Latest News
ਭਾਰਤ ਲਾਂਘੇ ਬਾਰੇ ਸਮਝੌਤਾ ਭਲਕੇ ਸਹੀਬੰਦ ਕਰਨ ਨੂੰ ਤਿਆਰ

Published on 21 Oct, 2019 11:33 AM.


ਨਵੀਂ ਦਿੱਲੀ : ਭਾਰਤ ਨੇ ਸੋਮਵਾਰ ਪਾਕਿਸਤਾਨ ਨੂੰ ਸੂਚਿਤ ਕੀਤਾ ਕਿ ਉਹ ਗੁਰੂ ਨਾਨਕ ਦੇਵ ਜੀ ਦੀ ਦੇ 550ਵੇਂ ਪ੍ਰਕਾਸ਼ ਪੁਰਬ 'ਤੇ ਕਰਤਾਰਪੁਰ ਸਾਹਿਬ ਲਾਂਘੇ ਨੂੰ ਸ਼ੁਰੂ ਕਰਨ ਲਈ ਸਮਝੌਤਾ ਸਹੀਬੰਦ ਕਰਨ ਲਈ ਤਿਆਰ ਹੈ। ਇਸ ਦੇ ਨਾਲ ਹੀ ਉਸ ਨੇ ਇਕ ਵਾਰ ਫਿਰ ਕਿਹਾ ਕਿ ਉਹ ਹਰ ਸ਼ਰਧਾਲੂ ਤੋਂ 20 ਡਾਲਰ ਫੀਸ ਲੈਣ ਦਾ ਵਿਚਾਰ ਤੱਜ ਦੇਵੇ। ਵਿਦੇਸ਼ ਮੰਤਰਾਲੇ ਨੇ ਇਕ ਬਿਆਨ ਵਿਚ ਕਿਹਾ ਕਿ ਸਰਕਾਰ ਲਾਂਘੇ ਬਾਰੇ ਸਮਝੌਤਾ 23 ਅਕਤੂਬਰ ਨੂੰ ਸਹੀਬੰਦ ਕਰਨ ਲਈ ਤਿਆਰ ਹੈ, ਤਾਂ ਜੋ ਲਾਂਘਾ 12 ਨਵੰਬਰ ਨੂੰ ਖੋਲ੍ਹਿਆ ਜਾ ਸਕੇ। ਦੱਸਿਆ ਜਾ ਰਿਹਾ ਹੈ ਕਿ ਲਾਂਘਾ ਖੋਲ੍ਹਣ ਵੇਲੇ ਸਾਂਝਾ ਪ੍ਰੋਗਰਾਮ ਨਹੀਂ ਹੋਵੇਗਾ ਤੇ ਨਾ ਹੀ ਕੋਈ ਭਾਰਤੀ ਅਧਿਕਾਰੀ ਪਾਕਿਸਤਾਨ ਜਾਵੇਗਾ।

230 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper