Latest News
ਪਤਨੀ ਗਲ਼ ਘੁੱਟ ਕੇ ਮਾਰ ਦਿੱਤੀ

Published on 21 Oct, 2019 11:38 AM.


ਪੱਟੀ (ਬਲਦੇਵ ਸਿੰਘ ਸੰਧੂ)-ਪੱਟੀ ਸ਼ਹਿਰ ਦੇ ਵਾਰਡ ਨੰਬਰ 2 ਵਿਖੇ ਘਰੇਲੂ ਝਗੜੇ ਨੂੰ ਲੈ ਕੇ ਪਤੀ ਵੱਲੋਂ ਪਤਨੀ ਨੂੰ ਜ਼ਖ਼ਮੀ ਕਰਨ ਤੋਂ ਬਾਅਦ ਉਸ ਨੂੰ ਦਵਾਈ ਦਿਵਾਉਣ ਬਹਾਨੇ ਘਰੋਂ ਬਾਹਰ ਲਿਜਾ ਕੇ ਰਸਤੇ 'ਚ ਹੀ ਗਲ਼ਾ ਘੁੱਟ ਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਕਤਲ ਕਰਨ ਤੋਂ ਬਾਅਦ ਮੁਲਜ਼ਮ ਖ਼ੁਦ ਹੀ ਥਾਣਾ ਸਿਟੀ ਪੱਟੀ ਵਿਖੇ ਪੇਸ਼ ਹੋ ਗਿਆ ਤੇ ਆਪਣਾ ਜੁਰਮ ਕੀਤਾ ਕਬੂਲ। ਪੁਲਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਕਬਜ਼ੇ 'ਚ ਲੈ ਕੇ ਸਿਵਲ ਹਸਪਤਾਲ ਪੱਟੀ ਵਿਖੇ ਪੋਸਟ-ਮਾਰਟਮ ਲਈ ਭੇਜ ਦਿੱਤੀ ਅਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਐਤਵਾਰ ਰਾਤ ਅਮਰਜੀਤ ਸਿੰਘ ਤੇ ਕਿਰਨਦੀਪ ਕੌਰ ਦਰਮਿਆਨ ਝਗੜਾ ਹੋਇਆ। ਇਸ ਦੌਰਾਨ ਪਤਨੀ ਦੇ ਸਿਰ 'ਤੇ ਸੱਟ ਲੱਗ ਗਈ। ਜ਼ਖ਼ਮੀ ਹੋਈ ਪਤਨੀ ਨੂੰ ਦਵਾਈ ਦਿਵਾਉਣ ਲਈ ਪਤੀ ਰਾਤ ਸਮੇਂ ਘਰੋਂ ਲੈ ਕੇ ਗਿਆ ਤੇ ਰਸਤੇ 'ਚ ਗਲ਼ਾ ਘੁੱਟ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ।
ਲਾਸ਼ ਨੂੰ ਉੱਥੇ ਹੀ ਸੁੱਟ ਕੇ ਅਮਰਜੀਤ ਸਿੰਘ ਪੱਟੀ ਥਾਣੇ ਪੁੱਜ ਗਿਆ ਤੇ ਪਤਨੀ ਨੂੰ ਕਤਲ ਕਰਨ ਦੀ ਗੱਲ ਕਬੂਲ ਕੀਤੀ। ਜ਼ਿਕਰਯੋਗ ਹੈ ਕਿ ਐਤਵਾਰ ਸ਼ਾਮ ਨੂੰ ਅਮਰਜੀਤ ਸਿੰਘ ਆਪਣੀ ਪਤਨੀ ਕਿਰਨਦੀਪ ਕੌਰ ਨੂੰ ਪੇਕੇ ਘਰੋਂ ਪਿੰਡ ਨਵਾਂ ਕਿਲ੍ਹਾ (ਫਿਰੋਜ਼ਪੁਰ) ਤੋਂ ਲੈ ਕੇ ਵਾਪਸ ਪੱਟੀ ਆਇਆ ਸੀ। ਦੋਵੇਂ ਅੱਠ ਸਾਲ ਪਹਿਲਾਂ ਵਿਆਹ ਬੰਧਨ 'ਚ ਬੱਝੇ ਸਨ, ਪਰ ਹਾਲੇ ਤੱਕ ਉਨ੍ਹਾਂ ਨੂੰ ਔਲਾਦ ਦਾ ਸੁੱਖ ਪ੍ਰਾਪਤ ਨਹੀਂ ਸੀ ਹੋਇਆ। ਥਾਣਾ ਮੁਖੀ ਬਲਵਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਕਿਰਨਦੀਪ ਕੌਰ ਦੇ ਪਰਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ 'ਤੇ ਪਤੀ ਅਮਰਜੀਤ ਸਿੰਘ ਵਿਰੁੱਧ ਕੇਸ ਦਰਜ ਕੀਤਾ ਜਾ ਰਿਹਾ ਹੈ।

291 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper