ਹਨੂੰਮਾਨਗੜ੍ਹ : ਰਾਜਸਥਾਨ ਦੇ ਜ਼ਿਲ੍ਹਾ ਹਨੂੰਮਾਨਗੜ੍ਹ ਦੀ ਨੌਹਰ ਤਹਿਸੀਲ ਦੇ ਪਿੰਡ ਖੁਈਆਂ ਵਿਚ ਸ਼ਰਾਬ ਦੇ ਜਿਸ ਠੇਕੇ ਲਈ ਸਰਕਾਰ ਨੇ ਸ਼ੁਰੂਆਤੀ ਕੀਮਤ 72 ਲੱਖ ਮਿੱਥੀ ਸੀ, ਉਸ ਦੀ ਬੋਲੀ 5 ਅਰਬ, 10 ਕਰੋੜ, 10 ਲੱਖ, 15 ਹਜ਼ਾਰ 400 ਰੁਪਏ 'ਤੇ ਟੁੱਟੀ |
ਇਸ ਠੇਕੇ ਲਈ ਸਵੇਰੇ 11 ਵਜੇ ਆਨਲਾਈਨ ਬੋਲੀ ਸ਼ੁਰੂ ਹੋਈ ਸੀ ਤੇ ਰਾਤ 2 ਵਜੇ ਜਾ ਕੇ ਖਤਮ ਹੋਈ | ਇਕ ਹੀ ਪਰਵਾਰ ਦੀਆਂ ਦੋ ਮਹਿਲਾਵਾਂ ਕਿਰਨ ਕੰਵਰ ਤੇ ਪਿ੍ਅੰਕਾ ਕੰਵਰ ਵਿਚਾਲੇ ਇਹ ਮੁਕਾਬਲਾ ਹੋਇਆ | ਜਿੱਤ ਕਿਰਨ ਕੰਵਰ ਦੀ ਹੋਈ |