Latest News
ਤਾਲਿਬਾਨ ਨਾਲ ਰਿਸ਼ਤਾ ਰੱਖਣ 'ਚ ਨੁਕਸਾਨ ਕੀ : ਅਬਦੁੱਲਾ

Published on 25 Sep, 2021 11:05 AM.


ਸ੍ਰੀਨਗਰ : ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਅਤੇ ਨੈਸ਼ਨਲ ਕਾਨਫਰੰਸ ਦੇ ਪ੍ਰਮੁੱਖ ਫਾਰੂਕ ਅਬਦੁੱਲਾ ਨੇ ਕੇਂਦਰ ਸਰਕਾਰ ਨੂੰ ਸਲਾਹ ਦਿੱਤੀ ਹੈ ਕਿ ਅਫਗਾਨਿਸਤਾਨ 'ਚ ਤਾਲਿਬਾਨੀ ਨਿਜ਼ਾਮ ਨਾਲ ਗੱਲਬਾਤ ਕੀਤੀ ਜਾਵੇ | ਅਫਗਾਨਿਸਤਾਨ 'ਚ ਭਾਰਤ ਦੇ ਵੱਡੇ ਨਿਵੇਸ਼ ਦਾ ਹਵਾਲਾ ਦਿੰਦੇ ਹੋਏ ਅਬਦੁੱਲਾ ਨੇ ਕਿਹਾ ਕਿ ਤਾਲਿਬਾਨ ਹੁਣ ਉਥੇ ਸੱਤਾ 'ਚ ਹੈ ਤੇ ਉਸ ਨਾਲ ਗੱਲਬਾਤ ਕਰਨੀ ਚਾਹੀਦੀ ਹੈ | ਉਨ੍ਹਾ ਇਹ ਵੀ ਪੁੱਛਿਆ ਕਿ ਤਾਲਿਬਾਨ ਨਾਲ ਰਿਸ਼ਤਾ ਰੱਖਣ 'ਚ ਨੁਕਸਾਨ ਹੀ ਕੀ ਹੈ? ਅਬਦੁੱਲਾ ਨੇ ਕਿਹਾ, 'ਤਾਲਿਬਾਨ ਹੁਣ ਅਫਗਾਨਿਸਤਾਨ ਦੀ ਸੱਤਾ 'ਚ ਹੈ | ਅਫਗਾਨਿਸਤਾਨ 'ਚ ਪਹਿਲੀ ਹਕੂਮਤ ਦੌਰਾਨ ਭਾਰਤ ਨੇ ਵੱਖ-ਵੱਖ ਪ੍ਰੋਜੈਕਟਾਂ 'ਚ ਅਰਬਾਂ ਖਰਚ ਕੀਤੇ ਹਨ, ਸਾਨੂੰ ਉਸ ਦੀ ਮੌਜੂਦਾ ਸੱਤਾ ਧਿਰ ਨਾਲ ਗੱਲਬਾਤ ਕਰਨੀ ਚਾਹੀਦੀ ਹੈ |'

163 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper