Latest News
ਚਪੜਾਸੀ ਦੀ ਨੌਕਰੀ ਲਈ 3700 ਪੀ ਐੱਚ ਡੀ ਵਾਲਿਆਂ ਦੀਆਂ ਅਰਜ਼ੀਆਂ

Published on 30 Aug, 2018 11:05 AM.


ਲਖਨਊ (ਨਵਾਂ ਜ਼ਮਾਨਾ ਸਰਵਿਸ)
ਚਪੜਾਸੀ ਦੀਆਂ 62 ਅਸਾਮੀਆਂ ਲਈ ਪੁਲਸ ਵਿਭਾਗ ਨੇ ਹਾਲ ਹੀ 'ਚ ਆਸਾਮੀਆਂ ਕੱਢੀਆਂ ਸਨ, ਜਿਸ ਲਈ ਘੱਟੋ-ਘੱਟ ਯੋਗਤਾ 10ਵੀਂ ਪਾਸ ਰੱਖੀ ਗਈ ਸੀ, ਪਰ ਜਿਨ੍ਹਾਂ ਲੋਕਾਂ ਨੇ ਅਰਜ਼ੀਆਂ ਭੇਜੀਆਂ, ਉਨ੍ਹਾਂ ਨੂੰ ਦੇਖ ਸਿਲੈਕਸ਼ਨ ਬੋਰਡ ਦੇ ਲੋਕ ਵੀ ਹੈਰਾਨ ਹਨ। 62 ਆਸਾਮੀਆਂ ਲਈ ਕਰੀਬ 50 ਹਜ਼ਾਰ ਗ੍ਰੈਜੂਏਟ, 28 ਹਜ਼ਾਰ ਪੋਸਟ ਗ੍ਰੈਜੂਏਟ ਨੇ ਅਰਜ਼ੀਆਂ ਭੇਜੀਆਂ ਹਨ। ਏਨਾ ਹੀ ਨਹੀਂ ਚਪੜਾਸੀ ਬਣਨ ਦੀ ਲਾਈਨ 'ਚ 3700 ਪੀ ਐੱਚ ਡੀ (ਡਾਕਟਰੇਟ) ਵੀ ਸ਼ਾਮਲ ਹਨ।
ਗ੍ਰੈਜੂਏਟ ਅਤੇ ਪੋਸਟ ਗ੍ਰੈਜੂਏਟ 'ਚ ਬੀ ਟੈਕ ਅਤੇ ਐੱਮ ਬੀ ਏ ਕੀਤੇ ਹੋਏ ਵੀ ਸ਼ਾਮਲ ਹਨ। 93000 ਉਮੀਦਵਾਰਾਂ 'ਚੋਂ ਸਿਰਫ਼ 7400 ਹੀ ਇਸ ਤਰ੍ਹਾਂ ਦੇ ਹਨ, ਜਿਨ੍ਹਾਂ ਨੇ ਪੰਜਵੀਂ ਅਤੇ 12ਵੇਂ ਦੇ ਵਿਚਕਾਰ ਪੜ੍ਹਾਈ ਕੀਤੀ ਹੈ। ਪੁਲਸ ਵਿਭਾਗ ਦੇ ਸੂਤਰਾਂ ਨੇ ਦੱਸਿਆ ਕਿ ਇਹ 62 ਆਸਾਮੀਆਂ ਪਿਛਲੇ ਕਰੀਬ 12 ਸਾਲਾਂ ਤੋਂ ਖਾਲੀ ਹਨ। ਉਨ੍ਹਾ ਦੱਸਿਆ ਕਿ ਇਹ ਨੌਕਰੀ ਮੁੱਖ ਤੌਰ 'ਤੇ ਡਾਕੀਏ ਵਰਗੀ ਹੈ। ਨਿਯੁਕਤ ਵਿਅਕਤੀ ਦਾ ਨਾਂਅ ਪੁਲਸ ਦੇ ਟੈਲੀਕਾਮ ਡਿਪਾਰਟਮੈਂਟ ਤੋਂ ਚਿੱਠੀਆਂ ਅਤੇ ਡਾਕੂਮੈਂਟ ਇੱਕ ਦਫ਼ਤਰ ਤੋਂ ਦੂਸਰੇ ਦਫ਼ਤਰ ਪਹੁੰਚਾਉਣ ਦਾ ਹੋਵੇਗਾ।
ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਏਨੀ ਵੱਡੀ ਗਿਣਤੀ 'ਚ ਅਰਜ਼ੀਆਂ ਦਾ ਕਾਰਨ ਹੈ ਮਾਰਕੀਟ ਜਾਬ ਦਾ ਨਾ ਹੋਣਾ। ਇਹ ਅਹੁਦਾ ਪੂਰਾ ਸਮਾਂ ਸਰਕਾਰੀ ਨੌਕਰੀ ਦਾ ਹੈ ਅਤੇ ਸ਼ੁਰੂਆਤੀ ਸੈਲਰੀ ਵੀ 20 ਹਜ਼ਾਰ ਦੇ ਨਜ਼ਦੀਕ ਹੈ। ਸ਼ਾਇਦ ਇਹੀ ਕਾਰਨ ਹੈ ਕਿ ਏਨੀ ਵੱਡੀ ਗਿਣਤੀ 'ਚ ਲੋਕਾਂ ਅਰਜ਼ੀਆਂ ਦਿੱਤੀਆਂ ਹਨ।

409 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper