Latest News
ਡਕੈਤੀ 'ਚ ਸ਼ਾਮਲ ਤਿੰਨੇ ਨੌਜਵਾਨ ਗ੍ਰਿਫਤਾਰ

Published on 12 Jul, 2020 08:40 AM.


ਮੋਹਾਲੀ (ਗੁਰਜੀਤ ਬਿੱਲਾ)
ਐੱਸ ਐੱਸ ਪੀ ਮੋਹਾਲੀ ਕੁਲਦੀਪ ਸਿੰਘ ਚਹਿਲ ਨੇ ਐਤਵਾਰ ਦੱਸਿਆ ਕਿ 17 ਜੂਨ ਨੂੰ ਪੰਜਾਬ ਨੈਸ਼ਨਲ ਬੈਂਕ ਮਹਿਲਾ ਬਾਂਚ ਫੇਸ-3ਏ ਮੋਹਾਲੀ ਵਿੱਚ ਦੁਪਹਿਰ ਸਮੇਂ ਹੋਈ ਡਕੈਤੀ ਵਿਚ ਸ਼ਾਮਲ ਤਿੰਨੇ ਨੌਜਵਾਨ ਫੜ ਲਏ ਗਏ ਹਨ। ਇਸ ਤਹਿਤ ਥਾਣਾ ਮਟੌਰ ਵਿਖੇ ਕੇਸ ਰਜਿਸਟਰ ਕੀਤਾ ਗਿਆ ਸੀ। ਉਹਨਾ ਦੱਸਿਆ ਕਿ ਹਰਮਨਦੀਪ ਸਿੰਘ ਹਾਂਸ ਐੱਸ ਪੀ ਇਨਵੈਸਟੀਗੇਸ਼ਨ, ਗੁਰਸ਼ੇਰ ਸਿੰਘ ਸੰਧੂ ਡੀ ਐੱਸ ਪੀ ਸਿਟੀ-1 ਮੋਹਾਲੀ ਸਮੇਤ ਇੰਸਪੈਕਟਰ ਰਾਜੇਸ਼ ਅਰੋੜਾ ਇੰਚਾਰਜ ਸੀ ਆਈ ਏ ਸਟਾਫ ਮੋਹਾਲੀ ਦੀ ਟੀਮ ਨੇ ਸੰਦੀਪ ਖੁਰਮੀ ਉਰਫ ਸੰਨੀ ਵਾਸੀ ਪਿੰਡ ਮਹਿਤਪੁਰ, ਤਹਿ. ਨਕੋਦਰ ਜ਼ਿਲ੍ਹਾ ਜਲੰਧਰ ਹਾਲ ਵਾਸੀ #1095 ਸੈਕਟਰ-52 ਚੰਡੀਗੜ੍ਹ, ਸੋਨੂੰ ਵਾਸੀ ਮਕਾਨ ਨੰਬਰ 1345 ਸੈਕਟਰ-45 ਚੰਡੀਗੜ੍ਹ ਅਤੇ ਰਵੀ ਕੁਠਾਰੀ ਪੁੱਤਰ ਵਿਜੈ ਕੁਮਾਰ ਵਾਸੀ ਪਿੰਡ ਚੰਦਾਵਾਸ ਥਾਣਾ ਤੋਸਾਮ, ਜ਼ਿਲ੍ਹਾ ਭਿਵਾਨੀ ਹਰਿਆਣਾ ਹਾਲ ਵਾਸੀ ਕਿਰਾਏਦਾਰ ਸ਼ਾਂਤੀ ਨਗਰ ਮਨੀ ਮਾਜਰਾ ਚੰਡੀਗੜ੍ਹ ਨੂੰ ਗ੍ਰਿਫਤਾਰ ਕਰ ਲਿਆ। ਇਹਨਾਂ ਪਾਸੋਂ ਲੁੱਟੀ ਹੋਈ ਰਕਮ ਵਿੱਚੋਂ 3,01,500/- ਰੁਪਏ, ਸਕੋਡਾ (ਰੰਗ ਸਿਲਵਰ) ਅਤੇ ਵਾਰਦਾਤ ਵਿੱਚ ਵਰਤਿਆ ਗਿਆ ਨਕਲੀ ਏਅਰ ਪਿਸਟਲ ਬਰਾਮਦ ਕਰ ਲਏ ਹਨ।
ਐੱਸ ਐੱਸ ਪੀ ਨੇ ਦੱਸਿਆ ਕਿ ਉਕਤ ਦੋਸ਼ੀਆਂ ਨੇ ਪੁੱਛਗਿੱਛ ਦਰਮਿਆਨ ਦੱਸਿਆ ਹੈ ਕਿ ਲਾਕਡਾਊਨ ਤੋਂ ਪਹਿਲਾਂ ਸੰਦੀਪ ਅਤੇ ਸੋਨੂੰ ਅੰਬਾਲਾ ਜੇਲ੍ਹ ਵਿੱਚ ਵੱਖ-ਵੱਖ ਮੁੱਕਦਮਿਆ ਵਿੱਚ ਬੰਦ ਸਨ, ਜਿਨਾਂ ਦੀ ਕੋਰੋਨਾ ਕਰਕੇ ਮਾਰਚ 2020 ਵਿੱਚ ਜ਼ਮਾਨਤ ਹੋ ਗਈ ਸੀ। ਇਹ ਦੋਨੋਂ ਨਸ਼ਾ ਕਰਨ ਦੇ ਆਦੀ ਹਨ। ਇਹਨਾਂ ਰਵੀ ਕੁਠਾਰੀ ਨੂੰ ਵੀ ਸ਼ਾਮਲ ਕੀਤਾ ਤੇ ਰਵੀ ਕੁਠਾਰੀ ਨੂੰ ਨਾਲ ਲੈ ਕੇ ਮੋਹਾਲੀ ਅਤੇ ਚੰਡੀਗੜ੍ਹ ਦੇ ਏਰੀਏ ਵਿੱਚ ਬੈਂਕਾਂ ਦੀ ਰੈਕੀ ਕਰਨੀ ਸ਼ੁਰੂ ਕਰ ਦਿੱਤੀ। ਪੰਜਾਬ ਨੈਸ਼ਨਲ ਬੈਂਕ ਫੇਸ-3ਏ ਮੋਹਾਲੀ ਨੂੰ ਚੁਣਿਆ, ਕਿਉਂਕਿ ਬੈਂਕ ਅੰਦਰ ਕੋÂ ਸੁਰੱਖਿਆ ਗਾਰਡ ਨਾ ਹੋਣ ਕਾਰਨ ਇਸ ਬੈਂਕ ਨੂੰ ਟਾਰਗੇਟ ਕਰਨਾ ਆਸਾਨ ਲੱਗਿਆ। ਸੰਦੀਪ ਕੁਮਾਰ ਅਤੇ ਸੋਨੂੰ ਨੇ ਬੈਂਕ ਵਿੱਚ ਜਾ ਕੇ 4,79,680/- ਰੁਪਏ ਦੀ ਡਕੈਤੀ ਕੀਤੀ। ਤੀਸਰਾ ਸਾਥੀ ਰਵੀ ਕੋਠਾਰੀ, ਜੋ ਬੈਂਕ ਤੋਂ ਦੂਰੀ ਬਣਾ ਕੇ ਬਾਹਰ ਸਾਰੀ ਨਿਗਰਾਨੀ ਕਰ ਰਿਹਾ ਸੀ। ਸੰਦੀਪ ਕੁਮਾਰ ਜੋ ਮੈਟ੍ਰਿਕ ਪਾਸ ਹੈ, ਜਿਸ ਦੀ ਉਮਰ ਕਰੀਬ 28 ਸਾਲ ਹੈ, ਜਿਸ ਉੱਤੇ ਕਰੀਬ 20 ਮੁਕੱਦਮੇ ਲੁੱਟ, ਖੋਹ, ਕਤਲ ਅਤੇ ਅਸਲਾ ਐਕਟ ਆਦਿ ਦੇ ਹਨ। ਸੋਨੂੰ ਵੀ ਮੈਟ੍ਰਿਕ ਪਾਸ ਹੈ, ਜਿਸ ਦੀ ਉਮਰ ਕਰੀਬ 28 ਸਾਲ ਹੈ, ਜਿਸ 'ਤੇ ਸਨੈਚਿੰਗ, ਲੁੱਟ-ਖੋਹ ਅਤੇ ਚੋਰੀਆਂ ਆਦਿ ਦੇ 4 ਮੁਕੱਦਮੇ ਦਰਜ ਹਨ। ਰਵੀ ਕੋਠਾਰੀ 'ਤੇ ਵੀ ਸਨੈਚਿੰਗ, ਲੁੱਟ-ਖੋਹ ਅਤੇ ਚੋਰੀਆਂ ਆਦਿ ਦੇ 4 ਮੁਕੱਦਮੇ ਦਰਜ ਹਨ।

170 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper