Latest News
ਜੰਗਲਾਂ 'ਚ ਦਹਿਸ਼ਤਗਰਦਾਂ ਦੀ ਭਾਲ ਜਾਰੀ

Published on 25 Oct, 2021 11:29 AM.


ਜੰਮੂ : ਪੁਣਛ ਤੇ ਰਾਜੌਰੀ ਜ਼ਿਲਿ੍ਹਆਂ ਨਾਲ ਲਗਦੇ ਜੰਗਲਾਂ ਵਿਚ ਦਹਿਸ਼ਤਗਰਦਾਂ ਦੀ ਪੈੜ ਨੱਪਣ ਲਈ ਵੱਡੇ ਪੱਧਰ 'ਤੇ ਵਿੱਢੀ ਤਲਾਸ਼ੀ ਮੁਹਿੰਮ ਸੋਮਵਾਰ 15ਵੇਂ ਦਿਨ ਵੀ ਜਾਰੀ ਰਹੀ | ਇਸ ਦੌਰਾਨ ਭਾਰੀ ਫਾਇਰਿੰਗ ਹੋਣ ਦੀਆਂ ਰਿਪੋਰਟਾਂ ਹਨ | ਅਧਿਕਾਰੀਆਂ ਨੇ ਕਿਹਾ ਕਿ ਅਜੇ ਤੱਕ ਇਹ ਸਾਫ ਨਹੀਂ ਕਿ ਫਾਇਰਿੰਗ ਭੱਟੀ ਦੂਰੀਆਂ ਜੰਗਲ ਵਿਚ ਸੁਰੰਗਾਂ 'ਚ ਲੁਕੇ ਦਹਿਸ਼ਤਗਰਦਾਂ ਨਾਲ ਸੁਰੱਖਿਆ ਬਲਾਂ ਦੇ ਸੱਜਰੇ ਟਕਰਾਅ ਦਾ ਨਤੀਜਾ ਹੈ | 11 ਅਕਤੂਬਰ ਤੋਂ ਸ਼ੁਰੂ ਹੋਏ ਇਸ ਅਪਰੇਸ਼ਨ ਦੌਰਾਨ ਹੁਣ ਤੱਕ ਦੋ ਜੇ ਸੀ ਓਜ਼ ਸਮੇਤ ਸੁਰੱਖਿਆ ਦਸਤਿਆਂ ਦੇ 9 ਜਵਾਨ ਸ਼ਹੀਦੀਆਂ ਪਾ ਚੁੱਕੇ ਹਨ, ਜਦੋਂਕਿ ਲਸ਼ਕਰ ਦਾ ਗਿ੍ਫਤਾਰ ਕੀਤਾ ਇਕ ਦਹਿਸ਼ਤਗਰਦ ਵੀ ਮਾਰਿਆ ਗਿਆ ਹੈ |

195 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper