Latest News
26 ਦੀ ਰੈਲੀ ਲਾਮਿਸਾਲ ਹੋਵੇਗੀ : ਅਰਸ਼ੀ

Published on 11 Dec, 2019 10:59 AM.


ਬੁਢਲਾਡਾ (ਅਸ਼ੋਕ ਲਾਕੜਾ)
ਭਾਰਤੀ ਕਮਿਊਨਿਸਟ ਪਾਰਟੀ ਵੱਲੋਂ 'ਸੰਵਿਧਾਨ ਬਚਾਓ, ਦੇਸ਼ ਬਚਾਓ' ਵਿਸ਼ਾਲ ਰੈਲੀ 26 ਦਸੰਬਰ ਨੂੰ ਮਾਨਸਾ ਵਿਖੇ ਕੀਤੀ ਜਾ ਰਹੀ ਹੈ, ਜਿਸ ਵਿੱਚ ਸ਼ਾਮਲ ਹੋਣ ਲਈ ਲੋਕਾਂ ਨੂੰ ਲਾਮਬੰਦ ਕਰਦਿਆਂ ਹਲਕੇ ਦੇ ਇੱਕ ਦਰਜਨ ਪਿੰਡਾਂ ਵਿੱਚ ਭਰਵੀਆਂ ਨੁੱਕੜ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਸੀ ਪੀ ਆਈ ਦੇ ਕੌਮੀ ਕੌਂਸਲ ਮੈਂਬਰ ਅਤੇ ਸਾਬਕਾ ਵਿਧਾਇਕ ਹਰਦੇਵ ਅਰਸ਼ੀ ਨੇ ਕਿਹਾ ਕਿ ਜਦੋਂ ਦੇਸ਼ ਵਿੱਚ ਗੰਭੀਰ ਆਰਥਕ ਸੰਕਟ, ਬੇਰੁਜ਼ਗਾਰੀ ਅਤੇ ਮਹਿੰਗਾਈ ਨੇ ਪਿਛਲੇ ਸਾਰੇ ਰਿਕਾਰਡ ਤੋੜ ਦਿੱਤੇ ਹਨ ਅਤੇ ਅੱਜ ਗੰਭੀਰ ਆਰਥਕ ਸੰਕਟ ਕਾਰਨ ਹਰ ਵਰਗ ਇਸ ਦੀ ਮਾਰ ਝੱਲ ਰਿਹਾ ਹੈ। ਉਨ੍ਹਾ ਕਿਹਾ ਕਿ ਸਭ ਕਾ ਸਾਥ ਤੇ ਸਭ ਕਾ ਵਿਕਾਸ ਵਰਗੇ ਖੋਖਲੇ ਨਾਅਰੇ ਲਾ ਕੇ ਸੱਤਾ ਪ੍ਰਾਪਤ ਕਰਨ ਵਾਲੀ ਮੋਦੀ ਸਰਕਾਰ ਅਸਲ ਵਿੱਚ ਸਭ ਕਾ ਸਾਥ ਦੀ ਬਜਾਏ ਕੇਵਲ ਅੰਬਾਨੀ, ਅੰਡਾਨੀ ਦੇ ਵਿਕਾਸ ਕਰਨ ਤੱਕ ਸੀਮਤ ਰਹਿ ਗਈ ਹੈ। ਉਨ੍ਹਾ ਹਲਕੇ ਦੇ ਪਿੰਡ ਲਖਮੀਰਵਾਲਾ, ਬੱਛੂਆਣਾ, ਰਘੜਿਆਲ, ਦਿਆਲਪੁਰਾ, ਬਰੇ ਆਦਿ ਪਿੰਡਾਂ ਵਿੱਚ ਸੰਬੋਧਨ ਕਰਦਿਆਂ ਕਿਹਾ ਕਿ ਜਿੰਨੇ ਉਤਸ਼ਾਹ ਨਾਲ ਲੋਕਾਂ ਨੇ ਕੈਪਟਨ ਸਰਕਾਰ ਨੂੰ ਸੱਤਾ ਦੀ ਵਾਗਡੋਰ ਸੰਭਾਲੀ ਸੀ, ਅੱਜ ਓਨੀ ਹੀ ਮਾੜੀ ਕਾਰਗੁਜ਼ਾਰੀ ਕਰਕੇ ਸਭ ਤੋਂ ਵੱਧ ਪੰਜਾਬ ਦੀ ਜਨਤਾ ਨੂੰ ਨਿਰਾਸ਼ ਕੀਤਾ ਹੈ। ਉਨ੍ਹਾ ਕਿਹਾ ਕਿ 26 ਦਸੰਬਰ ਦੀ ਵਿਸ਼ਾਲ ਰੈਲੀ ਲੋਕਾਂ ਨੂੰ ਨਵੀ ਸੇਧ ਦਾ ਕੰਮ ਕਰੇਗੀ। ਉਨ੍ਹਾ ਕਿਹਾ ਕਿ ਇਸ ਰੈਲੀ ਵਿੱਚ ਵਿਸ਼ੇਸ਼ ਤੌਰ 'ਤੇ ਡਾਕਟਰ ਕਨੱ੍ਹਈਆ ਕੁਮਾਰ ਤੋਂ ਇਲਾਵਾ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਪਹੁੰਚ ਰਹੀ ਹੈ। ਉਨ੍ਹਾ ਰੈਲੀ ਨੂੰ ਸਫਲ ਬਣਾਉਣ ਲਈ ਲੋਕਾਂ ਤੋਂ ਸਹਿਯੋਗ ਦੀ ਮੰਗ ਕੀਤੀ।
ਇਸ ਮੌਕੇ ਤਹਿਸੀਲ ਸਕੱਤਰ ਵੇਦ ਪ੍ਰਕਾਸ਼, ਗੁਰਤੇਜ ਸਿੰਘ, ਲੱਖਾ ਸਿੰਘ, ਕੁਲਵਿੰਦਰ ਸਿੰਘ, ਸੁਖਦੇਵ ਸਿੰਘ ਬੋੜਾਵਾਲ, ਗਰੀਬੂ ਦਾਸ, ਕਿੱਕਰ ਸਿੰਘ, ਮੱਖਣ ਸਿੰਘ ਤੇ ਭੁਪਿੰਦਰ ਗੁਰਨੇ ਆਦਿ ਨੇ ਸੰਬੋਧਨ ਕੀਤਾ।
ਬਰੇਟਾ (ਰੀਤਵਾਲ)-ਨਾਗਰਿਕਤਾ ਸੋਧ ਬਿੱਲ ਸਮਾਜ ਨੂੰ ਫਿਰਕੂ ਲੀਹਾਂ 'ਤੇ ਵੰਡਣ ਅਤੇ ਸੰਵਿਧਾਨ ਦੀ ਭਾਵਨਾ ਦੇ ਖਿਲ਼ਾਫ ਹੈ। ਮੋਦੀ ਸਰਕਾਰ ਆਰ.ਐੱਸ.ਐੱਸ ਦਾ ਏਜੰਡਾ ਦੇਸ਼ 'ਤੇ ਥੋਪ ਰਹੀ ਹੈ। ਇਹ ਪ੍ਰਗਟਾਵਾ 26 ਦਸੰਬਰ ਦੀ ਮਾਨਸਾ ਰੈਲੀ ਸੰਬੰਧੀ ਬਰੇਟਾ ਵਿਖੇ ਇੱਕ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਸੀ.ਪੀ.ਆਈ ਦੇ ਸਾਬਕਾ ਵਿਧਾਇਕ ਕਾਰਮੇਡ ਹਰਦੇਵ ਅਰਸ਼ੀ ਵੱਲੋਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਦੇਸ਼ ਗੰਭੀਰ ਆਰਥਿਕ ਵਿੱਤੀ ਸੰਕਟ ਵਿੱਚੋਂ ਗੁਜ਼ਰ ਰਿਹਾ ਹੈ, ਪਰ ਕੇਂਦਰ ਸਰਕਾਰ ਨੂੰ ਇਸ ਦੀ ਕੋਈ ਚਿੰਤਾ ਨਹੀਂ। ਉਸ ਨੂੰ ਸਿਰਫ ਆਰ.ਐੱਸ.ਐੱਸ ਦਾ ਫਿਰਕੂ ਏਜੰਡਾ ਲਾਗੂ ਕਰਨ ਦੀ ਚਿੰਤਾ ਹੈ ਤਾਂ ਕਿ ਦੇਸ਼ ਨੂੰ ਅਖੌਤੀ ਹਿੰਦੂ ਰਾਸ਼ਟਰ ਵਿੱਚ ਤਬਦੀਲ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਦੇਸ਼ ਦੀ ਮੌਜੂਦਾ ਨਾਜ਼ੁਕ ਸਥਿਤੀ ਵਿੱਚ ਇਹ ਰੈਲੀ ਅਹਿਮ ਭੂਮਿਕਾ ਨਿਭਾਵੇਗੀ। ਉਨ੍ਹਾਂ ਕਿਹਾ ਕਿ ਰੈਲੀ ਨੂੰ ਸੰਬੋਧਨ ਕਰਨ ਲਈ ਪਾਰਟੀ ਦੇ ਕੌਮੀ ਸਕੱਤਰ ਡਾਕਟਰ ਬੀ.ਕੇ ਕਾਂਗੋ ਅਤੇ ਕਨੱਈਆ ਕੁਮਾਰ ਵਿਸ਼ੇਸ਼ ਤੌਰ 'ਤੇ ਪੁੱਜ ਰਹੇ ਹਨ। ਮੀਟਿੰਗ ਨੂੰ ਪਾਰਟੀ ਦੇ ਜ਼ਿਲ੍ਹਾ ਮੀਤ ਸਕੱਤਰ ਸੀਤਾ ਰਾਮ ਗੋਬਿੰਦਪੁਰਾ, ਕਾਮਰੇਡ ਵੇਦ ਪ੍ਰਕਾਸ਼, ਸੁਰੇਸ਼ ਰਾਮ ਅਤੇ ਗੁਰਮੇਲ ਸਿੰਘ ਵੱਲੋਂ ਸੰਬੋਧਨ ਕੀਤਾ ਗਿਆ ਅਤੇ ਕਿਹਾ ਕਿ ਇਸ ਰੈਲੀ ਵਿੱਚ ਬਰੇਟਾ ਇਲਾਕੇ 'ਚੋਂ ਵੱਡੀ ਗਿਣਤੀ 'ਚ ਵਰਕਰ ਸ਼ਾਮਲ ਹੋਣਗੇ।

222 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper