ਰਾਂਚੀ : ਐੱਨ ਸੀ ਪੀ ਦੇ ਪ੍ਰਧਾਨ ਸ਼ਰਦ ਪਵਾਰ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਕੋਲ ਕੋਲਕਾਤਾ ਵਿਚ ਚੋਣ ਰੈਲੀ ਕਰਨ ਲਈ ਵਕਤ ਹੈ, ਪਰ ਕਿਸਾਨਾਂ ਦੇ ਅੰਦੋਲਨ ਪ੍ਰਤੀ ਅੱਖਾਂ ਮੀਟੀ ਹੋਏ ਹਨ |
ਉਨ੍ਹਾ ਇਥੇ ਐਤਵਾਰ ਇਹ ਵੀ ਕਿਹਾ ਕਿ ਕੇਂਦਰ ਦੀ ਜ਼ਿੰਮੇਦਾਰੀ ਭਰਾਤਰੀਭਾਵ ਪੈਦਾ ਕਰਨ ਦੀ ਹੁੰਦੀ ਹੈ, ਪਰ ਭਾਜਪਾ ਦੇਸ਼ ਵਿਚ ਫਿਰਕੂ ਜ਼ਹਿਰ ਫੈਲਾ ਰਹੀ ਹੈ |