ਕੋਲਕਾਤਾ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰੈਲੀ ਤੋਂ ਪਹਿਲਾਂ ਭਾਜਪਾ ਵਿਚ ਸ਼ਾਮਲ ਹੋਏ ਫਿਲਮੀ ਕਲਾਕਾਰ ਮਿûਨ ਚੱਕਰਵਰਤੀ (70) ਨੇ ਕਿਹਾ—ਮੈਂ ਏਕ ਨੰਬਰ ਕਾ ਕੋਬਰਾ ਹੂੰ, ਡਸੂੰਗਾ ਤੋ ਤੁਮ ਫੋਟੋ ਬਨ ਜਾਓਗੇ |
ਮਿûਨ ਨੇ ਇਹ ਵੀ ਕਿਹਾ—ਇਹ ਸੁਫਨਾ ਸੱਚ ਹੋਣ ਵਰਗਾ ਹੈ | ਮੈਂ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਦੇ ਪ੍ਰਧਾਨ ਮੰਤਰੀ ਨਾਲ ਸਟੇਜ ਸ਼ੇਅਰ ਕਰਾਂਗਾ | ਪਿਛਲੇ ਮਹੀਨੇ ਆਰ ਐੱਸ ਐੱਸ ਮੁਖੀ ਮੋਹਨ ਭਾਗਵਤ ਨਾਲ ਮੁੰਬਈ ਵਿਚ ਆਪਣੇ ਘਰ ਮੁਲਾਕਾਤ ਦੇ ਬਾਅਦ ਹੀ ਮਿਥੁਨ ਦੇ ਭਾਜਪਾ ਵਿਚ ਸ਼ਾਮਲ ਹੋਣ ਦੀਆਂ ਕਿਆਸ-ਅਰਾਈਆਂ ਸ਼ੁਰੂ ਹੋ ਗਈਆਂ ਸਨ | ਮਿûਨ ਇਸ ਤੋਂ ਪਹਿਲਾਂ ਤਿ੍ਣਮੂਲ ਕਾਂਗਰਸ ਦੇ ਰਾਜ ਸਭਾ ਮੈਂਬਰ ਰਹਿ ਚੁੱਕੇ ਹਨ | ਇਹ ਢਾਈ ਸਾਲਾਂ ਵਿਚ ਰਾਜ ਸਭਾ ਦੀਆਂ ਤਿੰਨ ਬੈਠਕਾਂ ਵਿਚ ਹੀ ਸ਼ਾਮਲ ਹੋਏ | 2015-16 ਵਿਚ ਜਦੋਂ ਸ਼ਾਰਦਾ ਚਿਟਫੰਡ ਸਕੈਂਡਲ ਵਿਚ ਨਾਂਅ ਜੁੜਿਆ ਤਾਂ ਉਨ੍ਹਾ ਦਸੰਬਰ 2016 'ਚ ਰਾਜ ਸਭਾ ਤੋਂ ਅਸਤੀਫਾ ਦੇ ਕੇ ਸਿਆਸਤ ਤੋਂ ਸੰਨਿਆਸ ਲੈ ਲਿਆ ਸੀ | ਮਿûਨ ਜਵਾਨੀ ਵਿਚ ਖੁਦ ਨੂੰ ਨਕਸਲੀ ਦੱਸਦੇ ਸਨ ਤੇ ਜਦੋਂ ਉਹ ਮਮਤਾ ਬੈਨਰਜੀ ਨਾਲ ਆਏ ਤਾਂ ਲੋਕਾਂ ਨੂੰ ਹੈਰਾਨੀ ਹੋਈ ਸੀ |