Latest News
ਅੱਤਵਾਦ 'ਤੇ ਭਾਰਤ ਨੇ ਪਾਕਿ ਨੂੰ ਸੁਣਾਈਆਂ ਖਰੀਆਂ-ਖਰੀਆਂ

Published on 25 Sep, 2021 11:08 AM.


ਵਾਸ਼ਿੰਗਟਨ : ਪਾਕਿਸਤਾਨ ਦੇ ਅੰਤਰਰਾਸ਼ਟਰੀ ਮੰਚਾਂ 'ਤੇ ਕਸ਼ਮੀਰ ਦਾ ਰਾਗ ਅਲਾਪਣ ਦਾ ਭਾਰਤ ਨੇ ਕਰਾਰਾ ਜਵਾਬ ਦਿੱਤਾ ਹੈ | ਸੰਯੁਕਤ ਰਾਸ਼ਟਰ ਮਹਾਂ ਸਭਾ ਦੇ ਸਾਲਾਨਾ ਸੈਸ਼ਨ 'ਚ ਇਸ ਵਾਰ ਫਿਰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਜੰਮੂ-ਕਸ਼ਮੀਰ ਨੂੰ ਕੇਂਦਰ ਸ਼ਾਸਤ ਪ੍ਰਦੇਸ਼ ਬਣਾਏ ਜਾਣ ਦਾ ਜਿਕਰ ਕੀਤਾ ਹੈ | ਭਾਰਤ ਨੇ ਸੰਯੁਕਤ ਰਾਸ਼ਟਰ 'ਚ ਜਵਾਬ ਦੇਣ ਦੇ ਆਪਣੇ ਅਧਿਕਾਰ ਦਾ ਇਸਤੇਮਾਲ ਕਰਦੇ ਹੋਏ ਪਾਕਿਸਤਾਨ ਨੂੰ ਖਰੀਆਂ-ਖਰੀਆਂ ਸੁਣਾਈਆਂ | ਭਾਰਤ ਨੇ ਕਿਹਾ ਕਿ ਪੂਰੀ ਦੁਨੀਆ ਜਾਣਦੀ ਹੈ ਅਤੇ ਇਹ ਮੰਨਦੀ ਹੈ ਕਿ ਪਾਕਿਸਤਾਨ ਅੱਤਵਾਦੀਆਂ ਨੂੰ ਸਮਰਥਨ ਅਤੇ ਹਥਿਆਰ ਮੁਹੱਈਆ ਕਰਾਉਂਦਾ ਹੈ |
ਸੰਯੁਕਤ ਰਾਸ਼ਟਰ 'ਚ ਭਾਰਤ ਦੀ ਸਕੱਤਰ ਸਨੇਹਾ ਦੂਬੇ ਨੇ ਕਿਹਾ, ''ਅਸੀਂ ਸੁਣਦੇ ਆ ਰਹੇ ਹਾਂ ਕਿ ਪਾਕਿਸਤਾਨ 'ਅੱਤਵਾਦ ਦਾ ਸ਼ਿਕਾਰ' ਹੈ, ਪਰ ਇਹ ਅੱਗ ਨਾਲ ਲੜਨ ਵਾਲਿਆਂ ਦੀ ਸ਼ਕਲ 'ਚ ਅੱਗ ਲਾਉਣ ਵਾਲਾ ਦੇਸ਼ ਹੈ | ਪਾਕਿਸਤਾਨ ਅੱਤਵਾਦੀਆਂ ਨੂੰ ਇਸ ਉਮੀਦ 'ਚ ਪਾਲਦਾ ਹੈ ਕਿ ਉਹ ਕੇਵਲ ਉਸ ਦੇ ਗੁਆਂਢੀਆਂ ਨੂੰ ਨੁਕਸਾਨ ਪਹੁੰਚਾਉਣਗੇ, ਪਰ ਇਹ ਸੋਚ ਗਲਤ ਸਾਬਤ ਹੋਈ ਹੈ, ਅਸਲ 'ਚ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਵੱਲੋਂ ਪਾਬੰਦੀਸ਼ੁਦਾ ਅੱਤਵਾਦੀਆਂ ਨੂੰ ਰੱਖਣ ਦਾ ਘਟੀਆ ਰਿਕਾਰਡ ਪਾਕਿਸਤਾਨ ਕੋਲ ਹੈ |''
ਦੂਬੇ ਨੇ ਕਿਹਾ, 'ਯੂ ਐੱਨ ਦੇ ਮੈਂਬਰ ਦੇਸ਼ ਜਾਣਦੇ ਹਨ ਕਿ ਪਾਕਿਸਤਾਨ ਦਾ ਅੱਤਵਾਦੀਆਂ ਨੂੰ ਸਮਰਥਨ, ਪਨਾਹ ਅਤੇ ਸੁਰੱਖਿਆ ਸਮਰਥਨ ਦੇਣ ਦਾ ਲੰਮਾ ਇਤਿਹਾਸ ਰਿਹਾ ਹੈ, ਜੋ ਪੂਰੇ ਵਿਸ਼ਵ 'ਚ ਅੱਤਵਾਦੀਆਂ ਨੂੰ ਟ੍ਰੇਨਿੰਗ, ਫੰੰਡਿੰਗ ਅਤੇ ਹਥਿਆਰ ਦੇਣ ਲਈ ਜਾਣਿਆ ਜਾਂਦਾ ਹੈ |'
ਇਮਰਾਨ ਖਾਨ ਨੇ ਪਾਕਿਸਤਨ ਤੋਂ ਹੀ ਡਿਜੀਟਲ ਰਾਹੀਂ ਯੂ ਐੱਨ 'ਚ ਆਪਣਾ ਭਾਸ਼ਣ ਦਿੱਤਾ ਅਤੇ ਕਸ਼ਮੀਰ ਦਾ ਮੁੱਦਾ ਉਠਾਇਆ ਸੀ | ਖਾਨ ਨੇ ਕਿਹਾ ਕਿ ਪਾਕਿਸਤਾਨ ਭਾਰਤ ਦੇ ਨਾਲ ਸ਼ਾਂਤੀ ਚਾਹੁੰਦਾ ਹੈ | ਹਾਲਾਂਕਿ ਦੁਹਰਾਇਆ ਕਿ ਦੱਖਣੀ ਏਸ਼ੀਆ 'ਚ ਸਥਾਈ ਸ਼ਾਂਤੀ ਉਦੋਂ ਆਵੇਗੀ, ਜਦ ਜੰਮੂ ਕਸ਼ਮੀਰ ਵਿਵਾਦ ਦਾ ਹੱਲ ਹੋਵੇਗਾ | ਖਾਨ ਨੇ ਕਿਹਾ ਕਿ ਇਹ ਜ਼ਿੰਮੇਵਾਰੀ ਭਾਰਤ 'ਤੇ ਹੈ ਕਿ ਉਹ ਪਾਕਿਸਤਾਨ ਨਾਲ ਸਾਰਥਕ ਅਤੇ ਨਤੀਜੇ ਦੇਣ ਵਾਲੀ ਗੱਲਬਾਤ ਲਈ ਅਨੁਕੂਲ ਮਾਹੌਲ ਤਿਆਰ ਕਰੇ |

190 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper