Latest News
ਪੀ ਐਚ ਡੀ ਵਿਦਿਆਰਥੀ ਸਮੇਤ ਮੁਕਾਬਲੇ 'ਚ 2 ਅੱਤਵਾਦੀ ਢੇਰ

Published on 11 Oct, 2018 10:56 AM.


ਕੁਪਵਾੜਾ
(ਨਵਾਂ ਜ਼ਮਾਨਾ ਸਰਵਿਸ)
ਕਸ਼ਮੀਰ ਦੇ ਕੁਪਵਾੜਾ ਜ਼ਿਲ੍ਹੇ 'ਚ ਵੀਰਵਾਰ ਨੂੰ ਸੁਰੱਖਿਆ ਬਲਾਂ ਦੇ ਨਾਲ ਮੁਕਾਬਲੇ 'ਚ ਇੱਕ ਪੀ ਐਚ ਡੀ ਵਿਦਿਆਰਥੀ ਸਮੇਤ ਦੋ ਕਸ਼ਮੀਰੀ ਅੱਤਵਾਦੀ ਮਾਰੇ ਗਏ। ਮੁਕਾਬਲਾ ਸ਼ਟਗੁੰਡ ਪਿੰਡ 'ਚ ਹੋਇਆ। ਹਾਲਾਂਕਿ ਪੁਲਸ ਨੇ ਅੱਤਵਾਦੀਆਂ ਪਛਾਣ ਦੀ ਅਧਿਕਾਰਿਕ ਪੁਸ਼ਟੀ ਨਹੀਂ ਕੀਤੀ।
ਮੁਕਾਬਲੇ ਦੌਰਾਨ 500 ਸਥਾਨਕ ਲੋਕ ਜਮ੍ਹਾਂ ਹੋ ਗਏ ਅਤੇ ਸੁਰੱਖਿਆ ਬਲਾਂ 'ਤੇ ਪੱਥਰਬਾਜ਼ੀ ਕਰਨ ਲੱਗੇ। ਇਸ ਨਾਲ ਸੁਰੱਖਿਆ ਮੁਲਾਜ਼ਮਾਂ ਨੂੰ ਅਪਰੇਸ਼ਨ ਪੂਰਾ ਕਰਨ 'ਚ ਪ੍ਰੇਸ਼ਾਨੀ ਹੋਈ। ਤਾਜ਼ਾ ਹਾਲਾਤ ਮੁਤਾਬਕ ਘਟਨਾ ਸਥਾਨ 'ਤੇ ਦੋਵਾਂ ਪਾਸਿਓਂ ਫਾਇਰਿੰਗ ਰੁਕ ਗਈ ਹੈ। ਪੁਲਸ ਅਤੇ ਸੁਰੱਖਿਆ ਬਲ ਆਸਪਾਸ ਦੇ ਇਲਾਕਿਆਂ 'ਚ ਤਲਾਸ਼ੀ ਅਭਿਆਨ ਚਲਾ ਰਹੇ ਹਨ।
ਇਲਾਕੇ 'ਚ ਇੰਟਰਨੈੱਟ ਸੇਵਾ ਬੰਦ ਕਰ ਦਿੱਤੀ ਹੈ। ਮੁਕਾਬਲੇ ਦੇ ਚਲਦੇ ਇਲਾਕੇ ਦੇ ਸਾਰੇ ਸਕੂਲ-ਕਾਲਜ ਅੱਜ ਵੀ ਬੰਦ ਹਨ। ਵਰਨਣਯੋਗ ਹੈ ਕਿ ਇਸ ਸਾਲ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਤੋਂ ਜਿਓਲਾਜੀ 'ਚ ਪੀ ਅੱੈਚ ਡੀ ਕਰ ਰਹੇ ਕਸ਼ਮੀਰੀ ਵਿਦਿਆਰਥੀ ਮਨਾਨ ਬਸ਼ੀਰ ਵਾਨੀ ਦੀ ਹਥਿਆਰ ਲਈ ਤਸਵੀਰ ਸਾਹਮਣੇ ਆਈ ਸੀ, ਜਿਸ ਤੋਂ ਬਾਅਦ ਉਸ ਦੇ ਹਿਜ਼ਬੁਲ ਮੁਜਾਹਦੀਨ 'ਚ ਸ਼ਾਮਲ ਹੋਣ ਦਾ ਸ਼ੱਕ ਜਤਾਇਆ ਜਾ ਰਿਹਾ ਸੀ।
ਮਨਾਨ ਵਾਨੀ ਤਿੰਨ ਜਨਵਰੀ ਤੋਂ ਗੁੰਮ ਸੀ। ਮਨਾਨ ਦੀ ਤਸਵੀਰ ਸਾਹਮਣੇ ਆਉਣ ਤੋਂ ਬਾਅਦ ਯੂਨੀਵਰਸਿਟੀ ਪ੍ਰਸ਼ਾਸਨ ਨੇ ਮੱਨਾ ਨੂੰ ਬਰਖਾਸਤ ਕਰ ਦਿੱਤਾ ਸੀ।
ਵਰਨਣਯੋਗ ਹੈ ਕਿ ਜੰਮੂ-ਕਸ਼ਮੀਰ 'ਚ ਲੋਕਲ ਬਾਡੀ ਚੋਣਾਂ ਦੇ ਵਿਚਕਾਰ ਫੌਜ ਨੂੰ ਜਾਣਕਾਰੀ ਮਿਲੀ ਸੀ ਕਿ ਕਰੀਬ 300 ਅੱਤਵਾਦੀ ਕਸ਼ਮੀਰ ਘਾਟੀ 'ਚ ਹਲਚਲ ਕਰਨ ਦੀ ਤਾਕ 'ਚ ਹਨ, ਜਦਕਿ 250 ਤੋਂ ਜ਼ਿਆਦਾ ਅੱਤਵਾਦੀ ਭਾਰਤ 'ਚ ਘੁਸਪੈਠ ਕਰਨ ਦੀ ਫਿਰਾਕ 'ਚ ਹਨ। ਫੌਜ ਨੇ ਘਾਟੀ 'ਚੋਂ ਅੱਤਵਾਦੀਆਂ ਦੇ ਖਾਤਮੇ ਲਈ ਬਕਾਇਦਾ ਲਿਸਟ ਤਿਆਰ ਕੀਤੀ ਸੀ, ਜਿਸ ਦੇ ਤਹਿਤ ਅਪਰੇਸ਼ਨ ਆਲਆਊਟ ਚਲਾਇਆ ਗਿਆ। ਇਸ ਵਿਸ਼ੇਸ਼ ਅਪਰੇਸ਼ਨ ਦੌਰਾਨ ਫੌਜ ਸੈਂਕੜੇ ਦੀ ਗਿਣਤੀ 'ਚ ਅੱਤਵਾਦੀਆਂ ਨੂੰ ਮੌਤ ਦੇ ਘਾਟ ਉਤਾਰ ਚੁੱਕੀ ਹੈ।

158 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper