Latest News
ਇਮੇਜਿੰਗ ਸੈਟੇਲਾਇਟ ਦੀ ਸਫ਼ਲ ਲਾਂਚਿੰਗ, ਕਰੇਗਾ ਸਰਹੱਦਾਂ ਦੀ ਰਾਖੀ

Published on 11 Dec, 2019 11:01 AM.


ਨਵੀਂ ਦਿੱਲੀ: ਇਸਰੋ ਦਾ ਪੀ ਐੱਸ ਐੱਲ ਵੀ ਰਾਕੇਟ ਬੁੱਧਵਾਰ ਨੂੰ ਆਪਣੇ 50ਵੇਂ ਮਿਸ਼ਨ 'ਤੇ ਚਲਾ ਗਿਆ। ਪੀ ਐੱਸ ਐੱਲ ਵੀ-ਸੀ 48 ਰਾਕੇਟ ਨੂੰ ਬਾਅਦ ਦੁਪਹਿਰ 3:25 ਵਜੇ ਇੱਕ ਤਾਕਤਵਰ ਇਮੇਜਿੰਗ ਸੈਟੇਲਾਇਟ ਰੀਸੈੱਟ–2-ਬੀ ਆਰ 1 ਅਤੇ 9 ਵਿਦੇਸ਼ੀ ਸੈਟੇਲਾਇਟਸ ਸਮੇਤ ਆਂਧਰਾ ਪ੍ਰਦੇਸ਼ ਦੇ ਸ੍ਰੀਹਰੀਕੋਟਾ ਸਥਿਤ ਸਤੀਸ਼ ਧਵਨ ਪੁਲਾੜ ਕੇਂਦਰ ਤੋਂ ਲਾਂਚ ਕੀਤਾ ਗਿਆ। ਇਹ ਇਸਰੋ ਦੀ ਇਤਿਹਾਸਕ ਪ੍ਰਾਪਤੀ ਹੈ।
ਇਮੇਜਿੰਗ ਸੈਟੇਲਾਇਟ ਭਾਰਤੀ ਸਰਹੱਦਾਂ ਦੀ ਨਿਗਰਾਨੀ ਵਿੱਚ ਫ਼ੌਜ ਲਈ ਮਦਦਗਾਰ ਸਿੱਧ ਹੋ ਸਕਦਾ ਹੈ। ਇਸਰੋ ਦਾ ਏਨਾ ਤਾਕਤਵਰ ਨਿਗਰਾਨੀ ਕੈਮਰਾ ਸੈਟੇਲਾਇਟ ਹੈ ਕਿ ਇਹ ਬੱਦਲਾਂ ਦੇ ਬਾਵਜੂਦ ਬਹੁਤ ਹਾਈ ਰੈਜ਼ੋਲਿਯੂਸ਼ਨ ਵਾਲੀਆਂ ਸਾਫ਼ ਤਸਵੀਰਾਂ ਲੈ ਸਕਦਾ ਹੈ। ਇਹ ਇਮੇਜਿੰਗ ਸੈਟੇਲਾਇਟ ਐੱਕਸ–ਬੈਂਡ ਸਿੰਥੈਟਿਕ ਐਪਰਚਰ ਰਾਡਾਰ ਨਾਲ ਲੈਸ ਹੈ, ਜੋ ਰੱਖਿਆ ਵਰਤੋਂ ਲਈ ਸਭ ਤੋਂ ਵਧੀਆ ਹੈ। ਇਹ ਦਿਨ ਤੇ ਰਾਤ ਦੇ ਨਾਲ ਹੀ ਹਰੇਕ ਮੌਸਮ ਵਿੱਚ ਪ੍ਰਭਾਵਸ਼ਾਲੀ ਢੰਗ ਨਾਲ ਕੰਮ ਕਰ ਸਕਦਾ ਹੈ। ਸਰਹੱਦਾਂ ਦੀ ਨਿਗਰਾਨੀ ਵਿੱਚ ਇਸ ਦੀ ਬਿਹਤਰ ਵਰਤੋਂ ਹੋਵੇਗੀ।
ਇਸ ਰਾਕੇਟ ਨੇ ਸਾਰੇ 10 ਸੈਟੇਲਾਇਟਸ ਨੂੰ 576 ਕਿਲੋਮੀਟਰ ਉੱਤੇ ਪੁਲਾੜ ਦੇ ਪੰਧ ਵਿੱਚ ਸਥਾਪਤ ਕਰ ਦਿੱਤਾ ਹੈ।
ਆਰ ਆਈ ਐੱਸ ਏ ਟੀ-ਬੀ ਬੀ ਆਰ ਏ, ਇਸਰੋ ਵੱਲੋਂ ਤਿਆਰ ਇੱਕ ਰਾਡਾਰ ਇਮੇਜਿੰਗ ਭਾਵ ਅਬਜ਼ਰਵੇਸ਼ਨ ਸੈਟੇਲਾਇਟ ਹੈ। ਇਸ ਦਾ ਵਜ਼ਨ 628 ਕਿਲੋਗ੍ਰਾਮ ਹੈ ਤੇ ਇਸ ਸੈਟੇਲਾਇਟ ਦੀ ਮਿਸ਼ਨ ਮਿਆਦ 5 ਸਾਲ ਹੋਵੇਗੀ।

332 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper