Latest News
ਮੈਡੀਕਲ ਕੋਟੇ ਬਾਰੇ ਸੁਪਰੀਮ ਕੋਰਟ ਤੋਂ ਛੇਤੀ ਫੈਸਲੇ ਦੀ ਮੰਗ

Published on 25 Oct, 2021 11:24 AM.


ਨਵੀਂ ਦਿੱਲੀ : ਕੇਂਦਰ ਨੇ ਸੋਮਵਾਰ ਸੁਪਰੀਮ ਕੋਰਟ ਨੂੰ ਦੱਸਿਆ ਕਿ ਜਦੋਂ ਤੱਕ ਉਹ ਮੌਜੂਦਾ ਅਕਾਦਮਿਕ ਸੈਸ਼ਨ ਤੋਂ ਪੀ ਜੀ ਆਲ ਇੰਡੀਆ ਕੋਟਾ ਸੀਟਾਂ (ਐੱਮ ਬੀ ਬੀ ਐੱਸ/ਬੀ ਡੀ ਐੱਸ ਤੇ ਐੱਮ ਡੀ/ਐੱਮ ਐੱਸ/ ਐੱਮ ਡੀ ਐੱਸ) ਵਿਚ ਓ ਬੀ ਸੀ ਨੂੰ 27 ਫੀਸਦੀ ਤੇ ਆਰਥਕ ਪੱਛੜੇ ਵਰਗਾਂ (ਈ ਡਬਲਿਊ ਐੱਸ) ਨੂੰ 10 ਫੀਸਦੀ ਰਾਖਵਾਂਕਰਨ ਦੇਣ ਦੇ ਫੈਸਲੇ ਨੂੰ ਚੁਣੌਤੀ ਦਿੰਦੀਆਂ ਪਟੀਸ਼ਨਾਂ 'ਤੇ ਫੈਸਲਾ ਨਹੀਂ ਕਰ ਲੈਂਦੀ, ਉਹ ਉਦੋਂ ਤੱਕ ਕੌਮੀ ਯੋਗਤਾ ਦਾਖਲਾ ਟੈਸਟ (ਨੀਟ) ਪੀ ਜੀ ਕੌਂਸਲਿੰਗ ਦਾ ਅਮਲ ਸ਼ੁਰੂ ਨਹੀਂ ਕਰੇਗੀ | ਸਰਕਾਰ ਵੱਲੋਂ ਪੇਸ਼ ਐਡੀਸ਼ਨਲ ਸਾਲੀਸਿਟਰ ਜਨਰਲ ਕੇ ਐੱਮ ਨਟਰਾਜ ਨੇ ਜਸਟਿਸ ਡੀ ਵਾਈ ਚੰਦਰਚੂੜ ਤੇ ਬੀ ਵੀ ਨਾਗਰਤਨਾ ਦੀ ਬੈਂਚ ਨੂੰ ਉਪਰੋਕਤ ਭਰੋਸਾ ਦਿੰਦਿਆਂ ਕਿਹਾ ਕਿ ਸੁਪਰੀਮ ਕੋਰਟ ਚੁਣੌਤੀ ਦਿੰਦੀਆਂ ਪਟੀਸ਼ਨਾਂ ਬਾਰੇ ਜਲਦੀ ਕੋਈ ਫੈਸਲਾ ਕਰੇ, ਕਿਉਂਕਿ ਸਮਾਂ ਨਿਕਲਦਾ ਜਾ ਰਿਹਾ ਹੈ ਤੇ ਕਿਤੇ ਇਹ ਨਾ ਹੋਵੇ ਕਿ ਜਦੋਂ ਤੱਕ ਰਾਖਵਾਂਕਰਨ ਬਾਰੇ ਫੈਸਲਾ ਹੋਵੇ, ਉਦੋਂ ਤੱਕ ਦਾਖਲੇ ਦਾ ਮੁਕੰਮਲ ਅਮਲ ਖਤਮ ਹੋ ਜਾਵੇ | ਡਾਇਰੈਕਟਰ ਜਨਰਲ ਸਿਹਤ ਸੇਵਾਵਾਂ ਨੇ ਨੀਟ-ਪੀ ਜੀ ਲਈ 25 ਅਕਤੂਬਰ ਤੋਂ ਕੌਂਸਲਿੰਗ ਅਮਲ ਸ਼ੁਰੂ ਕਰਨ ਦਾ ਐਲਾਨ ਕੀਤਾ ਹੋਇਆ ਹੈ |

91 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper