ਦੇਨਪਸਾਰ (ਇੰਡੋਨੇਸ਼ੀਆ) : ਦੇਸ਼ ਦੇ ਸੈਲਾਨੀ ਟਾਪੂ ਬਾਲੀ ਵਿਚ ਮਾਸਕ ਨਾ ਪਾਉਣ ਵਾਲੇ ਵਿਦੇਸ਼ੀਆਂ ਤੋਂ ਪੁਲਸ ਡੰਡ ਕਢਵਾ ਰਹੀ ਹੈ | ਅਜਿਹੇ 70 ਤੋਂ ਵੱਧ ਲੋਕਾਂ ਨੂੰ 7-7 ਡਾਲਰਾਂ ਦਾ ਜੁਰਮਾਨਾ ਲਾਇਆ ਗਿਆ ਸੀ | ਜਿਨ੍ਹਾਂ ਲੱਗਭੱਗ 30 ਲੋਕਾਂ ਕੋਲ ਜੁਰਮਾਨਾ ਭਰਨ ਜੋਗੇ ਪੈਸੇ ਨਹੀਂ ਸੀ, ਉਨ੍ਹਾਂ ਤੋਂ ਡੰਡ ਕਢਵਾਏ ਗਏ | ਜਿਨ੍ਹਾਂ ਨੇ ਮਾਸਕ ਨਹੀਂ ਪਾਏ ਸਨ, ਉਨ੍ਹਾਂ ਤੋਂ 50 ਡੰਡ ਤੇ ਜਿਨ੍ਹਾਂ ਚੰਗੀ ਤਰ੍ਹਾਂ ਨਹੀਂ ਪਾਏ ਸਨ, ਉਨ੍ਹਾਂ ਤੋਂ 15 ਡੰਡ ਕਢਵਾਏ ਗਏ |