Latest News
ਮਮਤਾ ਨੂੰ ਕੇਂਦਰ ਨੇ ਰੋਮ ਜਾਣ ਦੀ ਨਾ ਦਿੱਤੀ ਇਜਾਜ਼ਤ

Published on 25 Sep, 2021 11:05 AM.


ਨਵੀਂ ਦਿੱਲੀ : ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੂੰ ਕੇਂਦਰ ਸਰਕਾਰ ਨੇ ਅਗਲੇ ਮਹੀਨੇ ਰੋਮ ਜਾਣ ਲਈ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ | ਮਮਤਾ ਬੈਨਰਜੀ ਨੂੰ 'ਵਿਸ਼ਵ ਸ਼ਾਂਤੀ ਸੰਮੇਲਨ' 'ਚ ਹਿੱਸਾ ਲੈਣ ਲਈ ਸੱਦਿਆ ਗਿਆ ਸੀ | ਮਮਤਾ ਨੇ ਕੇਂਦਰ ਸਰਕਾਰ ਦੇ ਫੈਸਲੇ 'ਤੇ ਇਤਰਾਜ਼ ਪ੍ਰਗਟ ਕਰਦੇ ਹੋਏ ਕਿਹਾ ਕਿ ਪ੍ਰਧਾਨ ਮੰਤਰੀ ਉਨ੍ਹਾ ਤੋਂ ਸੜਦੇ ਹਨ | ਮਮਤਾ ਬੈਨਰਜੀ ਨੇ ਕਿਹਾ, 'ਤੁਸੀਂ ਮੈਨੂੰ ਰੋਕ ਨਹੀਂ ਸਕੋਗੇ, ਮੈਂ ਵਿਦੇਸ਼ਾਂ 'ਚ ਜਾਣ ਲਈ ਉਤਸਕ ਨਹੀਂ ਹਾਂ, ਪਰ ਇਹ ਦੇਸ਼ ਦੇ ਸਨਮਾਨ ਨਾਲ ਜੁੜਿਆ ਹੈ | ਤੁਸੀਂ (ਪ੍ਰਧਾਨ ਮੰਤਰੀ) ਹਿੰਦੂ ਬਾਰੇ ਗੱਲ ਕਰਦੇ ਹੋ, ਮੈਂ ਵੀ ਇੱਕ ਹਿੰਦੂ ਔਰਤ ਹਾਂ, ਤੁਸੀਂ ਕਿਉਂ ਮੈਨੂੰ ਇਜਾਜ਼ਤ ਨਹੀਂ ਦਿੰਦੇ? ' ਤਿ੍ਣਮੂਲ ਕਾਂਗਰਸ ਦੇ ਬੁਲਾਰੇ ਦੇਬਾਂਗਸ਼ੂ ਭੱਟਾਚਾਰੀਆ ਨੇ ਟਵੀਟ ਕੀਤਾ, 'ਕੇਂਦਰ ਸਰਕਾਰ ਨੇ ਮਮਤਾ ਦੇ ਰੋਮ ਦੌਰੇ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ | ਇਸ ਤੋਂ ਪਹਿਲਾਂ ਉਨ੍ਹਾ ਨੂੰ ਚੀਨ ਦੌਰੇ ਦੀ ਇਜਾਜ਼ਤ ਵੀ ਨਹੀਂ ਦਿੱਤੀ ਸੀ |'

119 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper