Latest News
ਟਰੈਕਟਰ ਰੈਲੀ ਕੋਈ ਗਲਤ ਚੀਜ਼ ਨਹੀਂ, 15 ਅਗਸਤ ਨੂੰ ਦਿੱਲੀ 'ਚ ਕਰਾਂਗੇ : ਟਿਕੈਤ

Published on 26 Jul, 2021 10:54 AM.


ਨਵੀਂ ਦਿੱਲੀ : ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਿਕੈਤ ਨੇ ਹਰਿਆਣਾ ਦੇ ਜੀਂਦ ਦੇ ਕਿਸਾਨਾਂ ਵੱਲੋਂ 15 ਅਗਸਤ ਨੂੰ ਆਜ਼ਾਦੀ ਦਿਵਸ ਮੌਕੇ ਟਰੈਕਟਰ ਰੈਲੀ ਕਰਨ ਦੇ ਫੈਸਲੇ ਦਾ ਸਮਰਥਨ ਕੀਤਾ ਹੈ | ਉਨ੍ਹਾ ਕਿਹਾ ਕਿ ਟਰੈਕਟਰ ਰੈਲੀ ਕੋਈ ਗਲਤ ਚੀਜ਼ ਨਹੀਂ ਹੈ | ਜੀਂਦ ਦੇ ਲੋਕ ਕ੍ਰਾਂਤੀਕਾਰੀ ਹਨ | ਉਨ੍ਹਾਂ ਨੇ 15 ਅਗਸਤ ਨੂੰ ਟਰੈਕਟਰ ਰੈਲੀ ਕਰਨ ਦਾ ਸਹੀ ਫੈਸਲਾ ਲਿਆ ਹੈ | ਮੈਨੂੰ ਨਹੀਂ ਪਤਾ ਕਿ ਸੰਯੁਕਤ ਕਿਸਾਨ ਮੋਰਚਾ ਕੀ ਫੈਸਲਾ ਲਵੇਗਾ | ਟਰੈਕਟਰ ਪਰੇਡ ਦੌਰਾਨ ਟਰੈਕਟਰਾਂ 'ਤੇ ਤਿਰੰਗਾ ਲੱਗਾ ਵੇਖਣਾ ਮਾਣ ਵਾਲੀ ਗੱਲ ਹੋਵੇਗਾ | ਇਹ ਦੇਸ਼ਭਗਤੀ ਦੀ ਭਾਵਨਾ ਨੂੰ ਉਤਸ਼ਾਹਤ ਕਰਦਾ ਹੈ | ਟਿਕੈਤ ਨੇ ਇਹ ਵੀ ਕਿਹਾ ਕਿ ਮੁਰਾਦਾਬਾਦ, ਅਮਰੋਹਾ ਅਤੇ ਹਾਪੁੜ ਸਮੇਤ ਪੂਰੇ ਯੂ ਪੀ ਦੇ ਕਿਸਾਨ 15 ਅਗਸਤ ਨੂੰ ਦਿੱਲੀ ਵਿੱਚ ਅੰਦੋਲਨ ਵਾਲੀ ਥਾਂ 'ਤੇ ਆਉਣਗੇ ਅਤੇ ਟਰੈਕਟਰ ਰੈਲੀ ਕਰਨਗੇ | ਦੂਜੇ ਪਾਸੇ ਜੀਂਦ ਦੇ ਕਿਸਾਨਾਂ ਦੇ ਸੰਬੰਧ ਵਿਚ ਉਨ੍ਹਾਂ ਕਿਹਾ-ਜੇ ਉੱਥੋਂ ਦੇ ਲੋਕਾਂ ਨੇ ਫੈਸਲਾ ਲਿਆ ਹੈ ਕਿ ਉਹ ਨੇਤਾਵਾਂ ਨੂੰ ਉਨ੍ਹਾਂ ਦੇ ਪਿੰਡਾਂ ਵਿੱਚ ਝੰਡਾ ਲਹਿਰਾਉਣ ਨਹੀਂ ਦੇਣਗੇ ਤਾਂ ਉਹ ਅਜਿਹਾ ਹੀ ਕਰਨਗੇ | ਝੰਡਾ ਲਹਿਰਾ ਕੇ ਆਗੂ ਕੀ ਕਰਨਗੇ? 15 ਅਗਸਤ ਨੂੰ ਇਹ ਕਿਸਾਨਾਂ ਨੂੰ ਕਰਨ ਦਿਓ |

206 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper