Latest News
ਬਾਰਬਾਡੋਜ਼ ਨੇ ਬਸਤੀਵਾਦ ਦੀ ਆਖਰੀ ਰਹਿੰਦ-ਖੂੰਹਦ ਹੂੰਝੀ

Published on 30 Nov, 2021 10:49 AM.


ਬਿ੍ਜਟਾਊਨ : ਬਰਤਾਨਵੀ ਮੱਲਕਾ ਐਲਿਜ਼ਾਬੈੱਥ ਮੰਗਲਵਾਰ ਤੋਂ ਬਾਰਬਾਡੋਜ਼ ਦੀ ਮੁਖੀ ਨਹੀਂ ਰਹੀ | ਇਸ ਤਰ੍ਹਾਂ ਬਾਰਬਾਡੋਜ਼ ਦੇ ਬਰਤਾਨੀਆ ਨਾਲ ਕਰੀਬ 400 ਸਾਲ ਤੋਂ ਚਲੇ ਆ ਰਹੇ ਬਸਤੀਵਾਦੀ ਰਿਸ਼ਤੇ ਖਤਮ ਹੋ ਗਏ | ਅੱਧੀ ਰਾਤ ਨੂੰ ਡੇਮ ਸੈਂਡਰਾ ਮੈਸਨ ਨੇ ਗਣਰਾਜ ਦੇ ਪਹਿਲੇ ਰਾਸ਼ਟਰਪਤੀ ਵਜੋਂ ਸਹੁੰ ਚੁੱਕੀ | ਇਸ ਵੇਲੇ ਮਲਕਾ ਦੇ ਏਲਚੀ ਵਜੋਂ ਸ਼ਹਿਜ਼ਾਦਾ ਚਾਰਲਸ ਵੀ ਮੌਜੂਦ ਸਨ | 1625 ਵਿਚ ਪਹਿਲੇ ਬਿ੍ਟਿਸ਼ ਜਹਾਜ਼ ਦੀ ਆਮਦ ਤੋਂ ਬਾਅਦ ਬਾਰਬਾਡੋਜ਼ ਨੂੰ ਗੋਰਿਆਂ ਨੇ ਬਸਤੀ ਬਣਾ ਲਿਆ ਸੀ | ਬਾਰਬਾਡੋਜ਼ ਦੀ ਨਵੀਂ ਘਟਨਾ ਉਨ੍ਹਾਂ ਦੇਸ਼ਾਂ ਨੂੰ ਵੀ ਮਲਕਾ ਤੋਂ ਪਿੱਛਾ ਛੁਡਾਉਣ ਲਈ ਉਤਸ਼ਾਹਤ ਕਰ ਸਕਦੀ ਹੈ, ਜਿੱਥੇ ਮਲਕਾ ਹੀ ਦੇਸ਼ ਦੀ ਮੁਖੀ ਮੰਨੀ ਜਾਂਦੀ ਹੈ | ਯੂ ਕੇ, ਆਸਟਰੇਲੀਆ, ਕੈਨੇਡਾ ਤੇ ਜਮਾਇਕਾ ਸਣੇ 15 ਦੇਸ਼ ਹਨ, ਜਿੱਥੇ ਰਾਸ਼ਟਰਪਤੀ ਨਹੀਂ ਹਨ ਤੇ ਮਲਕਾ ਨੂੰ ਹੀ ਮੁਖੀ ਮੰਨਿਆ ਜਾਂਦਾ ਹੈ | ਬਾਰਬਾਡੋਜ਼ ਨੂੰ 55 ਸਾਲ ਪਹਿਲਾਂ ਆਜ਼ਾਦੀ ਮਿਲ ਗਈ ਸੀ, ਪਰ ਮਲਕਾ ਤੋਂ ਪਿੱਛਾ ਨਹੀਂ ਸੀ ਛੁੱਟਿਆ | ਰਾਜਧਾਨੀ ਬਿ੍ਜਟਾਊਨ ਵਿਚ ਮਨਾਏ ਗਏ ਜਸ਼ਨਾਂ ਦੌਰਾਨ ਦੁਨੀਆ ਦੀ ਬਾਰਬਾਡਿਅਨ ਗਾਇਕਾ ਰਿਹਾਨਾ ਨੂੰ ਪ੍ਰਧਾਨ ਮੰਤਰੀ ਮੀਆ ਮੋਟਲੇ ਨੇ ਨੈਸ਼ਨਲ ਹੀਰੋ ਐਲਾਨਿਆ | ਇਸ ਤੋਂ ਪਹਿਲਾਂ ਮਲਕਾ ਨੂੰ ਮਾਰੀਸ਼ਸ ਨੇ 1992 ਵਿਚ ਰਾਸ਼ਟਰ ਦੇ ਮੁਖੀ ਦੇ ਅਹੁਦੇ ਤੋਂ ਹਟਾਇਆ ਸੀ |

88 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper