Latest News
ਕੇਂਦਰੀ ਸਿਹਤ ਸਕੱਤਰ ਦੀ ਰਾਜਾਂ ਨਾਲ ਮੀਟਿੰਗ

Published on 30 Nov, 2021 10:53 AM.


ਨਵੀਂ ਦਿੱਲੀ : ਕਈ ਦੇਸ਼ਾਂ ਵਿਚ ਓਮੀਕਰੋਨ ਦੇ ਫੈਲਣ ਕਾਰਨ ਕੇਂਦਰੀ ਸਿਹਤ ਸਕੱਤਰ ਰਾਜੇਸ਼ ਭੂਸ਼ਨ ਨੇ ਮੰਗਲਵਾਰ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨਾਲ ਸਮੀਖਿਆ ਮੀਟਿੰਗ ਕੀਤੀ ਤਾਂ ਜੋ ਓਮੀਕਰੋਨ ਦੇ ਲੱਛਣਾਂ ਵਾਲੇ ਕੇਸਾਂ ਦੀ ਜਲਦੀ ਪਛਾਣ ਕਰਨ 'ਚ ਮਦਦ ਕੀਤੀ ਜਾ ਸਕੇ | ਉਨ੍ਹਾ ਰਾਜਾਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਜਾਂਚ ਵਧਾਉਣ ਦੀ ਸਲਾਹ ਦਿੱਤੀ | ਸਿਹਤ ਸਕੱਤਰ ਨੇ ਕਿਹਾ ਕਿ ਅਜਿਹਾ ਨਹੀਂ ਹੈ ਕਿ ਨਵਾਂ ਰੂਪ ਆਰ ਟੀ-ਪੀ ਸੀ ਆਰ ਤੇ ਆਰ ਏ ਟੀ ਵਿਚ ਨਾ ਆਏ | ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਨਿਗਰਾਨੀ ਵਾਲੇ ਇਕਾਂਤਵਾਸ ਤੇ ਢੁਕਵੇਂ ਬੁਨਿਆਦੀ ਢਾਂਚੇ ਬਣਾਉਣ ਲਈ ਕਿਹਾ ਗਿਆ ਹੈ | ਸਰਕਾਰੀ ਅਧਿਕਾਰੀਆਂ ਅਨੁਸਾਰ ਭਾਰਤ ਵਿਚ ਹੁਣ ਤੱਕ ਓਮੀਕਰੋਨ ਦਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ ਹੈ |
ਬਹੁਤ ਜ਼ਿਆਦਾ ਖਤਰਾ
ਜਨੇਵਾ : ਵਿਸ਼ਵ ਸਿਹਤ ਸੰਗਠਨ ਨੇ ਚੇਤਾਵਨੀ ਦਿੱਤੀ ਹੈ ਕਿ ਤਾਜ਼ਾ ਸਬੂਤਾਂ ਮੁਤਾਬਕ ਓਮੀਕਰੋਨ ਤੋਂ ਦੁਨੀਆ ਨੂੰ ਬਹੁਤ ਜ਼ਿਆਦਾ ਖਤਰਾ ਹੈ | ਉਸ ਨੇ ਕਿਹਾ ਕਿ ਪਰਿਵਰਤਨਸ਼ੀਲ ਵਾਇਰਸ ਹਾਲਤ ਗੰਭੀਰ ਬਣਾ ਸਕਦਾ ਹੈ |

199 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper