Latest News
ਸ਼ਿਵ ਸੈਨਾ ਟਕਸਾਲੀ ਪ੍ਰਧਾਨ ਸੁਧੀਰ ਸੂਰੀ ਇੰਦੌਰ ਤੋਂ ਨੱਪਿਆ

Published on 12 Jul, 2020 08:43 AM.


ਚੰਡੀਗੜ੍ਹ : ਪੰਜਾਬ ਪੁਲਸ ਨੇ ਸ਼ਿਵ ਸੈਨਾ (ਟਕਸਾਲੀ) ਦੇ ਪ੍ਰਧਾਨ ਸੁਧੀਰ ਸੂਰੀ ਨੂੰ ਐਤਵਾਰ ਸਵੇਰੇ ਇੰਦੌਰ ਵਿਚ ਕਾਬੂ ਕਰ ਲਿਆ। ਇਹ ਗ੍ਰਿਫਤਾਰੀ ਉਸ ਵੱਲੋਂ ਅਜਿਹੀ ਵੀਡੀਓ ਵਾਇਰਲ ਕਰਨ 'ਤੇ ਕੀਤੀ ਗਈ ਹੈ, ਜਿਸ ਨਾਲ ਮਹਿਲਾਵਾਂ ਦੀ ਬੇਇੱਜ਼ਤੀ ਕੀਤੀ ਗਈ ਹੈ ਤੇ ਵੱਖ-ਵੱਖ ਭਾਈਚਾਰਿਆਂ ਨੂੰ ਇਕ-ਦੂਜੇ ਖਿਲਾਫ ਉਕਸਾਇਆ ਗਿਆ ਹੈ। ਹਾਲਾਂਕਿ ਸੂਰੀ ਨੇ ਕਿਹਾ ਸੀ ਕਿ ਕਿਸੇ ਹੋਰ ਨੇ ਉਸ ਦਾ ਨਾਂਅ ਵਰਤ ਕੇ ਵੀਡੀਓ ਬਣਾਈ। ਡੀ ਜੀ ਪੀ ਦਿਨਕਰ ਗੁਪਤਾ ਨੇ ਦੱਸਿਆ ਕਿ ਪੁਲਸ ਦੀਆਂ ਦੋ ਟੀਮਾਂ ਇੰਦੌਰ ਘੱਲੀਆਂ ਗਈਆਂ ਸਨ। ਸੂਰੀ ਖਿਲਾਫ ਜੰਡਿਆਲਾ ਗੁਰੂ ਪੁਲਸ ਨੇ ਕੇਸ ਦਰਜ ਕੀਤਾ ਸੀ।

219 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper