Latest News
ਚੂਨੇ ਦੀ ਖਾਣ 'ਚ ਧਮਾਕੇ ਨਾਲ 10 ਮਜ਼ਦੂਰਾਂ ਦੀ ਮੌਤ

Published on 08 May, 2021 09:53 AM.


ਕਡੱਪਾ (ਆਂਧਰਾ ਪ੍ਰਦੇਸ਼)-ਆਂਧਰਾ ਪ੍ਰਦੇਸ਼ ਦੇ ਕਡੱਪਾ 'ਚ ਸ਼ਨੀਵਾਰ ਨੂੰ ਚੂਨਾ ਪੱਥਰ ਦੀ ਇੱਕ ਖਾਣ 'ਚ ਹੋਏ ਧਮਾਕੇ ਨਾਲ ਘੱਟੋ-ਘੱਟ 10 ਮਜ਼ਦੂਰਾਂ ਦੀ ਮੌਤ ਹੋ ਗਈ | ਘਟਨਾ ਸ਼ਨੀਵਾਰ ਸਵੇਰੇ ਆਂਧਰਾ ਪ੍ਰਦੇਸ਼ ਦੇ ਕਲਸਾਪਡੂ ਬਲਾਕ ਦੇ ਮਾਮਿਲਪੱਲੇ ਪਿੰਡ 'ਚ ਹੋਈ | ਜ਼ਿਕਰਯੋਗ ਹੈ ਕਿ ਸਾਰੇ ਪੀੜਤ ਖਾਣ 'ਚ ਕੰਮ ਕਰਨ ਵਾਲੇ ਮਜ਼ਦੂਰ ਹਨ | ਦੱਸਿਆ ਜਾ ਰਿਹਾ ਹੈ ਕਿ ਧਮਾਕਾਖੇਜ ਸਮਗਰੀ ਰੱਖਣ ਲਈ ਗਰੇਨਾਈਟ 'ਚ ਡਰਿੱਲ ਕਰਦੇ ਸਮੇਂ ਇਹ ਹਾਦਸਾ ਹੋਇਆ | ਇਹ ਵੀ ਦੱਸਿਆ ਜਾ ਰਿਹਾ ਹੈ ਕਿ ਮਾਮਿਲਪੱਲੀ ਪਿੰਡ ਦੇ ਨੇੜੇ ਇਹ ਖਾਣ ਬਿਨਾਂ ਲਾਇਸੰਸ ਦੇ ਚਲਾਈ ਜਾ ਰਹੀ ਸੀ | ਮਾਮਿਲਪੱਲੀ ਪਿੰਡ ਦੇ ਲੋਕ ਧਮਾਕੇ ਦੀ ਆਵਾਜ਼ ਸੁਣ ਕੇ ਖਾਣ ਕੋਲ ਪਹੁੰਚੇ ਅਤੇ ਪੁਲਸ ਨੂੰ ਸੂਚਨਾ ਦਿੱਤੀ ਅਤੇ ਰਾਹਤ ਬਲ ਨੇ ਜ਼ਖ਼ਮੀਆਂ ਨੂੰ ਮਲਬੇ 'ਚੋਂ ਕੱਢ ਕੇ ਹਸਪਤਾਲ 'ਚ ਇਲਾਜ ਲਈ ਭੇਜਿਆ |

146 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper