Latest News
ਪਾਕਿ 'ਚ ਪਹਿਲੀ ਵਾਰ ਹਿੰਦੂ ਔਰਤ ਚੁਣੀ ਗਈ ਪੀ ਏ ਐੱਸ ਲਈ

Published on 08 May, 2021 09:54 AM.


ਇਸਲਾਮਾਬਾਦ : ਪਾਕਿਸਤਾਨ ਵਿਚ ਵੱਕਾਰੀ ਕੇਂਦਰੀ ਸੁਪੀਰੀਅਰ ਸਰਵਿਸਿਜ਼ (ਸੀ ਐੱਸ ਐੱਸ) ਦੀ ਪ੍ਰੀਖਿਆ ਪਾਸ ਕਰਕੇ ਪਾਕਿਸਤਾਨ ਪ੍ਰਸ਼ਾਸਕੀ ਸੇਵਾਵਾਂ (ਪੀ ਏ ਐੱਸ) ਲਈ ਚੁਣੀ ਗਈ ਸਨਾ ਰਾਮਚੰਦ ਦੇਸ਼ ਦੀ ਪਹਿਲੀ ਹਿੰਦੂ ਔਰਤ ਬਣ ਗਈ ਹੈ | ਸਨਾ ਰਾਮਚੰਦ ਐੱਮ ਬੀ ਬੀ ਐੱਸ ਡਾਕਟਰ ਹੈ ਅਤੇ ਸਿੰਧ ਪ੍ਰਾਂਤ ਦੇ ਸਾਕਰਾਪੁਰ ਦੀ ਹੈ | ਉਹ 18,553 ਵਿਚੋਂ ਸਫਲ 221 ਉਮੀਦਵਾਰਾਂ ਵਿਚੋਂ ਇਕ ਹੈ | ਰਾਮਚੰਦ ਨੇ ਟਵੀਟ ਕੀਤਾ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ' ਅਤੇ ਅੱਗੇ ਕਿਹਾ, 'ਮੈਨੂੰ ਇਹ ਦੱਸ ਕੇ ਖੁਸੀ ਹੋ ਰਹੀ ਹੈ ਕਿ ਅੱਲ੍ਹਾ ਸਰਬ-ਸ਼ਕਤੀਮਾਨ ਦੀ ਕਿ੍ਪਾ ਨਾਲ ਮੈਂ ਸੀ ਐੱਸ ਐੱਸ 2020 ਨੂੰ ਪਾਸ ਕਰਕੇ ਪੀ ਏ ਐੱਸ ਲਈ ਚੁਣੀ ਗਈ ਹਾਂ |'

187 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper