Latest News
ਰੰਜਨ ਸਹਿਗਲ ਦਾ ਦਿਹਾਂਤ

Published on 12 Jul, 2020 08:39 AM.


ਚੰਡੀਗੜ੍ਹ : ਫਿਲਮ 'ਸਰਬਜੀਤ' ਵਿਚ ਰੋਲ ਨਿਭਾਉਣ ਵਾਲੇ ਐਕਟਰ ਰੰਜਨ ਸਹਿਗਲ (36) ਦਾ ਸ਼ਨੀਵਾਰ ਚੰਡੀਗੜ੍ਹ ਵਿਚ ਦਿਹਾਂਤ ਹੋ ਗਿਆ। ਉਨ੍ਹਾ ਦੇ ਕਈ ਅੰਗ ਫੇਲ੍ਹ ਹੋ ਗਏ ਸਨ। ਸਹਿਗਲ ਕਰਾਈਮ ਪੈਟਰੋਲ ਤੇ ਸਾਵਧਾਨ ਇੰਡੀਆ ਵਿਚ ਵੀ ਨਜ਼ਰ ਆਏ ਸਨ। ਉਹ ਪੰਜਾਬੀ ਥੀਏਟਰ ਤੋਂ ਸ਼ੁਰੂਆਤ ਕਰਕੇ ਮੁੰਬਈ ਪੁੱਜੇ ਸਨ। ਉਨ੍ਹਾ ਯਾਰਾਂ ਦਾ ਕੈਚਅਪ, ਆਤਿਸ਼ਬਾਜ਼ੀ, ਇਸ਼ਕ ਤੇ ਮਾਹੀ ਐੱਨ ਆਰ ਆਈ ਵਰਗੀਆਂ ਪੰਜਾਬੀ ਫਿਲਮਾਂ ਵਿਚ ਵੀ ਕੰਮ ਕੀਤਾ ਸੀ। ਉਹ ਗੁਸਤਾਖ ਦਿਲ, ਤੁਮ ਦੇਨਾ ਸਾਥ ਮੇਰਾ, ਸਬਕੀ ਲਾਡਲੀ ਬੇਬੋ ਤੇ ਕੁਲਦੀਪਕ ਵਰਗੇ ਟੀ ਵੀ ਸ਼ੋਅ ਵਿਚ ਵੀ ਨਜ਼ਰ ਆਏ ਸਨ।

174 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper