Latest News
ਸੜਕ ਹਾਦਸੇ 'ਚ ਪ੍ਰੀਖਿਆ ਦੇਣ ਜਾ ਰਹੇ 5 ਵਿਦਿਆਰਥੀਆਂ ਸਮੇਤ 6 ਦੀ ਮੌਤ

Published on 25 Sep, 2021 11:03 AM.


ਜੈਪੁਰ : ਇੱਕ ਸੜਕ ਹਾਦਸੇ                'ਚ ਪੰਜ ਵਿਦਿਆਰਥੀਆਂ ਸਮੇਤ ਛੇ ਲੋਕਾਂ ਦੀ ਮੌਤ ਹੋ ਗਈ | ਇਹ ਹਾਦਸਾ ਉਸ ਸਮੇਂ ਹੋਇਆ ਜਦ ਸਵਾਰੀਆਂ ਨਾਲ ਭਰੀ ਵੈਨ ਸਿੱਧੀ ਟਰਾਲੇ 'ਚ ਵੜ ਗਈ | ਇਹ ਹਾਦਸਾ ਸ਼ਨੀਵਾਰ ਕਰੀਬ ਪੰਜ ਵਜੇ ਚਾਕਸੂ ਦੇ ਨਿਮੋਡੀਆ ਮੋੜ 'ਤੇ ਹੋਇਆ | ਵੈਨ 'ਚ 10 ਲੋਕ ਸਵਾਰ ਸਨ | ਇਨ੍ਹਾਂ 'ਚੋਂ ਜ਼ਿਆਦਾਤਰ ਲੋਕ ਆਰ ਈ ਈ ਟੀ ਦੀ ਪ੍ਰੀਖਿਆ 'ਚ ਸ਼ਾਮਲ ਹੋਣ ਲਈ ਜਾ ਰਹੇ ਸਨ | ਸਾਰੇ ਮਿ੍ਤਕ ਬਾਰਾਂ ਜ਼ਿਲ੍ਹੇ ਦੇ ਨਿਵਾਸੀ ਦੱਸੇ ਜਾ ਰਹੇ ਹਨ | ਪੁਲਸ ਨੇ ਕਿਹਾ ਕਿ ਮਿ੍ਤਕਾਂ ਦੀ ਗਿਣਤੀ ਵਧ ਸਕਦੀ ਹੈ | ਡਰਾਈਵਰ ਨੂੰ ਨੀਂਦ ਆਉਣ ਕਾਰਨ ਇਹ ਹਾਦਸਾ ਹੋਇਆ | ਜ਼ਖ਼ਮੀਆਂ ਨੂੰ ਮਹਾਤਮਾ ਗਾਂਧੀ ਅਤੇ ਸਵਾਈ ਮਾਨ ਸਿੰਘ ਹਸਪਤਾਲ 'ਚ ਭਰਤੀ ਕਰਾਇਆ ਗਿਆ ਹੈ | 

99 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper