Latest News
ਕਿਸਾਨ ਮੋਰਚੇ ਵੱਲੋਂ 10 ਨੂੰ ਕੀਤੀ ਜਾਣ ਵਾਲੀ ਕਨਵੈਨਸ਼ਨ ਮੁਲਤਵੀ

Published on 08 May, 2021 09:52 AM.


ਨਵੀਂ ਦਿੱਲੀ : ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ 'ਚ ਇਹ ਫੈਸਲਾ ਲਿਆ ਗਿਆ ਕਿ 10 ਮਈ ਨੂੰ ਕੀਤੇ ਜਾਣ ਵਾਲੀ ਕਨਵੈਨਸ਼ਨ ਮੁਲਤਵੀ ਕਰ ਦਿੱਤੀ ਗਈ ਹੈ | ਕੌਮੀ ਪੱਧਰ 'ਤੇ ਕਿਸਾਨ ਅੰਦੋਲਨ ਨੂੰ ਮਜ਼ਬੂਤ ਕਰਨ ਅਤੇ ਤਾਲਮੇਲ ਸਥਾਪਤ ਕਰਨ ਦੇ ਮੱਦੇਨਜ਼ਰ ਸੰਯੁਕਤ ਕਿਸਾਨ ਮੋਰਚੇ ਦੀ ਇਸ ਕਨਵੈਨਸ਼ਨ ਦੀ ਤਰੀਕ ਦਾ ਐਲਾਨ ਸੰਯੁਕਤ ਕਿਸਾਨ ਮੋਰਚੇ ਦੀ ਅਗਲੀ ਮੀਟਿੰਗ ਤੋਂ ਬਾਅਦ ਕੀਤਾ ਜਾਵੇਗਾ | 10 ਅਤੇ 12 ਮਈ ਨੂੰ ਪੰਜਾਬ ਦੇ ਕਿਸਾਨ ਵੱਡੇ ਕਾਫ਼ਲਿਆਂ 'ਚ ਪੰਜਾਬ-ਹਰਿਆਣਾ ਦੀਆਂ ਵੱਖ-ਵੱਖ ਸਰਹੱਦਾਂ (ਸ਼ੰਭੂ ਅਤੇ ਖਨੌਰੀ) ਵਿਖੇ ਇਕੱਤਰ ਹੋਣਗੇ ਅਤੇ ਦਿੱਲੀ ਦੇ ਕਿਸਾਨ-ਮੋਰਚਿਆਂ 'ਚ ਪਹੁੰਚਣਗੇ |

135 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper