Latest News
ਪੇਕੇ ਰਹਿੰਦੀ ਭੈਣ ਨੂੰ ਗੋਲੀਆਂ ਮਾਰ ਕੇ ਫਰਾਰ

Published on 12 Jul, 2020 08:38 AM.


ਗੁਰਾਇਆ (ਕੁਮਾਰ ਗੌਰਵ, ਬਿੰਦਰ ਸੁਮਨ)
ਗੁਰਾਇਆ ਦੇ ਨਜ਼ਦੀਕੀ ਪਿੰਡ ਰੁੜਕਾ ਕਲਾਂ ਵਿਖੇ ਐਤਵਾਰ ਤੜਕੇ ਚਾਰ ਵਜੇ ਦੇ ਕਰੀਬ ਭਰਾ ਵੱਲੋਂ ਆਪਣੀ ਸਕੀ ਭੈਣ ਨੂੰ ਗੋਲੀ ਮਾਰ ਕੇ ਮਾਰ ਦਿੱਤਾ।
28 ਸਾਲਾ ਪ੍ਰਦੀਪ ਕੌਰ ਪੁੱਤਰੀ ਗੁਰਪਾਲ ਸਿੰਘ ਵਾਸੀ ਪੱਤੀ ਰਾਵਲ ਕੀ ਰੁੜਕਾ ਕਲਾਂ, ਜਿਸ ਦੀ ਸ਼ਾਦੀ ਕਰੀਬ ਤਿੰਨ ਸਾਲ ਪਹਿਲਾਂ ਹੋਈ ਸੀ, ਸਹੁਰੇ ਪਰਵਾਰ ਨਾਲ ਨਾ ਬਣਨ ਪੇਕੇ ਘਰ ਤਿੰਨ ਸਾਲਾਂ ਤੋਂ ਰਹਿ ਰਹੀ ਸੀ। ਲੜਕੀ ਦੇ ਪਿਤਾ ਗੁਰਪਾਲ ਸਿੰਘ ਨੇ ਦੱਸਿਆ ਕਿ ਉਸ ਦੇ ਤਿੰਨ ਲੜਕੇ ਅਤੇ ਇੱਕ ਲੜਕੀ ਹੈ, ਜਿਸ ਵਿਚੋਂ ਦੋ ਲੜਕੇ ਲੁਧਿਆਣਾ ਰਹਿੰਦੇ ਹਨ ਅਤੇ ਘੱਟ ਵੱਧ ਹੀ ਪਿੰਡ ਆਉਂਦੇ ਹਨ। ਇੱਕ ਲੜਕਾ ਰੇਸ਼ਮ ਲਾਲ (20) ਜੋ ਤਿੰਨ ਦਿਨ ਪਹਿਲਾਂ ਹੀ ਪਿੰਡ ਆਇਆ ਸੀ। ਸ਼ਨੀਵਾਰ ਰਾਤ ਰੇਸ਼ਮ ਲਾਲ ਛੱਤ 'ਤੇ ਸੁੱਤਾ ਸੀ, ਜਦ ਹਨੇਰੀ ਆਈ ਤਾਂ ਉਹ ਥੱਲੇ ਆ ਕੇ ਪੈ ਗਿਆ ਅਤੇ ਤਕਰੀਬਨ ਚਾਰ ਵਜੇ ਆਪਣੀ ਭੈਣ ਪ੍ਰਦੀਪ ਕੌਰ ਨੂੰ ਗੋਲੀ ਮਾਰ ਕੇ ਮੌਕੇ ਤੋਂ ਫਰਾਰ ਹੋ ਗਿਆ।
ਲੜਕੀ ਦੀ ਮੌਕੇ 'ਤੇ ਹੀ ਮੌਤ ਹੋ ਗਈ। ਥਾਣਾ ਗੁਰਾਇਆ ਦੇ ਮੁਖੀ ਕੇਵਲ ਸਿੰਘ ਪੁਲਸ ਪਾਰਟੀ ਨਾਲ ਮੌਕੇ 'ਤੇ ਪੁੱਜੇ। ਉਹਨਾ ਦੱਸਿਆ ਕਿ ਪੁਲਸ ਨੇ ਜ਼ੇਰ ਧਾਰਾ 302 ਅਤੇ ਆਰਮਜ਼ ਐਕਟ ਅਧੀਨ ਪਰਚਾ ਦਰਜ ਕਰਕੇ ਦੋਸ਼ੀ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

107 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper