Latest News
ਡੀ ਸੀ ਸਾਹਿਬਾ ਬੇਗਮ ਮੁਨੱਵਰ ਨਿਸ਼ਾ ਨੂੰ ਮਿਲਣ ਪਹੁੰਚੇ

Published on 13 Jun, 2021 09:40 AM.


ਮਲੇਰਕੋਟਲਾ (ਅਸਗਰ ਪਰਿਹਾਰ)-ਜ਼ਿਲ੍ਹਾ ਮਲੇਰਕੋਟਲਾ ਦੇ ਪਹਿਲੀ ਡੀ ਸੀ ਸਾਹਿਬਾ ਸ਼ੁੱਕਰਵਾਰ ਹਾਅ ਦਾ ਨਾਅਰਾ ਮਾਰਨ ਵਾਲੀ ਰਿਆਸਤ ਦੀ ਆਖਰੀ ਬੇਗਮ ਮੁਨਵਰ ਨਿਸਾ ਨੂੰ ਮਿਲਣ ਲਈ ਖਾਸ ਤੌਰ 'ਤੇ ਪਹੁੰਚੇ ਤੇ ਨਵਾਬ ਸ਼ੇਰ ਮੁਹੰਮਦ ਖਾਨ ਸਾਹਿਬ ਨੂੰ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਭੇਟ ਕੀਤੀ ਗਈ ਕਿਰਪਾਨ ਦੇ ਦਰਸ਼ਨ ਕੀਤੇ | ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਇਤਿਹਾਸਕ ਸ਼ਹਿਰ ਮਲੇਰਕੋਟਲਾ ਨੂੰ ਨਵਾਬੀ ਰਿਆਸਤ ਹੋਣ ਕਰਕੇ ਜ਼ਿਲ੍ਹਾ ਤੇ ਨਵਾਬ ਸ਼ੇਰ ਮੁਹੰਮਦ ਖਾਂ ਦੇ ਨਾਂਅ 'ਤੇ ਮੈਡੀਕਲ ਕਾਲਜ ਬਣਾਉਣ ਦੇ ਐਲਾਨ ਨਾਲ ਜਿੱਥੇ ਸ਼ਹਿਰ ਵਾਸੀਆਂ ਵਿੱਚ ਖੁਸ਼ੀ ਦੀ ਲਹਿਰ, ਉੱਥੇ ਹੀ ਰਿਆਸਤ ਦੀ ਇੱਕੋ ਇੱਕ ਆਖ਼ਰੀ ਬੇਗ਼ਮ ਮੁਨਬਰ ਨਿਸ਼ਾ ਭਾਵੇਂ ਕਿ ਬਿਰਧ ਅਵਸਥਾ ਹੋਣ ਦੇ ਬਾਵਜੂਦ ਬਹੁਤ ਖੁਸ਼ ਨਜ਼ਰ ਆ ਰਹੇ ਹਨ | ਜ਼ਿਲ੍ਹਾ ਮਲੇਰਕੋਟਲਾ ਦੀ ਨਵ-ਨਿਯੁਕਤ ਡਿਪਟੀ ਕਮਿਸ਼ਨਰ ਮੈਡਮ ਅੰਮਿ੍ਤ ਕੌਰ ਗਿੱਲ ਨੇ ਕਿਹਾ ਕਿ ਮੈਂ ਬੇਗਮ ਦਾ ਹਾਲ-ਚਾਲ ਪੁੱਛਣ ਲਈ ਆਈ ਹਾਂ | ਮੈਂ ਬਹੁਤ ਜ਼ਿਆਦਾ ਖੁਸ਼ ਕਿਸਮਤ ਹਾਂ, ਜੋ ਮੈਨੂੰ ਇਤਿਹਾਸਕ ਗੁਰੂ ਪੀਰਾਂ ਦੀ ਧਰਤੀ ਮਲੇਰਕੋਟਲਾ ਵਿੱਚ ਨੌਕਰੀ ਕਰਨ ਦਾ ਮੌਕਾ ਮਿਲਿਆ ਹੈ, ਮੈਂ ਹਮੇਸ਼ਾ ਬੇਗਮ ਸਾਹਿਬਾ ਕੋਲ ਆਉਂਦੀ ਰਹਾਂਗੀ | ਉਨ੍ਹਾਂ ਦੱਸਿਆ ਕਿ ਜਲਦ ਹੀ ਮੈਡੀਕਲ ਕਾਲਜ ਦਾ ਕੰਮ ਸ਼ੁਰੂ ਹੋ ਜਾਵੇਗਾ ਤੇ ਹੋਰ ਜੋ ਅਧਿਕਾਰੀ ਮਲੇਰਕੋਟਲਾ ਜ਼ਿਲ੍ਹੇ ਵਿੱਚ ਘੱਟ ਹਨ, ਉਨ੍ਹਾਂ ਦੀ ਵੀ ਪੂਰਤੀ ਜਲਦ ਕੀਤੀ ਜਾ ਰਹੀ ਹੈ | ਜ਼ਿਕਰਯੋਗ ਹੈ ਕਿ ਮੌਜੂਦਾ ਸੱਤਾਧਾਰੀਆਂ ਵੱਲੋਂ ਰਿਆਸਤ ਦੀ ਆਖਰੀ ਬੇਗਮ ਨੂੰ ਜ਼ਿਲ੍ਹਾ ਮਲੇਰਕੋਟਲਾ ਦੇ ਉਦਘਾਟਨ ਸਮਾਰੋਹ ਤੋਂ ਇਹ ਕਹਿ ਕੇ ਕੋਰਾ ਝੂਠ ਬੋਲਿਆ ਗਿਆ ਸੀ ਕਿ ਬੇਗਮ ਸਾਹਿਬ ਦੀ ਤਬੀਅਤ ਖਰਾਬ ਹੈ, ਜਿਸ ਕਰਕੇ ਉਹ ਸਮਾਰੋਹ ਵਿੱਚ ਆਉਣ ਦੀ ਸ਼ਿਰਕਤ ਨਹੀਂ ਕਰ ਸਕਦੇ ਸੀ | ਪਰ ਅੱਜ ਦੀਆਂ ਇਹ ਤਸਵੀਰਾਂ ਨੇ ਅਵਾਮ ਨੂੰ ਹਕੀਕਤ ਤੋਂ ਜਾਣੂ  ਕਰਵਾ ਦਿੱਤਾ ਹੈ, ਜਿਸ ਨੂੰ ਦੇਖ ਕੇ ਸਾਫ ਜ਼ਾਹਰ ਹੋ ਰਿਹਾ ਕਿ ਮਲੇਰਕੋਟਲਾ ਰਿਆਸਤ ਦੇ ਆਖਰੀ ਬੇਗਮ ਬਿਲਕੁਲ ਸਹੀ ਸਲਾਮਤ ਹਨ |  ਸਾਡਾ ਸ਼ਹਿਰ ਹਮੇਸ਼ਾ ਤੋਂ ਇੱਕ ਗੁਲਦਸਤੇ ਦੀ ਤਰ੍ਹਾਂ ਹੈ, ਜਿਸ ਵਿੱਚ ਹਰ ਹਿੰਦੂ ਮੁਸਲਿਮ ਸਿੱਖ ਤੇ ਹਰ ਧਰਮ ਦੇ ਲੋਕ ਬੜੇ ਪਿਆਰ ਮੁਹੱਬਤ ਨਾਲ ਰਹਿੰਦੇ ਹਨ | ਇਸ ਸ਼ਹਿਰ 'ਚ ਕਦੇ ਵੀ ਕਿਸੇ ਵੀ ਧਰਮ ਦੇ ਲੋਕਾਂ ਦਾ ਆਪਸੀ ਮੱਤਭੇਦ ਨਹੀਂ ਰਿਹਾ |

220 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper