Latest News
ਯੂਰਪ ਤੋਂ ਆਉਣ ਵਾਲਿਆਂ ਨੂੰ ਛੇ ਘੰਟੇ ਹਵਾਈ ਅੱਡਿਆਂ 'ਤੇ ਰੁਕਣਾ ਪੈਣਾ

Published on 30 Nov, 2021 10:56 AM.


ਨਵੀਂ ਦਿੱਲੀ : ਜਿਨ੍ਹਾਂ ਦੇਸ਼ਾਂ ਵਿਚ ਕੋਰੋਨਾ ਵਾਇਰਸ ਦੇ ਓਮੀਕਰੋਨ ਰੂਪ ਦਾ ਪਤਾ ਲੱਗਿਆ ਹੈ, ਉਥੋਂ ਆਉਣ ਵਾਲੇ ਹਵਾਈ ਮੁਸਾਫਰਾਂ ਨੂੰ ਆਰ ਟੀ-ਪੀ ਸੀ ਆਰ ਟੈੱਸਟ ਕਰਾਉਣ ਲਈ ਦਿੱਲੀ ਹਵਾਈ ਅੱਡੇ 'ਤੇ ਛੇ ਘੰਟੇ ਰੁਕਣਾ ਪੈਣਾ ਹੈ | ਕਰੀਬ ਡੇਢ ਦਰਜਨ ਦੇਸ਼ਾਂ ਤੋਂ ਆਉਣ ਵਾਲੇ ਮੁਸਾਫਰਾਂ ਲਈ ਭਾਰਤ ਦੇ ਹਵਾਈ ਅੱਡਿਆਂ 'ਤੇ ਟੈੱਸਟਿੰਗ ਲਾਜ਼ਮੀ ਕਰ ਦਿੱਤੀ ਗਈ ਹੈ |
ਸੂਤਰਾਂ ਮੁਤਾਬਕ ਕੋਵਿਡ ਟੈੱਸਟ ਦੇ ਨਤੀਜਾ ਆਉਣ ਵਿਚ 4 ਤੋਂ 6 ਘੰਟੇ ਲੱਗਣਗੇ | ਆਰ ਟੀ-ਪੀ ਸੀ ਆਰ ਟੈੱਸਟ ਕਰਨ ਵਾਲੀ ਕੰਪਨੀ ਇਕ ਘੰਟੇ ਵਿਚ ਚਾਰ-ਪੰਜ ਸੌ ਟੈੱਸਟ ਕਰ ਸਕਦੀ ਹੈ | ਉਂਜ ਸਰਕਾਰ ਟੈੱਸਟਿੰਗ ਦੀ ਸਹੂਲਤ ਵਧਾਉਣ ਦੇ ਯਤਨ ਕਰ ਰਹੀ ਹੈ | ਯੂਰਪ ਤੋਂ ਦਿੱਲੀ ਆਉਣ ਵਿਚ ਜਹਾਜ਼ ਨੂੰ ਔਸਤਨ ਸਾਢੇ ਅੱਠ ਘੰਟੇ ਲੱਗ ਜਾਂਦੇ ਹਨ | ਇਸ ਵਿਚ ਦੋ ਘੰਟੇ ਜਹਾਜ਼ ਫੜਨ ਤੋਂ ਪਹਿਲਾਂ ਦੇ ਲਾ ਲਓ | ਛੇ ਘੰਟੇ ਦਿੱਲੀ ਹਵਾਈ ਅੱਡੇ 'ਤੇ ਰੁਕਣਾ ਪੈਣਾ | ਘੱਟੋਘੱਟ ਇਕ ਘੰਟਾ ਕਸਟਮ ਤੇ ਇਮੀਗਰੇਸ਼ਨ ਕਲੀਅਰੈਂਸ ਤੇ ਸਾਮਾਨ ਚੁੱਕਣ ਵਿਚ ਲੱਗ ਜਾਣਾ | ਇਸ ਤਰ੍ਹਾਂ ਦਿੱਲੀ ਹਵਾਈ ਅੱਡੇ ਤੋਂ ਮੁਸਾਫਰ ਨੂੰ ਬਾਹਰ ਨਿਕਲਣ ਵਿਚ ਕੁਲ 17 ਘੰਟੇ ਲੱਗ ਜਾਣੇ | ਜੇ ਮੱਧ-ਪੂਰਬ ਤੋਂ ਕਨੈਕਟਿੰਗ ਫਲਾਈਟ ਲੈਣੀ ਪਈ ਤਾਂ ਘੱਟੋਘੱਟ ਢਾਈ ਘੰਟੇ ਹੋਰ ਜੋੜ ਲਓ | ਯੂਰਪ, ਦੱਖਣੀ ਅਫਰੀਕਾ, ਬਰਾਜ਼ੀਲ, ਬੰਗਲਾਦੇਸ਼, ਬੋਤਸਵਾਨਾ, ਚੀਨ, ਮਾਰੀਸ਼ਸ, ਨਿਊਜ਼ੀਲੈਂਡ, ਜ਼ਿੰਬਾਬਵੇ, ਸਿੰਘਾਪੁਰ, ਹਾਂਗਕਾਂਗ ਤੇ ਇਸਰਾਈਲ ਤੋਂ ਆਉਣ ਵਾਲਿਆਂ ਦੀ ਲਾਜ਼ਮੀ ਟੈੱਸਟਿੰਗ ਹੋਣੀ ਹੈ |
ਹੋਰਨਾਂ ਦੇਸ਼ਾਂ ਤੋਂ ਆਉਣ ਵਾਲਿਆਂ ਵਿੱਚੋਂ ਵੀ ਚੋਣਵੇਂ ਮੁਸਾਫਰਾਂ ਦੀ ਟੈੱਸਟਿੰਗ ਕੀਤੀ ਜਾਵੇਗੀ | ਨਵੇਂ ਨਿਯਮਾਂ ਮੁਤਾਬਕ ਮੁਸਾਫਰ ਨੂੰ ਚੌਦਾਂ ਦਿਨਾਂ ਦੀ ਟਰੈਵਲਿੰਗ ਹਿਸਟਰੀ ਵੀ ਦੱਸਣੀ ਪੈਣੀ ਹੈ ਅਤੇ ਟੈੱਸਟ ਨੈਗੇਟਿਵ ਆਉਣ 'ਤੇ ਵੀ 7 ਦਿਨ ਕੁਆਰਨਟੀਨ ਹੋਣਾ ਪੈਣਾ |

215 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper