Latest News
ਰਾਫੇਲ ਤੇ ਸਬਰੀਮਾਲਾ ਬਾਰੇ ਫੈਸਲੇ ਅੱਜ

Published on 13 Nov, 2019 09:08 AM.

ਨਵੀਂ ਦਿੱਲੀ : ਸੁਪਰੀਮ ਕੋਰਟ ਰਾਫੇਲ ਤੇ ਸਬਰੀਮਾਲਾ ਮੁੱਦਿਆਂ 'ਤੇ ਫੈਸਲੇ ਅੱਜ ਦੇਵੇਗੀ। ਸੁਪਰੀਮ ਕੋਰਟ ਨੇ ਰੋਕ ਹਟਾ ਕੇ ਹਰ ਉਮਰ ਦੀਆਂ ਮਹਿਲਾਵਾਂ ਦੇ ਸਬਰੀਮਾਲਾ ਮੰਦਰ ਵਿਚ ਦਾਖਲੇ ਦੀ ਆਗਿਆ ਦਿੱਤੀ ਸੀ। ਇਸ ਨੂੰ ਕਈ ਧਾਰਮਕ ਜਥੇਬੰਦੀਆਂ ਨੇ ਚੈਲਿੰਜ ਕੀਤਾ ਸੀ। ਸੁਪਰੀਮ ਕੋਰਟ ਨੇ ਰਾਫੇਲ ਜਹਾਜ਼ ਸੌਦੇ ਦੀ ਜਾਂਚ ਐੱਸ ਆਈ ਟੀ ਤੋਂ ਕਰਾਉਣ ਦੀ ਮੰਗ ਖਾਰਜ ਕਰ ਦਿੱਤੀ ਸੀ, ਪਰ ਕੁਝ ਨਵੇਂ ਤੱਥ ਸਾਹਮਣੇ ਆਉਣ ਤੋਂ ਬਾਅਦ ਇਸ ਫੈਸਲੇ 'ਤੇ ਨਜ਼ਰਸਾਨੀ ਕਰਨਾ ਮੰਨ ਗਈ ਸੀ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਈ 'ਚੌਕੀਦਾਰ ਚੋਰ ਹੈ' ਦੇ ਆਪਣੇ ਨਾਅਰੇ ਨੂੰ ਸੁਪਰੀਮ ਕੋਰਟ ਦੇ ਫੈਸਲੇ ਨਾਲ ਜੋੜਨ 'ਤੇ ਭਾਜਪਾ ਸਾਂਸਦ ਮੀਨਾਕਸ਼ੀ ਲੇਖੀ ਨੇ ਰਾਹੁਲ ਗਾਂਧੀ ਵਿਰੁੱਧ ਮਾਣਹਾਨੀ ਦਾ ਕੇਸ ਕੀਤਾ ਸੀ। ਸੁਪਰੀਮ ਕੋਰਟ ਇਸ ਬਾਰੇ ਵੀ ਫੈਸਲਾ ਦੇ ਸਕਦੀ ਹੈ।

198 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper