Top Stories

ਗੰਧਰਵ ਸੇਨ ਕੋਛੜ ਜਨਮ ਦਿਵਸ ਸਮਾਗਮ 'ਤੇ ਪੱਤਰਕਾਰ ਰਚਨਾ ਖਹਿਰਾ ਦਾ ਸਨਮਾਨ ਅੱਜ

ਜਲੰਧਰ (ਨਵਾਂ ਜ਼ਮਾਨਾ ਸਰਵਿਸ) ਕਿਰਤੀ ਲਹਿਰ 'ਚ 1929 ਤੋਂ ਲੈ ਕੇ ਸਦਾ ਸਫ਼ਰ 'ਤੇ ਰਹਿਣ ਵਾਲੇ ਕ੍ਰਾਂਤੀ ਦੇ ਮਸ਼ਾਲਚੀ ਕਾਮਰੇਡ ਗੰਧਰਵ ਸੇਨ ਕੋਛੜ ਵੱਲੋਂ ਜ਼ਿੰਦਗੀ ਦੇ 100ਵੇਂ ਵਰ੍ਹੇ 'ਚ ਸਾਬਤ ਕਦਮੀ ਨਾਲ ਦਸਤਕ ਦੇਣ ਵੇਲੇ 23 ਜਨਵਰੀ ਨੂੰ ਵਿਸ਼ਨੂੰ ਗਣੇਸ਼ ਪਿੰਗਲੇ ਹਾਲ ਦੇਸ਼ ਭਗਤ ਯਾਦਗਾਰ ਹਾਲ, ਜਲੰਧਰ 'ਚ ਠੀਕ 11:30 ਵਜੇ

ਭਾਰਤ ਰੂਸ ਤੋਂ ਖਰੀਦੇਗਾ ਐੱਸ-400 ਐਂਟੀ ਮਿਜ਼ਾਈਲ ਸਿਸਟਮ

ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ) ਭਾਰਤ ਰੂਸ ਨਾਲ ਛੇਤੀ ਹੀ ਐੱਸ-400 ਐਂਟੀ ਮਿਜ਼ਾਈਲ ਸਿਸਟਮ ਦੇ 39 ਹਜ਼ਾਰ ਕਰੋੜ ਰੁਪਏ ਦੇ ਸੌਦੇ ਨੂੰ ਅੰਤਮ ਰੂਪ ਦੇ ਸਕਦਾ ਹੈ ਅਤੇ ਦੋਹਾਂ ਦੇਸ਼ਾਂ ਵਿਚਕਾਰ ਇਸ ਸੌਦੇ ਨੂੰ ਲੈ ਕੇ ਗੱਲਬਾਤ ਸ਼ੁਰੂ ਵੀ ਹੋ ਗਈ ਹੈ।

ਭਾਰਤ ਦੀ 1 ਫ਼ੀਸਦੀ ਅਮੀਰ ਅਬਾਦੀ ਦਾ 73 ਫ਼ੀਸਦੀ ਜਾਇਦਾਦ 'ਤੇ ਕਬਜ਼ਾ

ਡਾਵੋਸ (ਨਵਾਂ ਜ਼ਮਾਨਾ ਸਰਵਿਸ) ਪਿਛਲੇ ਸਾਲ ਭਾਰਤ 'ਚ ਜਿੰਨੀ ਜਾਇਦਾਦ ਦਾ ਨਿਰਮਾਣ ਹੋਇਆ, ਉਸ ਦਾ 73 ਫ਼ੀਸਦੀ ਹਿੱਸਾ ਦੇਸ਼ ਦੇ 1 ਫ਼ੀਸਦੀ ਅਮੀਰ ਲੋਕਾਂ ਨੇ ਹਥਿਆ ਲਿਆ। ਇਹ ਗੱਲ ਅੱਜ ਜਾਰੀ ਇੱਕ ਸਰਵੇ ਰਿਪੋਰਟ 'ਚ ਆਖੀ ਗਈ।

ਸੀ ਪੀ ਆਈ ਵੱਲੋਂ ਸੂਬਾ ਕਾਨਫਰੰਸ 4-5-6 ਅਪ੍ਰੈਲ ਨੂੰ ਅੰਮ੍ਰਿਤਸਰ ਕਰਨ ਦਾ ਫੈਸਲਾ

ਚੰਡੀਗੜ੍ਹ (ਨਵਾਂ ਜ਼ਮਾਨਾ ਸਰਵਿਸ) ਸੀ ਪੀ ਆਈ ਦੀ ਪੰਜਾਬ ਸੂਬਾ ਕੌਂਸਲ ਨੇ ਕੈਪਟਨ ਸਰਕਾਰ ਵੱਲੋਂ ਕਿਸਾਨਾਂ ਦੇ ਕਰਜ਼ੇ ਮਾਫ ਕਰਨ ਬਾਰੇ ਪਹਿਲਾਂ ਟਾਲ-ਮਟੋਲ, ਫਿਰ ਊਠ ਤੋਂ ਛਾਨਣੀ ਲਾਹੁਣ ਅਤੇ ਅਖੀਰ ਕੋਰਾ ਹੀ ਜਵਾਬ ਦੇਣ ਦੀ ਸਖਤ ਨਿਖੇਧੀ ਕੀਤੀ ਹੈ

'ਭਾਰਤ ਦਾ ਬਿਨ ਲਾਦੇਨ' ਪੁਲਸ ਅੜਿੱਕੇ

ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ) ਦਿੱਲੀ ਪੁਲਸ ਨੇ 'ਭਾਰਤ ਦਾ ਬਿਨ ਲਾਦੇਨ' ਦੇ ਨਾਂਅ ਨਾਲ ਮਸ਼ਹੂਰ ਅੱਤਵਾਦੀ ਅਬਦੁਲ ਸੁਭਾਨ ਕੁਰੈਸ਼ੀ ਉਰਫ ਤੌਕੀਰ ਨੂੰ ਗ੍ਰਿਫ਼ਤਾਰ ਕਰਨ 'ਚ ਸਫ਼ਲਤਾ ਹਾਸਲ ਕੀਤੀ ਹੈ। ਖ਼ਬਰਾਂ ਅਨੁਸਾਰ ਸੁਭਾਨ ਕੁਰੈਸ਼ੀ ਅੱਤਵਾਦੀ ਜਥੇਬੰਦੀ ਇੰਡੀਅਨ ਮੁਜਾਹਦੀਨ ਅਤੇ ਵਿਦਿਆਰਥੀ ਜਥੇਬੰਦੀ ਸਿਮੀ ਲਈ ਕੰਮ ਕਰਦਾ ਸੀ।

ਚੀਫ਼ ਜਸਟਿਸ ਦੀ ਅਗਵਾਈ ਵਾਲਾ ਬੈਂਚ ਕਰੇਗਾ ਸਾਰੇ ਕੇਸਾਂ ਦੀ ਸੁਣਵਾਈ

ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ) ਜੱਜ ਲੋਇਆ ਦੀ ਮੌਤ ਦੇ ਮਾਮਲੇ 'ਚ ਸੁਪਰੀਮ ਕੋਰਟ ਦੇ ਵੱਡਾ ਫ਼ੈਸਲਾ ਕੀਤਾ ਹੈ। ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਦੀਪਕ ਮਿਸ਼ਰਾ ਦੀ ਅਗਵਾਈ ਵਾਲੇ ਬੈਂਚ ਨੇ ਲੋਇਆ ਨਾਲ ਸੰਬੰਧਤ ਦੋ ਕੇਸ ਬੰਬੇ ਹਾਈ ਕੋਰਟ ਤੋਂ ਸੁਪਰੀਮ ਕੋਰਟ 'ਚ ਟਰਾਂਸਫਰ ਕਰਨ ਦਾ ਹੁਕਮ ਦਿੱਤਾ ਹੈ

ਸੰਸਦੀ ਸਕੱਤਰਾਂ ਦਾ ਮਸਲਾ

ਆਮ ਆਦਮੀ ਪਾਰਟੀ ਦੀ ਸਰਕਾਰ ਦੁਆਰਾ ਥਾਪੇ ਗਏ ਸੰਸਦੀ ਸਕੱਤਰਾਂ ਦੀ ਨਿਯੁਕਤੀ ਦੇ ਆਧਾਰ ਉੱਤੇ ਚੋਣ ਕਮਿਸ਼ਨ ਨੇ ਦਿੱਲੀ ਵਿਧਾਨ ਸਭਾ ਦੇ ਮੈਂਬਰਾਂ ਨੂੰ ਅਯੋਗ ਕਰਾਰ ਦੇ ਕੇ ਅੰਤਿਮ ਫ਼ੈਸਲੇ ਲਈ ਫ਼ਾਈਲ ਮਾਣਯੋਗ ਰਾਸ਼ਟਰਪਤੀ ਜੀ ਨੂੰ ਭੇਜ ਦਿੱਤੀ।

ਅਗਨੀ ਕਾਂਡਾਂ ਦੀ ਲੰਮੀ ਹੁੰਦੀ ਲੜੀ

ਸਾਡੇ ਸੰਵਿਧਾਨ ਘਾੜਿਆਂ ਨੇ ਲੋਕਾਂ ਦੇ ਜਾਨ-ਮਾਲ ਦੀ ਰਾਖੀ ਰਾਜ ਦੇ ਸਿਰ ਲਾਈ ਹੋਈ ਹੈ। ਇਹ ਗੱਲ ਵਾਰ-ਵਾਰ ਸਾਹਮਣੇ ਆ ਰਹੀ ਹੈ ਕਿ ਸਾਡੇ ਹਾਕਮ ਆਪਣੀ ਇਹ ਜ਼ਿੰਮੇਵਾਰੀ ਨਿਭਾਉਣ ਵਿੱਚ ਪੂਰੀ ਤਰ੍ਹਾਂ ਅਸਫ਼ਲ ਸਿੱਧ ਹੋ ਰਹੇ ਹਨ। ਇਸ ਦੀਆਂ ਇੱਕ ਨਹੀਂ, ਅਨੇਕ ਉੱਘੜਵੀਆਂ ਮਿਸਾਲਾਂ ਪਿਛਲੇ ਥੋੜ੍ਹੇ ਜਿਹੇ ਸਮੇਂ ਅੰਦਰ ਹੀ ਸਾਡੇ ਸਾਹਮਣੇ ਆ

ਆਪ ਦੇ 20 ਵਿਧਾਇਕਾਂ ਦੀ ਮੈਂਬਰੀ ਰੱਦ

ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ) ਲਾਭ ਦਾ ਅਹੁਦਾ ਮਾਮਲੇ 'ਚ ਫਸੇ ਆਮ ਆਦਮੀ ਪਾਰਟੀ ਦੇ 20 ਵਿਧਾਇਕਾਂ ਦੀ ਮੈਂਬਰੀ ਰੱਦ ਹੋ ਗਈ ਹੈ। ਰਾਸ਼ਟਰਪਤੀ ਨੇ ਚੋਣ ਕਮਿਸ਼ਨ ਦੀ ਉਸ ਸਿਫ਼ਾਰਸ਼ 'ਤੇ ਮੋਹਰ ਲਾ ਦਿੱਤੀ ਹੈ, ਜਿਸ ਰਾਹੀਂ ਚੋਣ ਕਮਿਸ਼ਨ ਨੇ ਆਪ ਦੇ 20 ਵਿਧਾਇਕਾਂ ਨੂੰ ਅਯੋਗ ਕਰਾਰ ਦਿੱਤੇ ਜਾਣ ਦੀ ਸਿਫ਼ਾਰਸ਼ ਕੀਤੀ ਸੀ। ਰਾਸ਼ਟਰਪਤੀ ਦੀ ਮਨਜ਼ੂਰੀ ਮਗਰੋਂ ਆਪ

ਲੋੜ ਪਈ ਤਾਂ ਉਸ ਪਾਸੇ ਜਾ ਕੇ ਵੀ ਅੱਤਵਾਦੀਆਂ ਨੂੰ ਮਾਰਾਂਗੇ : ਰਾਜਨਾਥ

ਲਖਨਊ (ਨਵਾਂ ਜ਼ਮਾਨਾ ਸਰਵਿਸ) ਜੰਮੂ-ਕਸ਼ਮੀਰ 'ਚ ਪਾਕਿਸਤਾਨ ਵੱਲੋਂ ਗੋਲੀਬਾਰੀ ਵਿਰੁੱਧ ਭਾਰਤੀ ਫ਼ੌਜ ਦੀ ਕਾਰਵਾਈ ਬਾਰੇ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਦੁਨੀਆ 'ਚ ਭਾਰਤ ਦਾ ਅਕਸ ਇੱਕ ਮਜ਼ਬੂਤ ਦੇਸ਼ ਦਾ ਹੈ ਅਤੇ ਭਾਰਤ ਨੇ ਪੂਰੀ ਦੁਨੀਆ ਨੂੰ ਸੰਦੇਸ਼ ਦੇ ਦਿੱਤਾ ਹੈ ਕਿ ਉਹ ਸਰਹੱਦ ਦੇ ਇਸ ਪਾਸੇ ਹੀ ਨਹੀਂ ਸਗੋਂ ਲੋੜ ਪੈਣ 'ਤੇ ਉਸ ਪਾਸੇ ਜਾ ਕੇ ਵੀ