ਰਾਸ਼ਟਰੀ

ਆਪ ਦੇ ਵਿਧਾਇਕਾਂ ਨੇ ਦਿੱਲੀ ਹਾਈ ਕੋਰਟ ਤੋਂ ਅਰਜ਼ੀ ਵਾਪਸ ਲਈ

ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ) ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੇ ਦਿੱਲੀ ਹਾਈ ਕੋਰਟ 'ਚੋਂ ਉਹ ਅਰਜ਼ੀ ਵਾਪਸ ਲੈ ਲਈ ਹੈ, ਜਿਸ ਵਿੱਚ ਉਨ੍ਹਾਂ ਖੁਦ ਨੂੰ ਅਯੋਗ ਠਹਿਰੇ ਜਾਣ ਦੀ ਚੋਣ ਕਮਿਸ਼ਨ ਦੀ ਸਿਫ਼ਾਰਸ਼ 'ਤੇ ਰੋਕ ਲਾਏ ਜਾਣ ਦੀ ਅਪੀਲ ਕੀਤੀ ਸੀ।

ਗੰਧਰਵ ਸੇਨ ਕੋਛੜ ਜਨਮ ਦਿਵਸ ਸਮਾਗਮ 'ਤੇ ਪੱਤਰਕਾਰ ਰਚਨਾ ਖਹਿਰਾ ਦਾ ਸਨਮਾਨ ਅੱਜ

ਜਲੰਧਰ (ਨਵਾਂ ਜ਼ਮਾਨਾ ਸਰਵਿਸ) ਕਿਰਤੀ ਲਹਿਰ 'ਚ 1929 ਤੋਂ ਲੈ ਕੇ ਸਦਾ ਸਫ਼ਰ 'ਤੇ ਰਹਿਣ ਵਾਲੇ ਕ੍ਰਾਂਤੀ ਦੇ ਮਸ਼ਾਲਚੀ ਕਾਮਰੇਡ ਗੰਧਰਵ ਸੇਨ ਕੋਛੜ ਵੱਲੋਂ ਜ਼ਿੰਦਗੀ ਦੇ 100ਵੇਂ ਵਰ੍ਹੇ 'ਚ ਸਾਬਤ ਕਦਮੀ ਨਾਲ ਦਸਤਕ ਦੇਣ ਵੇਲੇ 23 ਜਨਵਰੀ ਨੂੰ ਵਿਸ਼ਨੂੰ ਗਣੇਸ਼ ਪਿੰਗਲੇ ਹਾਲ ਦੇਸ਼ ਭਗਤ ਯਾਦਗਾਰ ਹਾਲ, ਜਲੰਧਰ 'ਚ ਠੀਕ 11:30 ਵਜੇ

ਭਾਰਤ ਰੂਸ ਤੋਂ ਖਰੀਦੇਗਾ ਐੱਸ-400 ਐਂਟੀ ਮਿਜ਼ਾਈਲ ਸਿਸਟਮ

ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ) ਭਾਰਤ ਰੂਸ ਨਾਲ ਛੇਤੀ ਹੀ ਐੱਸ-400 ਐਂਟੀ ਮਿਜ਼ਾਈਲ ਸਿਸਟਮ ਦੇ 39 ਹਜ਼ਾਰ ਕਰੋੜ ਰੁਪਏ ਦੇ ਸੌਦੇ ਨੂੰ ਅੰਤਮ ਰੂਪ ਦੇ ਸਕਦਾ ਹੈ ਅਤੇ ਦੋਹਾਂ ਦੇਸ਼ਾਂ ਵਿਚਕਾਰ ਇਸ ਸੌਦੇ ਨੂੰ ਲੈ ਕੇ ਗੱਲਬਾਤ ਸ਼ੁਰੂ ਵੀ ਹੋ ਗਈ ਹੈ।

ਭਾਰਤ ਦੀ 1 ਫ਼ੀਸਦੀ ਅਮੀਰ ਅਬਾਦੀ ਦਾ 73 ਫ਼ੀਸਦੀ ਜਾਇਦਾਦ 'ਤੇ ਕਬਜ਼ਾ

ਡਾਵੋਸ (ਨਵਾਂ ਜ਼ਮਾਨਾ ਸਰਵਿਸ) ਪਿਛਲੇ ਸਾਲ ਭਾਰਤ 'ਚ ਜਿੰਨੀ ਜਾਇਦਾਦ ਦਾ ਨਿਰਮਾਣ ਹੋਇਆ, ਉਸ ਦਾ 73 ਫ਼ੀਸਦੀ ਹਿੱਸਾ ਦੇਸ਼ ਦੇ 1 ਫ਼ੀਸਦੀ ਅਮੀਰ ਲੋਕਾਂ ਨੇ ਹਥਿਆ ਲਿਆ। ਇਹ ਗੱਲ ਅੱਜ ਜਾਰੀ ਇੱਕ ਸਰਵੇ ਰਿਪੋਰਟ 'ਚ ਆਖੀ ਗਈ।

ਸੀ ਪੀ ਆਈ ਵੱਲੋਂ ਸੂਬਾ ਕਾਨਫਰੰਸ 4-5-6 ਅਪ੍ਰੈਲ ਨੂੰ ਅੰਮ੍ਰਿਤਸਰ ਕਰਨ ਦਾ ਫੈਸਲਾ

ਚੰਡੀਗੜ੍ਹ (ਨਵਾਂ ਜ਼ਮਾਨਾ ਸਰਵਿਸ) ਸੀ ਪੀ ਆਈ ਦੀ ਪੰਜਾਬ ਸੂਬਾ ਕੌਂਸਲ ਨੇ ਕੈਪਟਨ ਸਰਕਾਰ ਵੱਲੋਂ ਕਿਸਾਨਾਂ ਦੇ ਕਰਜ਼ੇ ਮਾਫ ਕਰਨ ਬਾਰੇ ਪਹਿਲਾਂ ਟਾਲ-ਮਟੋਲ, ਫਿਰ ਊਠ ਤੋਂ ਛਾਨਣੀ ਲਾਹੁਣ ਅਤੇ ਅਖੀਰ ਕੋਰਾ ਹੀ ਜਵਾਬ ਦੇਣ ਦੀ ਸਖਤ ਨਿਖੇਧੀ ਕੀਤੀ ਹੈ

'ਭਾਰਤ ਦਾ ਬਿਨ ਲਾਦੇਨ' ਪੁਲਸ ਅੜਿੱਕੇ

ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ) ਦਿੱਲੀ ਪੁਲਸ ਨੇ 'ਭਾਰਤ ਦਾ ਬਿਨ ਲਾਦੇਨ' ਦੇ ਨਾਂਅ ਨਾਲ ਮਸ਼ਹੂਰ ਅੱਤਵਾਦੀ ਅਬਦੁਲ ਸੁਭਾਨ ਕੁਰੈਸ਼ੀ ਉਰਫ ਤੌਕੀਰ ਨੂੰ ਗ੍ਰਿਫ਼ਤਾਰ ਕਰਨ 'ਚ ਸਫ਼ਲਤਾ ਹਾਸਲ ਕੀਤੀ ਹੈ। ਖ਼ਬਰਾਂ ਅਨੁਸਾਰ ਸੁਭਾਨ ਕੁਰੈਸ਼ੀ ਅੱਤਵਾਦੀ ਜਥੇਬੰਦੀ ਇੰਡੀਅਨ ਮੁਜਾਹਦੀਨ ਅਤੇ ਵਿਦਿਆਰਥੀ ਜਥੇਬੰਦੀ ਸਿਮੀ ਲਈ ਕੰਮ ਕਰਦਾ ਸੀ।

ਚੀਫ਼ ਜਸਟਿਸ ਦੀ ਅਗਵਾਈ ਵਾਲਾ ਬੈਂਚ ਕਰੇਗਾ ਸਾਰੇ ਕੇਸਾਂ ਦੀ ਸੁਣਵਾਈ

ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ) ਜੱਜ ਲੋਇਆ ਦੀ ਮੌਤ ਦੇ ਮਾਮਲੇ 'ਚ ਸੁਪਰੀਮ ਕੋਰਟ ਦੇ ਵੱਡਾ ਫ਼ੈਸਲਾ ਕੀਤਾ ਹੈ। ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਦੀਪਕ ਮਿਸ਼ਰਾ ਦੀ ਅਗਵਾਈ ਵਾਲੇ ਬੈਂਚ ਨੇ ਲੋਇਆ ਨਾਲ ਸੰਬੰਧਤ ਦੋ ਕੇਸ ਬੰਬੇ ਹਾਈ ਕੋਰਟ ਤੋਂ ਸੁਪਰੀਮ ਕੋਰਟ 'ਚ ਟਰਾਂਸਫਰ ਕਰਨ ਦਾ ਹੁਕਮ ਦਿੱਤਾ ਹੈ

ਆਪ ਦੇ 20 ਵਿਧਾਇਕਾਂ ਦੀ ਮੈਂਬਰੀ ਰੱਦ

ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ) ਲਾਭ ਦਾ ਅਹੁਦਾ ਮਾਮਲੇ 'ਚ ਫਸੇ ਆਮ ਆਦਮੀ ਪਾਰਟੀ ਦੇ 20 ਵਿਧਾਇਕਾਂ ਦੀ ਮੈਂਬਰੀ ਰੱਦ ਹੋ ਗਈ ਹੈ। ਰਾਸ਼ਟਰਪਤੀ ਨੇ ਚੋਣ ਕਮਿਸ਼ਨ ਦੀ ਉਸ ਸਿਫ਼ਾਰਸ਼ 'ਤੇ ਮੋਹਰ ਲਾ ਦਿੱਤੀ ਹੈ, ਜਿਸ ਰਾਹੀਂ ਚੋਣ ਕਮਿਸ਼ਨ ਨੇ ਆਪ ਦੇ 20 ਵਿਧਾਇਕਾਂ ਨੂੰ ਅਯੋਗ ਕਰਾਰ ਦਿੱਤੇ ਜਾਣ ਦੀ ਸਿਫ਼ਾਰਸ਼ ਕੀਤੀ ਸੀ। ਰਾਸ਼ਟਰਪਤੀ ਦੀ ਮਨਜ਼ੂਰੀ ਮਗਰੋਂ ਆਪ

ਲੋੜ ਪਈ ਤਾਂ ਉਸ ਪਾਸੇ ਜਾ ਕੇ ਵੀ ਅੱਤਵਾਦੀਆਂ ਨੂੰ ਮਾਰਾਂਗੇ : ਰਾਜਨਾਥ

ਲਖਨਊ (ਨਵਾਂ ਜ਼ਮਾਨਾ ਸਰਵਿਸ) ਜੰਮੂ-ਕਸ਼ਮੀਰ 'ਚ ਪਾਕਿਸਤਾਨ ਵੱਲੋਂ ਗੋਲੀਬਾਰੀ ਵਿਰੁੱਧ ਭਾਰਤੀ ਫ਼ੌਜ ਦੀ ਕਾਰਵਾਈ ਬਾਰੇ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਦੁਨੀਆ 'ਚ ਭਾਰਤ ਦਾ ਅਕਸ ਇੱਕ ਮਜ਼ਬੂਤ ਦੇਸ਼ ਦਾ ਹੈ ਅਤੇ ਭਾਰਤ ਨੇ ਪੂਰੀ ਦੁਨੀਆ ਨੂੰ ਸੰਦੇਸ਼ ਦੇ ਦਿੱਤਾ ਹੈ ਕਿ ਉਹ ਸਰਹੱਦ ਦੇ ਇਸ ਪਾਸੇ ਹੀ ਨਹੀਂ ਸਗੋਂ ਲੋੜ ਪੈਣ 'ਤੇ ਉਸ ਪਾਸੇ ਜਾ ਕੇ ਵੀ

ਸ਼ਤਰੂਘਨ ਸਿਨਹਾ ਵੱਲੋਂ ਆਪ ਦੀ ਹਮਾਇਤ

ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ) ਚੋਣ ਕਮਿਸ਼ਨ ਵੱਲੋਂ ਦਿੱਲੀ 'ਚ ਆਮ ਆਦਮੀ ਪਾਰਟੀ ਦੇ 20 ਵਿਧਾਇਕਾਂ ਦੀ ਮੈਂਬਰੀ ਅਯੋਗ ਕਰਾਰ ਦੇਣ ਦੀ ਸਿਫਾਰਸ਼ ਕੀਤੇ ਜਾਣ ਮਗਰੋਂ ਦਿੱਲੀ ਹੀ ਨਹੀਂ, ਸਗੋਂ ਦੇਸ਼ ਦੀ ਸਿਆਸਤ 'ਚ ਹਲਚਲ ਹੈ। ਸਿਆਸੀ ਹਲਕਿਆਂ 'ਚ ਆਪਸੀ ਦੂਸ਼ਣਬਾਜੀ ਤੇਜ਼ ਹੋ ਗਈ ਹੈ। ਜਿੱਥੇ ਭਾਜਪਾ ਤੇ ਕਾਂਗਰਸ ਇਸ ਨੂੰ ਆਪਣੇ ਲਈ ਚੰਗਾ ਮੌਕਾ ਮੰਨ ਰਹੇ ਹਨ

ਪਾਕਿਸਤਾਨੀ ਗੋਲੀਬਾਰੀ ਕਾਰਨ 40 ਹਜ਼ਾਰ ਤੋਂ ਵੱਧ ਲੋਕਾਂ ਘਰ ਛੱਡਿਆ

ਜੰਮੂ (ਨਵਾਂ ਜ਼ਮਾਨਾ ਸਰਵਿਸ) ਭਾਰਤ-ਪਾਕਿਸਤਾਨ ਸਰਹੱਦ 'ਤੇ ਸਥਿਤ ਅਰਨੀਆ ਕਸਬਾ ਅਤੇ ਹੋਰ ਬਸਤੀਆਂ ਹੁਣ ਵੀਰਾਨ ਪਈਆਂ ਹਨ, ਕਿਉਂਕਿ ਪਾਕਿਸਤਾਨੀ ਫੌਜ ਵੱਲੋਂ ਕੀਤੀ ਜਾ ਰਹੀ ਫਾਇਰਿੰਗ ਕਾਰਨ ਕਰੀਬ 40 ਹਜ਼ਾਰ ਲੋਕ ਆਪਣੇ ਘਰ ਖਾਲੀ ਕਰ ਚੁੱਕੇ ਹਨ। 18 ਹਜ਼ਾਰ ਦੀ ਆਬਾਦੀ ਵਾਲਾ ਅਰਨੀਆ ਕਸਬਾ ਵੀਰਾਨ ਨਜ਼ਰ ਆ ਰਿਹਾ ਹੈ, ਕਿਉਂਕਿ ਆਸਪਾਸ

ਜੰਮੂ-ਕਸ਼ਮੀਰ ਨੂੰ ਜੰਗ ਦਾ ਅਖਾੜਾ ਨਾ ਬਣਾਇਆ ਜਾਵੇ : ਮਹਿਬੂਬਾ

ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ) ਪਿਛਲੇ ਕੁਝ ਦਿਨਾਂ 'ਚ ਜੰਮੂ-ਕਸ਼ਮੀਰ 'ਚ ਪਾਕਿਸਤਾਨ ਵੱਲੋਂ ਗੋਲੀਬੰਦੀ ਦੀ ਉਲੰਘਣਾ ਕੀਤੀ ਜਾ ਰਹੀ ਹੈ। ਪਾਕਿਸਤਾਨ ਦੀ ਫਾਇਰਿੰਗ 'ਚ ਹੁਣ ਤੱਕ 5 ਜਵਾਨ ਸ਼ਹੀਦ ਹੋ ਗਏ ਹਨ, ਜਦਕਿ 6 ਆਮ ਨਾਗਰਿਕਾਂ ਦੀ ਮੌਤ ਹੋ ਚੁੱਕੀ ਹੈ। ਇਸੇ ਦੌਰਾਨ ਜੰਮੂ-ਕਸ਼ਮੀਰ ਦੀ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਨੇ ਸਰਹੱਦ 'ਤੇ ਤਣਾਅ ਨੂੰ ਘੱਟ ਕਰਨ

ਕਾਬੁਲ 'ਚ ਹੋਟਲ 'ਤੇ ਅੱਤਵਾਦੀ ਹਮਲਾ; 5 ਹਲਾਕ, 6 ਫੱਟੜ

ਕਾਬੁਲ (ਨਵਾਂ ਜ਼ਮਾਨਾ ਸਰਵਿਸ) ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਦੇ ਇੰਟਰਕਾਂਟੀਨੈਂਟਲ ਹੋਟਲ 'ਚ ਦਾਖਲ ਹੋਏ ਸਾਰੇ ਅੱਤਵਾਦੀਆਂ ਨੂੰ ਆਖਰਕਾਰ ਮਾਰ ਦਿੱਤਾ ਗਿਆ ਹੈ। ਸਥਾਨਕ ਮੀਡੀਆ ਤੋਂ ਮਿਲੀ ਤਾਜ਼ਾ ਜਾਣਕਾਰੀ ਅਨੁਸਾਰ ਉਥੋਂ ਦੇ ਗ੍ਰਹਿ ਮੰਤਰਾਲੇ ਨੇ ਜਾਣਕਾਰੀ ਦਿੱਤੀ ਕਿ ਹੋਟਲ 'ਚ ਕੁਲ ਤਿੰਨ ਅੱਤਵਾਦੀ ਮੌਜੂਦ ਸਨ ਅਤੇ ਤਿੰਨਾਂ ਨੂੰ ਹੀ ਮਾਰ ਸੁੱਟਿਆ ਗਿਆ।

ਕੇਂਦਰੀ ਮੰਤਰੀ ਹੈਗੜੇ ਮੁੜ ਵਿਵਾਦਾਂ 'ਚ

ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ) ਸੰਵਿਧਾਨ ਬਦਲਣ ਦੀ ਗੱਲ ਕਹਿ ਕੇ ਮਗਰੋਂ ਮਾਫ਼ੀ ਮੰਗਣ ਵਾਲੇ ਕੇਂਦਰੀ ਮੰਤਰੀ ਅਨੰਤ ਕੁਮਾਰ ਹੈਗੜੇ ਮੁੜ ਵਿਵਾਦ 'ਚ ਫਸ ਗਏ ਹਨ। ਉਨ੍ਹਾ ਨੇ ਕੁਝ ਲੋਕਾਂ ਨੂੰ ਗਲੀ ਦਾ ਕੁੱਤਾ ਆਖ ਕੇ ਨਵਾਂ ਵਿਵਾਦ ਖੜਾ ਕਰ ਦਿੱਤਾ ਹੈ। ਕੇਂਦਰੀ ਮੰਤਰੀ ਅਨੰਤ ਕਮਾਰ ਹੈਗੜੇ 20 ਜਨਵਰੀ ਨੂੰ ਕਰਨਾਟਕ 'ਚ ਬੇਲਾਰੀ ਵਿਖੇ ਆਯੋਜਿਤ ਇੱਕ ਰੁਜ਼ਗਾਰ

ਲੰਡਨ 'ਚ ਮੋਦੀ ਵਿਰੁੱਧ ਪ੍ਰਦਰਸ਼ਨ

ਲੰਡਨ (ਨਵਾਂ ਜ਼ਮਾਨਾ ਸਰਵਿਸ) ਲੰਡਨ ਦੀਆਂ ਸੜਕਾਂ 'ਤੇ ਸ਼ਨੀਵਾਰ ਨੂੰ ਇੱਕ ਰੈਲੀ ਕੀਤੀ ਗਈ, ਜਿਸ ਦਾ ਆਯੋਜਨ ਲੰਡਨ 'ਚ ਰਹਿਣ ਵਾਲੇ ਦੱਖਣੀ ਏਸ਼ੀਆਈ ਭਾਈਚਾਰੇ ਦੇ ਲੋਕਾਂ ਨੇ ਕੀਤਾ ਸੀ। ਰੈਲੀ 'ਚ ਭਾਰਤ 'ਚ ਦਲਿਤਾਂ 'ਤੇ ਹੋ ਰਹੇ ਕਥਿਤ ਅੱਤਿਆਚਾਰਾਂ ਵਿਰੁੱਧ ਆਵਾਜ਼ ਬੁਲੰਦ ਕੀਤੀ ਗਈ। ਰੈਲੀ 'ਚ ਲੰਡਨ ਤੋਂ ਛੁਟ ਬਰਮਿੰਘਮ ਅਤੇ ਵੁਲਵਰਹੈਂਪਟਨ ਤੋਂ ਵੀ ਲੋਕ ਪੁੱਜੇ

ਹਰਿਆਣਵੀ ਗਾਇਕਾ ਮਮਤਾ ਸ਼ਰਮਾ ਦੇ ਕਤਲ ਦੀ ਗੁੱਥੀ ਸੁਲਝੀ

ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ) ਪੁਲਸ ਨੇ ਮਸ਼ਹੂਰ ਹਰਿਆਣਵੀ ਗਾਇਕਾ ਮਮਤਾ ਸ਼ਰਮਾ ਦੇ ਕਤਲ ਬਾਰੇ ਸਨਸਨੀਖੇਜ ਖੁਲਾਸਾ ਕੀਤਾ ਹੈ ਅਤੇ ਉਸ ਦੇ ਕਤਲ ਦੀ ਗੁਥੀ ਸੁਲਝਾ ਲਈ ਹੈ। ਪਿਛਲੀ 14 ਜਨਵਰੀ ਨੂੰ ਮਮਤਾ ਅਚਾਨਕ ਲਾਪਤਾ ਹੋ ਗਈ ਸੀ। ਬਾਅਦ 18 ਜਨਵਰੀ ਨੂੰ ਉਸ ਦੀ ਲਾਸ਼ ਖੇਤਾਂ ਤੋਂ ਬਰਾਮਦ ਹੋਈ ਸੀ। ਪਿਛਲੇ ਤਿੰਨ ਦਿਨ ਤੋਂ ਮਾਮਲੇ ਦੀ ਜਾਂਚ ਕਰ ਰਹੀ

ਸ਼ਹੀਦ ਮਨਦੀਪ ਸਿੰਘ ਦਾ ਸਰਕਾਰੀ ਸਨਮਾਨ ਨਾਲ ਅੰਤਮ ਸੰਸਕਾਰ

ਲਹਿਰਾਗਾਗਾ (ਰਾਕੇਸ਼ ਕੁਮਾਰ ਗੁਪਤਾ) ਜੰਮੂ ਅਤੇ ਕਸ਼ਮੀਰ ਦੀ ਕ੍ਰਿਸ਼ਨਾ ਘਾਟੀ (ਪੁੰਛ) 'ਚ ਪਾਕਿਸਤਾਨ ਦੀ ਗੋਲੀਬਾਰੀ ਨਾਲ ਸ਼ਨੀਵਾਰ ਨੂੰ ਸ਼ਹੀਦ ਹੋਏ ਪਿੰਡ ਆਲਮਪੁਰ ਦੇ ਨੌਜਵਾਨ ਮਨਦੀਪ ਸਿੰਘ ਦਾ ਸਸਕਾਰ ਅੱਜ ਉਨ੍ਹਾ ਦੇ ਜੱਦੀ ਪਿੰਡ ਆਲਮਪੁਰ ਵਿੱਚ ਸਰਕਾਰੀ ਸਨਮਾਨ ਨਾਲ ਕੀਤਾ ਗਿਆ। ਮਨਦੀਪ ਸਿੰਘ ਦੀ ਮ੍ਰਿਤਕ ਦੇਹ ਨੂੰ ਕਰਨਲ ਨੀਲਗਗਨ ਸਿੰਘ ਦੀ ਦੇਖ-ਰੇਖ ਹੇਠਾਂ

ਤੋਗੜੀਆ ਨੂੰ ਲੈ ਕੇ ਵਿਸ਼ਵ ਹਿੰਦੂ ਪ੍ਰੀਸ਼ਦ 'ਚ ਫੁਟ

ਇਲਾਹਾਬਾਦ (ਨਵਾਂ ਜ਼ਮਾਨਾ ਸਰਵਿਸ) ਵਿਸ਼ਵ ਹਿੰਦੂ ਪ੍ਰੀਸ਼ਦ ਦੇ ਕੌਮਾਂਤਰੀ ਕਾਰਜਕਾਰੀ ਪ੍ਰਧਾਨ ਪ੍ਰਵੀਨ ਤੋਗੜੀਆਂ ਨੂੰ ਲੈ ਕੇ ਪ੍ਰੀਸ਼ਦ 'ਚ ਫੁਟ ਪੈ ਗਈ ਹੈ ਅਤੇ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਮਾਰਗ-ਦਰਸ਼ਕ ਮੰਡਲ ਦੇ ਇੱਕ ਸੀਨੀਅਰ ਮੈਂਬਰ ਨੇ ਕਿਹਾ ਕਿ ਮੋਦੀ ਸਰਕਾਰ ਅਤੇ ਰਾਜਸਥਾਨ ਸਰਕਾਰ ਦੀ ਆਲੋਚਨਾ ਕਰਨ ਵਾਲੇ ਤੋਗੜੀਆ ਨੂੰ ਛੇਤੀ ਹੀ ਉਨ੍ਹਾ ਦੇ ਅਹੁਦੇ ਤੋਂ ਹਟਾ ਦਿੱਤਾ ਜਾਵੇਗਾ। ਮਾਰਗ-ਦਰਸ਼ਕ ਮੰਡਲ ਦੇ ਅਹਿਮ ਮੈਂਬਰ ਸੁਆਮੀ ਚਿਨਮੈਨੰਦ ਨੇ ਕਿਹਾ ਕਿ ਤੋਗੜੀਆ ਨੇ ਅਨੁਸ਼ਾਸਨ ਭੰਗ ਕੀਤਾ

ਔਰਤ ਦੀ ਸਹਿਮਤੀ ਤੋਂ ਬਿਨਾਂ ਕੋਈ ਉਸ ਨੂੰ ਛੂਹ ਵੀ ਨਹੀਂ ਸਕਦਾ : ਅਦਾਲਤ

ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ) ਰਾਜਧਾਨੀ ਦੀ ਇੱਕ ਅਦਾਲਤ ਨੇ ਕਿਹਾ ਹੈ ਕਿ ਮਹਿਲਾ ਦੀ ਸਹਿਮਤੀ ਤੋਂ ਬਿਨਾਂ ਕੋਈ ਉਸ ਨੂੰ ਛੂਹ ਵੀ ਨਹੀਂ ਸਕਦਾ, ਪਰ ਮੰਦਭਾਗੀ ਗੱਲ ਹੈ ਕਿ ਅਯਾਸ਼ ਮਰਦਾਂ ਵੱਲੋਂ ਔਰਤਾਂ ਨੂੰ ਪ੍ਰੇਸ਼ਾਨ ਕਰਨ ਦਾ ਸਿਲਸਿਲਾ ਅਜੇ ਵੀ ਜਾਰੀ ਹੈ। ਅਦਾਲਤ ਨੇ 9 ਸਾਲ ਦੀ ਬੱਚੀ ਨਾਲ ਜਿਨਸੀ ਛੇੜਛਾੜ ਦੇ ਮਾਮਲੇ 'ਚ ਛਵੀ ਰਾਮ ਨਾਮੀ ਵਿਅਕਤੀ ਨੂੰ ਦੋਸ਼ੀ ਠਹਿਰਾ ਕੇ 5 ਸਾਲ ਦੀ ਸਜ਼ਾ ਸੁਣਾਉਣ ਮੌਕੇ ਇਹ ਟਿਪਣੀ ਕੀਤੀ। ਐਡੀਸ਼ਨਲ ਸੈਸ਼ਨ ਜੱਜ ਸੀਮਾ ਮੈਟੀ ਨੇ ਯੂ ਪੀ

ਚਾਹ ਦੀ ਕੇਤਲੀ ਜ਼ਰੀਏ ਹੋ ਰਹੀ ਸੀ ਕਰੋੜਾਂ ਦੀ ਤਸਕਰੀ

ਫਿਰੋਜ਼ਪੁਰ (ਗੁਰਬਚਨ ਸਿੰਘ ਸੋਨੂੰ, ਮਨੋਹਰ ਲਾਲ) 'ਚਾਹ ਦੀ ਕੇਤਲੀ ਨੇ ਕੀਤੀ ਕਰੋੜਾਂ ਦੀ ਤਸਕਰੀ' ਸੁਣਨ 'ਚ ਚਾਹੇ ਇਹ ਅਜੀਬ ਲੱਗ ਰਿਹਾ ਹ,ੈ ਪਰ ਇਸ ਦੀ ਸੱਚਾਈ ਹੈਰਾਨ ਕਰ ਦੇਵੇਗੀ।ਕੌਮਾਂਤਰੀ ਸਰਹੱਦ ਉੱਪਰ ਜ਼ਮੀਨ ਵਿੱਚ ਖੇਤੀ ਦੌਰਾਨ