Latest News
ਮਹਿੰਦਰ ਸਿੰਘ ਕੇ ਪੀ ਕੋਰੋਨਾ ਪਾਜ਼ੀਟਿਵ

Published on 12 Jul, 2020 08:41 AM.


ਜਲੰਧਰ (ਇਕਬਾਲ ਸਿੰਘ ਉੱਭੀ)
ਐਤਵਾਰ ਜਲੰਧਰ 'ਚ 28 ਨਵੇਂ ਪਾਜ਼ੀਟਿਵ ਮਾਮਲੇ ਸਾਹਮਣੇ ਆਏ ਹਨ। ਪੰਜਾਬ ਤਕਨੀਕੀ ਸਿੱਖਿਆ ਬੋਰਡ ਦੇ ਚੇਅਰਮੈਨ ਮਹਿੰਦਰ ਸਿੰਘ ਕੇ ਪੀ ਵੀ ਇਸ ਦੀ ਗ੍ਰਿਫ਼ਤ ਵਿੱਚ ਆ ਗਏ ਹਨ। 10 ਜੁਲਾਈ ਨੂੰ ਉਹਨਾ ਦਾ ਸੈਂਪਲ ਲਿਆ ਗਿਆ ਸੀ, ਜਿਸ ਦੀ ਐਤਵਾਰ ਨੂੰ ਆਈ ਰਿਪੋਰਟ 'ਚ ਉਹ ਪਾਜ਼ੀਟਿਵ ਪਾਏ ਗਏ। ਨਵੇਂ ਕੇਸਾਂ ਤੋਂ ਬਾਅਦ ਜ਼ਿਲ੍ਹੇ 'ਚ ਕੋਰੋਨਾ ਪੀੜਤਾਂ ਦੀ ਗਿਣਤੀ 1201 ਹੋ ਗਈ ਹੈ ਤੇ ਜ਼ਿਲ੍ਹੇ ਵਿੱਚ ਹੁਣ ਤੱਕ 25 ਮੌਤਾਂ ਹੋ ਚੁੱਕੀਆਂ ਹਨ।
ਮੋਹਾਲੀ (ਗੁਰਜੀਤ ਬਿੱਲਾ) : ਜ਼ਿਲ੍ਹੇ ਵਿਚ ਐਤਵਾਰ ਨੂੰ ਕੋਰੋਨਾ ਵਾਇਰਸ ਦੇ 26 ਪਾਜ਼ੀਟਿਵ ਕੇਸ ਸਾਹਮਣੇ ਆਏ ਹਨ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਦੱਸਿਆ ਕਿ ਜ਼ਿਲ੍ਹੇ ਭਰ ਵਿੱਚੋਂ ਸਾਹਮਣੇ ਆਏ 26 ਕੇਸਾਂ ਵਿਚੋਂ, 3 ਕੇਸ ਨਯਾਗਾਓਂ, 1 ਕੇਸ ਸ਼ਿਵਜੋਤ ਇਨਕਲੇਵ ਖਰੜ, 1 ਕੇਸ ਗਿਲਕੋ ਖਰੜ, 2 ਕੇਸ ਸ਼ਿਵਾਲਿਕ ਹੋਮਜ਼ ਖਰੜ, 1 ਕੇਸ ਸੰਨੀ ਇਨਕਲੇਵ ਖਰੜ, 3 ਕੇਸ ਢਕੋਲੀ, 3 ਕੇਸ ਸੰਨੀ ਇਨਕਲੇਵ ਜ਼ੀਰਕਪੁਰ, 2 ਕੇਸ ਸੋਹਾਣਾ, 1 ਕੇਸ ਸੈਕਟਰ-97, 1 ਕੇਸ ਡੇਰਾਬੱਸੀ, 2 ਕੇਸ ਝੰਜੇੜੀ, 4 ਕੇਸ ਵਾਰਡ ਨੰ. 15, ਕੁਰਾਲੀ ਅਤੇ 2 ਕੇਸ ਵਾਰਡ ਨੰ. 4 ਕੁਰਾਲੀ ਨਾਲ ਸੰਬੰਧਤ ਹਨ।
ਹੁਣ ਤੱਕ ਜ਼ਿਲ੍ਹੇ ਵਿਚ ਕੁੱਲ ਕੇਸਾਂ ਦੀ ਗਿਣਤੀ 392 ਹੋ ਗਈ ਹੈ, ਜਿਨ੍ਹਾਂ ਵਿਚੋਂ ਐਕਟਿਵ ਕੇਸ 114 ਹਨ। 271 ਕੇਸ ਠੀਕ ਹੋ ਗਏ ਹਨ, ਜਦੋਂਕਿ 7 ਮੌਤਾਂ ਹੋਈਆਂ ਹਨ।

206 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper