Latest News
ਬਜਰੰਗਦਲੀਆਂ ਵੱਲੋਂ 'ਆਸ਼ਰਮ' ਦੇ ਸੈੱਟ 'ਤੇ ਭੰਨਤੋੜ

Published on 25 Oct, 2021 11:31 AM.


ਭੋਪਾਲ : ਬਜਰੰਗ ਦਲ ਦੇ ਕਾਰਕੁਨਾਂ ਨੇ ਸੋਮਵਾਰ ਇਥੇ ਵੈੱਬ ਸੀਰੀਜ਼ 'ਆਸ਼ਰਮ' ਦੇ ਸੈੱਟ 'ਤੇ ਪਹੁੰਚ ਕੇ ਭੰਨਤੋੜ ਕੀਤੀ ਤੇ ਨਿਰਮਾਤਾ-ਨਿਰਦੇਸ਼ਕ ਪ੍ਰਕਾਸ਼ ਝਾਅ ਉੱਤੇ ਸਿਆਹੀ ਸੁੱਟ ਦਿੱਤੀ | ਇਨ੍ਹਾਂ ਕਾਰਕੁਨਾਂ ਨੇ ਦੋਸ਼ ਲਗਾਇਆ ਕਿ ਵੈੱਬ ਸੀਰੀਜ਼ ਵਿਚ ਹਿੰਦੂਆਂ ਨੂੰ ਗਲਤ ਢੰਗ ਨਾਲ ਪੇਸ਼ ਕੀਤਾ ਜਾ ਰਿਹਾ ਹੈ | ਵੈੱਬ ਸੀਰੀਜ਼ 'ਆਸ਼ਰਮ' ਦੇ ਤੀਜੇ ਸੀਜ਼ਨ ਦੀ ਇਥੇ ਸੂਟਿੰਗ ਚੱਲ ਰਹੀ ਹੈ | ਪੁਲਸ ਅਨੁਸਾਰ ਬਜਰੰਗ ਦਲ ਦੇ ਕਾਰਕੁਨਾਂ ਨੇ ਸੈੱਟ ਦੇ ਕਲਾਕਾਰਾਂ ਦੀਆਂ ਦੋ ਬੱਸਾਂ ਦੇ ਸ਼ੀਸ਼ੇ ਵੀ ਤੋੜ ਦਿੱਤੇ ਤੇ ਸ਼ੂਟਿੰਗ ਰੋਕਣ ਦੀ ਧਮਕੀ ਦਿੱਤੀ | ਭੋਪਾਲ (ਦੱਖਣੀ) ਦੇ ਐੱਸ ਪੀ ਸਾਈ ਕਿ੍ਸ਼ਨਾ ਨੇ ਦੱਸਿਆ ਕਿ ਇਸ ਵੈੱਬ ਸੀਰੀਜ਼ ਦੀ ਸ਼ੂਟਿੰਗ ਪੁਰਾਣੇ ਜੇਲ੍ਹ ਕੰਪਲੈਕਸ ਵਿਚ ਹੋ ਰਹੀ ਸੀ | ਬਜਰੰਗ ਦਲ ਦੇ ਕਾਰਕੁਨਾਂ ਨੇ ਕਿਹਾ ਕਿ ਸੀਰੀਜ਼ ਵਿਚ ਅਸ਼ਲੀਲਤਾ ਕਾਰਨ ਹਿੰਦੂ ਧਰਮ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਗਈ ਹੈ | ਫਿਲਹਾਲ ਇਸ ਕੇਸ ਵਿਚ ਕਿਸੇ ਦੀ ਗਿ੍ਫਤਾਰੀ ਨਹੀਂ ਹੋਈ |

197 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper