Latest News
ਸ਼ਿਵ ਸੈਨਾ, ਐੱਨ ਸੀ ਪੀ ਤੇ ਕਾਂਗਰਸ ਘੱਟੋ-ਘੱਟ ਸਾਂਝਾ ਪ੍ਰੋਗਰਾਮ ਬਣਾਉਣ 'ਚ ਜੁਟੀਆਂ

Published on 13 Nov, 2019 09:00 AM.

ਮੁੰਬਈ : ਮਹਾਰਾਸ਼ਟਰ ਵਿਚ ਤਿੰਨ-ਧਿਰੀ ਗਠਜੋੜ ਬਣਾਉਣ ਤੋਂ ਪਹਿਲਾਂ ਘੱਟੋ-ਘੱਟ ਸਾਂਝਾ ਪ੍ਰੋਗਰਾਮ ਬਣਾਉਣ ਲਈ ਕਾਂਗਰਸ ਤੇ ਐੱਨ ਸੀ ਪੀ ਆਗੂਆਂ ਨੇ ਸ਼ਿਵ ਸੈਨਾ ਨਾਲ ਗੱਲਬਾਤ ਸ਼ੁਰੂ ਕਰ ਦਿੱਤੀ ਹੈ। ਕਾਂਗਰਸ ਦੇ ਅਹਿਮਦ ਪਟੇਲ, ਸਾਬਕਾ ਮੁੱਖ ਮੰਤਰੀ ਅਸ਼ੋਕ ਚਵਾਨ ਤੇ ਸੂਬਾ ਪ੍ਰਧਾਨ ਬਾਲਾ ਸਾਹਿਬ ਥੋਰਾਟ ਨੇ ਸ਼ਿਵ ਸੈਨਾ ਪ੍ਰਧਾਨ ਊਧਵ ਠਾਕਰੇ ਨਾਲ ਮੀਟਿੰਗਾਂ ਕੀਤੀਆਂ ਹਨ। ਠਾਕਰੇ ਨੇ ਕਿਹਾ ਕਿ ਸਭ ਕੁਝ ਸਹੀ ਦਿਸ਼ਾ ਵਿਚ ਚੱਲ ਰਿਹਾ ਹੈ ਤੇ ਐਲਾਨ ਢੁਕਵੇਂ ਸਮੇਂ ਕਰ ਦਿੱਤਾ ਜਾਵੇਗਾ।
ਸੂਤਰਾਂ ਮੁਤਾਬਕ ਐੱਨ ਸੀ ਪੀ ਦੀ ਪੰਜ ਮੈਂਬਰੀ ਟੀਮ ਇਸ ਸੰਬੰਧ ਵਿਚ ਕਾਂਗਰਸ ਆਗੂਆਂ ਨਾਲ ਗੱਲ ਕਰ ਰਹੀ ਹੈ। ਦੋ ਦਿਨ ਹਸਪਤਾਲ ਵਿਚ ਰਹਿਣ ਤੋਂ ਬਾਅਦ ਸ਼ਿਵ ਸੈਨਾ ਦੇ ਬੁਲਾਰੇ ਸੰਜੇ ਰਾਉਤ ਨੇ ਕਿਹਾ ਕਿ ਅਗਲਾ ਮੁੱਖ ਮੰਤਰੀ ਸ਼ਿਵ ਸੈਨਾ ਦਾ ਹੀ ਹੋਵੇਗਾ। ਇਸੇ ਦੌਰਾਨ ਸ਼ਿਵ ਸੈਨਾ ਦੇ ਅਖਬਾਰ 'ਸਾਮਨਾ' ਨੇ ਕਿਹਾ ਹੈ ਕਿ ਸ਼ਿਵ ਸੈਨਾ ਮਹਾਰਾਸ਼ਟਰ ਵਿਚ ਸਿਆਸੀ ਅਸਥਿਰਤਾ ਖਤਮ ਕਰਨ ਲਈ ਜ਼ਹਿਰ ਪੀਣ ਵਾਲੇ 'ਨੀਲਕੰਠ' ਦਾ ਰੋਲ ਨਿਭਾ ਰਹੀ ਹੈ। ਭਾਜਪਾ ਨੇ ਵੀ ਬਿਹਾਰ ਤੇ ਜੰਮੂ-ਕਸ਼ਮੀਰ ਵਿਚ ਵੱਖ-ਵੱਖ ਵਿਚਾਰਧਾਰਾ ਵਾਲੀਆਂ ਪਾਰਟੀਆਂ ਨਾਲ ਮਿਲ ਕੇ ਸਰਕਾਰਾਂ ਬਣਾਈਆਂ।

121 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper