Latest News
ਰੂਡੀ ਦੇ ਦਫ਼ਤਰ 'ਚ ਖੜ੍ਹੀਆਂ 50 ਐਂਬੂਲੈਂਸਾਂ : ਸਾਂਸਦ ਦੀ ਸਫਾਈ, ਪੱਪੂ ਦਾ ਪਲਟਵਾਰ

Published on 08 May, 2021 09:56 AM.


ਸਾਰਨ : ਬਿਹਾਰ 'ਚ ਸਾਰਨ ਤੋਂ ਲੋਕ ਸਭਾ ਅਤੇ ਸਾਬਕਾ ਕੇਂਦਰੀ ਮੰਤਰੀ ਰਾਜੀਵ ਪ੍ਰਤਾਪ ਰੂਡੀ ਦੇ ਪਿੰਡ ਅਮਨੌਰ 'ਚ ਕਰੀਬ 50 ਐਬੂਲੈਂਸਾਂ ਉਨ੍ਹਾਂ ਦੇ ਦਫ਼ਤਰ 'ਚ ਖੜੀਆਂ ਮਿਲੀਆਂ ਸਨ | ਜਨ ਅਧਿਕਾਰ ਪਾਰਟੀ ਦੇ ਨੇਤਾ ਪੱਪੂ ਯਾਦਵ ਨੇ ਅਮਨੌਰ ਪਹੁੰਚ ਕੇ ਇਨ੍ਹਾਂ ਐਬੂਲੈਂਸਾਂ ਦੀ ਵੀਡੀਓ ਬਣਵਾਈ ਅਤੇ ਉਸ ਨੂੰ ਜਾਰੀ ਕੀਤਾ ਸੀ | ਪੱਪੂ ਯਾਦਵ ਨੇ ਵੀਡੀਓ ਜਾਰੀ ਕਰਦੇ ਹੋਏ ਸਵਾਲ ਪੁੱਛਿਆ ਸੀ, 'ਭਾਜਪਾ ਦੇ ਸਾਬਕਾ ਕੇਂਦਰੀ ਮੰਤਰੀ ਤੇ ਰਾਸ਼ਟਰੀ ਬੁਲਾਰੇ ਰਾਜੀਵ ਪ੍ਰਤਾਪ ਰੂਡੀ ਜੀ ਦੇ ਅਮਨੌਰ ਸਥਿਤ ਦਫ਼ਤਰ 'ਚੋਂ ਦਰਜਨਾਂ ਐਂਬੂਲੈਂਸ ਬਰਾਮਦ | ਸਾਂਸਦ ਵਿਕਾਸ ਨਿਧੀ ਤੋਂ ਖਰੀਦੀਆਂ ਗਈਆਂ ਐਂਬੂਲੈਂਸ ਕਿਸ ਦੇ ਆਦੇਸ਼ 'ਤੇ ਇੱਥੇ ਲੁਕੋ ਕੇ ਰੱਖੀਆਂ ਗਈਆਂ ਸਨ | ਇਸ ਦੀ ਜਾਂਚ ਹੋਣੀ ਚਾਹੀਦੀ | ਸਾਰਨ ਦੇ ਡੀ ਐੱਮ, ਸਿਵਲ ਸਰਜਨ ਦੱਸਣ, ਭਾਜਪਾ ਜਵਾਬ ਦੇਵੇ |' ਸ਼ਨੀਵਾਰ ਨੂੰ ਪੱਪੂ ਯਾਦਵ ਡਰਾਈਵਰਾਂ ਦੀ ਪੂਰੀ ਟੀਮ ਨਾਲ ਲੈ ਕੇ ਮੀਡੀਆ ਦੇ ਸਾਹਮਣੇ ਆਏ | ਉਨ੍ਹਾ ਦਾਅਵਾ ਕੀਤਾ ਕਿ ਉਨ੍ਹਾਂ ਕੋਲ 40 ਡਰਾਈਵਰ ਹਨ | ਇਨ੍ਹਾਂ ਸਾਰਿਆਂ ਦਾ ਨਾਂਅ ਲਿਖ ਕੇ ਸਰਕਾਰ ਕੋਲ ਭੇਜਿਆ ਜਾਵੇਗਾ | ਕਈ ਐਂਬੂਲੈਂਸ ਅੱਜ ਹੀ ਛਪਰਾ ਲਈ ਰਵਾਨਾ ਹੋਣਗੀਆਂ ਅਤੇ ਪੱਪੂ ਯਾਦਵ ਇਨ੍ਹਾਂ ਐਂਬੂਲੈਂਸ ਦਾ ਖਰਚਾ ਚੁੱਕਣਗੇ | ਰੂਡੀ ਨੇ ਦੋਸ਼ ਲਾਇਆ ਸੀ ਕਿ ਗੈਰਕਾਨੂੰਨੀ ਪੱਪੂ ਯਾਦਵ ਆਪਣੇ ਕਾਫ਼ਲੇ ਨਾਲ ਅਮਨੌਰ 'ਚ ਦਾਖ਼ਲ ਹੋਏ | ਚੌਕੀਦਾਰ ਅਤੇ ਹੋਰ ਮੁਲਾਜ਼ਮਾਂ ਨਾਲ ਕੁੱਟਮਾਰ ਕਰਦੇ ਹੋਏ ਕੋਵਿਡ ਕਾਰਨ ਚਾਲਕਾਂ ਦੀ ਕਮੀ ਨਾਲ ਪੰਚਾਇਤਾਂ ਵੱਲੋਂ ਵਾਪਸ ਕੀਤੀਆਂ ਐਂਬੂਲੈਂਸਾਂ ਦੀਆਂ ਫੋਟੋ ਖਿੱਚਣ ਲੱਗੇ ਅਤੇ ਵਾਹਨਾਂ ਨੂੰ ਨੁਕਸਾਨ ਪਹੁੰਚਾਇਆ |

212 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper