Latest News
ਅਭਿਜੀਤ ਬੈਨਰਜੀ ਨੇ ਧੋਤੀ ਪਾ ਕੇ ਲਿਆ ਨੋਬੇਲ ਪੁਰਸਕਾਰ

Published on 11 Dec, 2019 11:02 AM.


ਸਟਾਕਹੋਮ : ਭਾਰਤੀ-ਅਮਰੀਕੀ ਅਰਥ ਸ਼ਾਸਤਰੀ ਅਭਿਜੀਤ ਬੈਨਰਜੀ ਨੇ ਬੰਦ ਗਲੇ ਦੀ ਜੈਕਟ ਤੇ ਧੋਤੀ ਪਾ ਕੇ ਅਰਥ ਸ਼ਾਸਤਰ ਦਾ ਨੋਬੇਲ ਪੁਰਸਕਾਰ ਹਾਸਲ ਕੀਤਾ। ਉਨ੍ਹਾ ਨੂੰ ਇਹ ਪੁਰਸਕਾਰ ਉਨ੍ਹਾ ਦੀ ਪਤਨੀ ਐਸਥਰ ਦੁਫਲੋ ਤੇ ਮਾਈਕਲ ਕਰੇਮਰ ਨਾਲ ਸਾਂਝੇ ਤੌਰ 'ਤੇ ਦਿੱਤਾ ਗਿਆ ਹੈ। ਪਤਨੀ ਨੇ ਨੀਲੀ ਸਾੜ੍ਹੀ ਪਾਈ ਹੋਈ ਸੀ। ਪੁਰਸਕਾਰ ਵਿਚ ਉਨ੍ਹਾਂ ਨੂੰ ਲੱਗਭੱਗ ਸਾਢੇ 6 ਕਰੋੜ ਮਿਲੇ ਹਨ, ਜਿਹੜੇ ਉਹ ਬਰਾਬਰ ਵੰਡਣਗੇ। ਉਨ੍ਹਾ ਨੂੰ ਇਹ ਪੁਰਸਕਾਰ ਸੰਸਾਰ ਵਿਚ ਗਰੀਬੀ ਦੂਰ ਕਰਨ ਲਈ ਸੁਝਾਏ ਗਏ ਕਦਮਾਂ ਲਈ ਦਿੱਤਾ ਗਿਆ ਹੈ। ਬੈਨਰਜੀ ਅਮ੍ਰਿਤਿਆ ਸੇਨ ਤੋਂ ਬਾਅਦ ਅਰਥ ਸ਼ਾਸਤਰ ਦਾ ਪੁਰਸਕਾਰ ਹਾਸਲ ਕਰਨ ਵਾਲੇ ਦੂਜੇ ਭਾਰਤੀ ਹਨ।

212 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper