Latest News
ਓਲੰਪੀਅਨ ਸੰਦੀਪ ਸਿੰਘ ਮੰਤਰੀ ਬਣੇ

Published on 14 Nov, 2019 11:44 AM.


ਚੰਡੀਗੜ੍ਹ : ਹਰਿਆਣਾ ਵਿਚ ਤਿੰਨ ਹਫਤਿਆਂ ਤੋਂ ਲਟਕ ਰਿਹਾ ਖੱਟਰ ਮੰਤਰੀਮੰਡਲ ਦਾ ਵਿਸਥਾਰ ਵੀਰਵਾਰ ਹੋ ਗਿਆ, ਜਦੋਂ ਗਵਰਨਰ ਨੇ 6 ਕੈਬਿਨੇਟ ਤੇ 4 ਅਜ਼ਾਦ ਚਾਰਜ ਵਾਲੇ ਰਾਜ ਮੰਤਰੀਆਂ ਨੂੰ ਸਹੁੰ ਚੁਕਾਈ। ਰਾਜ ਮੰਤਰੀਆਂ ਵਿਚ ਪਿਹੋਵਾ ਤੋਂ ਜਿੱਤੇ ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨ ਸੰਦੀਪ ਸਿੰਘ (33) ਵੀ ਸ਼ਾਮਲ ਹਨ। ਉਨ੍ਹਾ ਪੰਜਾਬੀ ਵਿਚ ਸਹੁੰ ਚੁੱਕੀ। ਪਿਹੋਵਾ ਵਿਚ ਭਾਜਪਾ 53 ਸਾਲਾਂ ਵਿਚ ਪਹਿਲੀ ਵਾਰ ਜਿੱਤੀ ਸੀ।
ਕੈਬਿਨੇਟ ਮੰਤਰੀਆਂ ਵਿਚ ਭਾਜਪਾ ਦੇ ਅਨਿਲ ਵਿਜ, ਕੰਵਰਪਾਲ ਗੁਰਜਰ, ਮੂਲਚੰਦ ਸ਼ਰਮਾ, ਜੇ ਪੀ ਦਲਾਲ, ਬਨਵਾਰੀ ਲਾਲ ਤੇ ਅਜ਼ਾਦ ਰਣਜੀਤ ਸਿੰਘ ਚੌਟਾਲਾ ਸ਼ਾਮਲ ਹਨ। ਰਾਜ ਮੰਤਰੀਆਂ ਵਿਚ ਸੰਦੀਪ ਸਿੰਘ ਤੋਂ ਇਲਾਵਾ ਭਾਜਪਾ ਦੇ ਓਮ ਪ੍ਰਕਾਸ਼ ਯਾਦਵ, ਕਮਲੇਸ਼ ਢਾਂਡਾ ਅਤੇ ਜਨਨਾਇਕ ਜਨਤਾ ਪਾਰਟੀ ਦੇ ਅਨੂਪ ਧਾਨਕ ਸ਼ਾਮਲ ਹਨ।
ਕਮਲੇਸ਼ ਢਾਂਡਾ ਇਕੱਲੀ ਮਹਿਲਾ ਮੰਤਰੀ ਹੋਵੇਗੀ। ਸ਼ੁਰੂ ਵਿਚ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਤੇ ਉਪ-ਮੁਖ ਮੰਤਰੀ ਦੁਸ਼ਯੰਤ ਚੌਟਾਲਾ ਨੇ ਸਹੁੰ ਚੁੱਕੀ ਸੀ।

194 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper