Latest News
ਪੰਜਾਬ ਸਰਕਾਰ ਸੂਬੇ 'ਚ ਸਨਅਤੀ ਇਨਕਲਾਬ ਲਿਆਉਣ ਲਈ ਯਤਨਸ਼ੀਲ : ਬਾਜਵਾ

Published on 25 Jan, 2020 11:56 AM.


ਬਟਾਲਾ (ਤਰਲੋਕ ਬੱਗਾ)-ਸਥਾਨਕ ਬਟਾਲਾ ਕਲੱਬ ਵਿਖੇ ਇੰਡੀਅਨ ਇੰਸਟੀਚਿਊਟ ਆਫ਼ ਇੰਡੀਅਨ ਫਾਊਂਡਰੀਮੈਨ (ਆਈ ਆਈ ਐੱਫ) ਅਤੇ ਇਸ ਦੇ ਬਟਾਲਾ ਚੈਪਟਰ ਵੱਲੋਂ ਬਟਾਲਾ ਦੇ ਸਨਅਤਕਾਰਾਂ ਲਈ ਇੱਕ ਸੈਮੀਨਾਰ ਕਰਵਾਇਆ ਗਿਆ, ਜਿਸ ਵਿੱਚ ਮੁੱਖ ਮਹਿਮਾਨ ਵਜੋਂ ਸੂਬੇ ਦੇ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਸ਼ਾਮਲ ਹੋਏ, ਜਦਕਿ ਵਿਸ਼ੇਸ਼ ਮਹਿਮਾਨ ਵਜੋਂ ਚੇਅਰਮੈਨ ਵਿਨੇਸ਼ ਸ਼ੁਕਲਾ ਅਤੇ ਸੈਕਟਰੀ ਰਾਜੇਸ਼ ਕਵਾਤਰਾ ਨੇ ਸ਼ਿਰਕਤ ਕੀਤੀ।ਸੈਮੀਨਾਰ ਦੌਰਾਨ ਬਟਾਲਾ ਦੇ ਉਦਯੋਗ ਦੀ ਅੱਪਗਰੇਡੇਸ਼ਨ ਅਤੇ ਐਕਸਪੋਰਟ ਪ੍ਰੋਮੋਸ਼ਨ ਆਦਿ ਵਿਸ਼ਿਆਂ ਬਾਰੇ ਮਾਹਿਰਾਂ ਨੇ ਚਰਚਾ ਕੀਤੀ। ਇਸ ਮੌਕੇ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਉਦਯੋਗਪਤੀਆਂ ਨੂੰ ਕਿਹਾ ਕਿ ਪੰਜਾਬ ਸਰਕਾਰ ਸੂਬੇ ਵਿੱਚ ਸਨਅਤੀ ਇਨਕਲਾਬ ਲਿਆਉਣ ਲਈ ਪੂਰੇ ਯਤਨ ਕਰ ਰਹੀ ਹੈ, ਰਾਜ ਸਰਕਾਰ ਨੇ ਉਦਯੋਗ ਅਤੇ ਸਨਅਤਕਾਰ ਪੱਖੀ ਨਵੀਂ ਉਦਯੋਗ ਨੀਤੀ ਬਣਾਈ ਹੈ।ਸਰਕਾਰ ਨੇ ਤਾਂ ਇਥੋਂ ਤੱਕ ਕਰ ਦਿੱਤਾ ਹੈ ਕਿ ਕੋਈ ਵੀ ਸਨਅਤਕਾਰ ਆਪਣਾ ਨਵਾਂ ਉਦਯੋਗ ਲਗਾ ਸਕਦਾ ਹੈ ਅਤੇ ਉਸ ਸੰਬੰਧੀ ਸਾਰੀਆਂ ਐੱਨ ਓ ਸੀ ਉਹ ਤਿੰਨ ਸਾਲ ਤੱਕ ਦੇ ਸਮੇਂ ਅੰਦਰ ਜਮ੍ਹਾਂ ਕਰਵਾ ਸਕਦਾ ਹੈ।ਕੈਬਨਿਟ ਮੰਤਰੀ ਬਾਜਵਾ ਨੇ ਕਿਹਾ ਕਿ ਬਟਾਲਾ ਦੇ ਸਨਅਤਕਾਰਾਂ ਦੀਆਂ ਮੁਸ਼ਕਲਾਂ ਦੇ ਹੱਲ ਲਈ ਜਲਦੀ ਹੀ ਉਦਯੋਗ ਮੰਤਰੀ ਅਤੇ ਉਦਯੋਗ ਵਿਭਾਗ ਦੇ ਉੱਚ ਅਧਿਕਾਰੀਆਂ ਦੀ ਮੀਟਿੰਗ ਕਰਵਾਈ ਜਾਵੇਗੀ।ਇਸ ਤੋਂ ਪਹਿਲਾਂ ਉਦਯੋਗ ਦੇ ਮਾਹਿਰਾਂ ਨੇ ਸਨਅਤਕਾਰਾਂ ਨੂੰ ਆਪਣੇ ਉਦਯੋਗਾਂ ਵਿੱਚ ਨਵੀਆਂ ਤਕਨੀਕਾਂ ਅਪਨਾਉਣ ਅਤੇ ਆਪਣੇ ਮਾਲ ਨੂੰ ਐਕਸਪੋਰਟ ਕਰਨ ਸਬੰਧੀ ਜਾਣਕਾਰੀ ਦਿੱਤੀ।ਇਸ ਮੌਕੇ ਚੇਅਰਮੈਨ ਵਿਨੇਸ਼ ਸ਼ੁਕਲਾ ਅਤੇ ਸੈਕਟਰੀ ਰਾਜੇਸ਼ ਕਵਾਤਰਾ ਨੇ ਉਦਯੋਗ ਦੀਆਂ ਸਮੱਸਿਆਵਾਂ ਤੋਂ ਜਾਣੂ ਕਰਵਾਉਂਦਿਆਂ ਮੰਗ ਕੀਤੀ ਕਿ ਬਟਾਲਾ ਦੀ ਇੰਡਸਟਰੀ ਸਰਹੱਦੀ ਖੇਤਰ ਵਿੱਚ ਪੈਂਦੀ ਹੈ, ਇਸ ਲਈ ਸਰਕਾਰ ਨੂੰ ਕੁਝ ਵਿਸ਼ੇਸ਼ ਰਿਆਇਤਾਂ ਬਟਾਲਾ ਉਦਯੋਗ ਨੂੰ ਦੇਣੀਆਂ ਚਾਹੀਦੀਆਂ ਹਨ।ਇਸ ਮੌਕੇ ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਡਾ. ਸਤਨਾਮ ਸਿੰਘ ਨਿੱਝਰ, ਐੱਸ.ਡੀ.ਐੱਮ. ਬਲਵਿੰਦਰ ਸਿੰਘ, ਜੀ ਐੱਮ ਇੰਡਸਟਰੀ ਸੁਖਪਾਲ ਸਿੰਘ, ਚੇਅਰਮੈਨ ਕਸਤੂਰੀ ਲਾਲ ਸੇਠ, ਸਤੀਸ਼ ਸਰੀਨ, ਨਰਿੰਦਰਪਾਲ ਸਿੰਘ, ਰਮੇਸ਼ ਸ਼ੁਕਲਾ, ਪੀ ਆਰ ਜੋਸ਼ੀ, ਰੁਪਿੰਦਰ ਸਿੰਘ ਸਚਦੇਵਾ, ਰਤਨ ਗੋਇਲ, ਪਰਮਿੰਦਰ ਸਿੰਘ, ਰਜਿੰਦਰਾ ਫਾਊਂਡਰੀ, ਬੌਬੀ ਸਹਿਗਲ ਵਾਈਸ ਚੇਅਰਮੈਨ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ, ਡਾ. ਸੁਰਿੰਦਰ ਸਿੰਘ, ਰਣਧੀਰ ਸਿੰਘ, ਹਨੀ, ਰਾਜੇਸ਼, ਭਾਰਤ ਭੂਸ਼ਨ, ਰਾਜੇਸ਼ ਝਾਅ, ਪਰਮਜੀਤ ਸਿੰਘ ਗਿੱਲ, ਸੁਭਾਸ਼ ਗੋਇਲ, ਹੰਸ ਗੋਇਲ, ਬੇਅੰਤ ਖੁੱਲਰ, ਮਹੇਸ਼ ਅੱਗਰਵਾਲ ਆਦਿ ਹਾਜ਼ਰ ਸਨ।

381 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper