸਰਕਾਰ ਨੂੰ ਹਦਾਇਤ ਕੀਤੀ ਕਿ ਉਹ ਨੈਸ਼ਨਲ ਰਜਿਸਟਰ ਆਫ ਸਿਟੀਜ਼ਨਜ਼ (ਐੱਨ ਆਰ ਸੀ) ਦੇ ਕੋਆਰਡੀਨੇਟਰ ਪ੍ਰਤੀਕ ਹਲੇਜਾ ਨੂੰ ਤੁਰੰਤ ਮੱਧ ਪ੍ਰਦੇਸ਼ ਬਦਲ ਦੇਣ। ਦੱਸਿਆ ਜਾਂਦਾ ਹੈ ਕਿ ਹਲੇਜਾ ਦੀ ਜਾਨ ਨੂੰ ਖਤਰੇ ਕਾਰਨ ਚੀਫ ਜਸਟਿਸ ਰੰਜਨ ਗੋਗੋਈ, ਜਸਟਿਸ ਐੱਸ ਏ ਬੋਬਡੇ ਤੇ ਜਸਟਿਸ ਆਰ ਐੱਫ ਨਰੀਮਨ ਨੇ ਇਹ ਹਦਾਇਤ ਦਿੱਤੀ ਹੈ। ਜਦੋਂ ਅਟਾਰਨੀ ਜਨਰਲ ਕੇ ਕੇ ਵੇਣੂਗੋਪਾਲ ਨੇ ਇਸ ਫੈਸਲੇ ਦਾ ਕਾਰਨ ਪੁੱਛਿਆ ਤਾਂ ਚੀਫ ਜਸਟਿਸ ਨੇ ਕਿਹਾ, 'ਕੀ ਬਿਨਾਂ ਕਾਰਨ ਕੋਈ ਹੁਕਮ ਦਿੱਤਾ ਜਾ ਸਕਦਾ ਹੈ।' ਅਸਾਮ ਵਿਚ ਐੱਨ ਆਰ ਸੀ ਦੀ 31 ਅਗਸਤ ਨੂੰ ਜਾਰੀ ਹੋਈ ਲਿਸਟ ਤੋਂ ਬਾਅਦ ਗਲਤ ਤਰੀਕੇ ਨਾਲ ਨਾਗਰਿਕਾਂ ਦੇ ਨਾਂਅ ਬਾਹਰ ਕਰਨ ਦੀਆਂ ਸ਼ਿਕਾਇਤਾਂ 'ਤੇ ਅਸਾਮ ਪੁਲਸ ਨੇ ਹਲੇਜਾ ਵਿਰੁੱਧ ਪਿਛਲੇ ਮਹੀਨੇ ਦੋ ਕੇਸ ਦਰਜ ਕੀਤੇ ਸਨ।

178 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper