Latest News
ਬਰਫ਼ 'ਚ ਜੰਮੇ ਬਲੂੰਗੜੇ ਤੱਤੀ-ਤੱਤੀ ਕੌਫੀ ਪਾ ਕੇ ਬਚਾਏ

Published on 27 Jan, 2020 11:05 AM.


ਨਵੀਂ ਦਿੱਲੀ : ਕੈਨੇਡਾ ਦੇ ਕੈਂਡਲ ਡਿਵਿਸ਼ ਦੀ ਵੀਡੀਓ ਦੇਖ ਕੇ ਹਰ ਕੋਈ ਪ੍ਰਸੰਸਾ ਕਰ ਰਿਹਾ ਹੈ, ਜਿਸ ਨੇ ਬਰਫ 'ਚ ਜੰਮੇ ਤਿੰਨ ਬਲੂੰਗੜਿਆਂ ਨੂੰ ਉਨ੍ਹਾਂ ਉਦਾਲੇ ਤੱਤੀ-ਤੱਤੀ ਕੌਫੀ ਪਾ ਕੇ ਬਚਾਇਆ। ਉਹ 22 ਜਨਵਰੀ ਨੂੰ ਅਲਬਰਟਾ ਵਿਚ ਟਾਮਹਾਕ ਨੇੜੇ ਤੇਲ ਖੂਹ ਦਾ ਮੁਆਇਨਾ ਕਰਨ ਨਿਕਲਿਆ ਸੀ ਤੇ ਰਾਹ ਵਿਚ ਬਰਫ 'ਚ ਇਕ-ਦੂਜੇ ਨੂੰ ਚਿੰਬੜੇ ਬਲੂੰਗੜੇ ਦੇਖੇ। ਉਸ ਨੇ ਹੱਥ ਨਾਲ ਅੱਡ-ਅੱਡ ਕਰਨ ਦੀ ਕੋਸ਼ਿਸ਼ ਕੀਤੀ, ਪਰ ਇਕ ਨੂੰ ਹੀ ਅੱਡ ਕਰ ਸਕਿਆ। ਫਿਰ ਉਹ ਆਪਣੇ ਟਰੱਕ ਵੱਲ ਮੁੜਿਆ ਤੇ ਗਰਮ ਕੌਫੀ ਲਿਆ ਕੇ ਉਨ੍ਹਾਂ ਉਦਾਲੇ ਪਾਈ। ਵੀਡੀਓ ਵਿਚ ਬਲੂੰਗੜੇ ਕੌਫੀ ਚੱਟਦੇ ਨਜ਼ਰ ਆ ਰਹੇ ਹਨ। ਬਰਫ ਪਿਘਲਣ ਤੋਂ ਬਾਅਦ ਉਹ ਤਿੰਨਾਂ ਨੂੰ ਘਰ ਲੈ ਆਇਆ ਤੇ ਸਾਫ ਕਰਕੇ ਫੀਡ ਦਿੱਤੀ। ਉਸ ਨੇ ਦੱਸਿਆ ਕਿ ਤਿੰਨੋਂ ਖਾ-ਪੀ ਰਹੇ ਹਨ ਤੇ ਖੁਸ਼ ਹਨ। ਉਸ ਨੇ ਉਨ੍ਹਾਂ ਨੂੰ ਗੋਦ ਲੈ ਲਿਆ ਹੈ।

210 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper