Latest News
ਯੋਗੀ ਦੇ ਰਾਜ 'ਚ ਥਾਣੇਦਾਰ ਦਾ ਜਲਵਾ

Published on 04 Jun, 2020 10:49 AM.


ਲਖਨਊ : ਯੋਗੀ ਆਦਿੱਤਿਆ ਨਾਥ ਦੀ ਹਕੂਮਤ ਵਾਲੇ ਯੂ ਪੀ ਦੇ ਅੰਬੇਡਕਰ ਨਗਰ ਜ਼ਿਲ੍ਹੇ ਦੇ ਬਸਖਾਰੀ ਥਾਣੇ ਦੇ ਥਾਣੇਦਾਰ ਮਨੋਜ ਸਿੰਘ ਨੂੰ ਭਾਜਪਾ ਵਿਧਾਇਕ ਸੰਜੂ ਯਾਦਵ ਦੀ ਸ਼ਿਕਾਇਤ 'ਤੇ ਬਦਲਣ 'ਤੇ ਉਸ ਨੂੰ ਪੁਲਸ ਵਾਲਿਆਂ ਨੇ ਸ਼ਾਨਦਾਰ ਵਿਦਾਈ ਦਿੱਤੀ। ਵਿਧਾਇਕ ਨੇ ਉਸ 'ਤੇ ਨਾਜਾਇਜ਼ ਵਸੂਲੀ ਦੇ ਦੋਸ਼ ਲਾ ਕੇ ਧਰਨਾ ਦਿੱਤਾ ਸੀ। ਦੂਜੇ ਥਾਣੇ ਵਿਚ ਜਾਣ ਲਈ ਮਨੋਜ ਨੇ ਪੁਲਸ ਦੀ 112 ਸਰਵਿਸ ਦੀਆਂ ਗੱਡੀਆਂ ਮੰਗਵਾਈਆਂ, ਜਿਹੜੀਆਂ ਉਸ ਦੇ ਪਿੱਛੇ ਹੂਟਰ ਮਾਰਦੀਆਂ ਚੱਲੀਆਂ। ਜਲੂਸ ਦਾ ਵੀਡੀਓ ਵਾਇਰਲ ਹੋਣ 'ਤੇ ਥਾਣੇਦਾਰ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ।

183 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper