Latest News
ਹਨੀਪ੍ਰੀਤ ਮਿਲ ਸਕਦੀ ਹੈ ਡੇਰਾ ਮੁਖੀ ਨੂੰ?

Published on 19 Nov, 2019 11:33 AM.


ਚੰਡੀਗੜ੍ਹ : ਹਰਿਆਣਾ ਵਿਚ ਹੁਕਮਰਾਨ ਭਾਜਪਾ ਹਨੀਪ੍ਰੀਤ ਇੰਸਾਂ ਦੀ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨਾਲ ਜੇਲ੍ਹ ਵਿਚ ਮੁਲਾਕਾਤ ਕਰਾਉਣ ਦੇ ਹੱਕ ਵਿਚ ਜਾਪਦੀ ਹੈ। ਪੁਲਸ ਨੇ ਜੇਲ੍ਹ ਅਧਿਕਾਰੀਆਂ ਨੂੰ ਲਿਖਿਆ ਹੈ ਕਿ ਇਸ ਤਰ੍ਹਾਂ ਦੀ ਮੁਲਾਕਾਤ ਅਮਨ-ਕਾਨੂੰਨ ਦੀ ਸਥਿਤੀ ਪੈਦਾ ਕਰ ਸਕਦੀ ਹੈ, ਪਰ ਗ੍ਰਹਿ ਮੰਤਰੀ ਅਨਿਲ ਵਿੱੱਜ ਦਾ ਕਹਿਣਾ ਹੈ ਕਿ ਹਰ ਵਿਅਕਤੀ ਦਾ ਸਜ਼ਾਯਾਫਤਾ ਨਾਲ ਮੁਲਾਕਾਤ ਕਰਨ ਦਾ ਹੱਕ ਹੈ ਤੇ ਕਾਨੂੰਨ ਅਜਿਹੀ ਮੁਲਾਕਾਤ ਤੋਂ ਰੋਕ ਨਹੀਂ ਸਕਦਾ। ਸਰਕਾਰ ਕਾਨੂੰਨੀ ਰਾਇ ਲੈ ਰਹੀ ਹੈ ਤੇ ਜੇ ਕੋਈ ਮਸਲਾ ਨਾ ਹੋਇਆ ਤਾਂ ਹਨੀਪ੍ਰੀਤ ਮਿਲ ਸਕਦੀ ਹੈ।

26 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper