Latest News
ਮਹਾਨ ਬਾਸਕਟਬਾਲਰ ਕੋਬੇ ਬ੍ਰਾਇੰਟ, ਧੀ ਤੇ 7 ਹੋਰਨਾਂ ਦੀ ਹੈਲੀਕਾਪਟਰ ਹਾਦਸੇ 'ਚ ਮੌਤ

Published on 27 Jan, 2020 11:13 AM.


ਲਾਸ ਏਂਜਲਜ਼ : ਮਹਾਨ ਬਾਸਕਟਬਾਲ ਖਿਡਾਰੀ ਕੋਬੇ ਬ੍ਰਾਇੰਟ (41) ਦੀ ਐਤਵਾਰ ਕੈਲਾਬੈਸਸ 'ਚ ਹੈਲੀਕਾਪਟਰ ਹਾਦਸੇ ਵਿਚ ਮੌਤ ਹੋ ਗਈ। ਉਨ੍ਹਾ ਦੇ ਨਾਲ ਉਨ੍ਹਾ ਦੀ 13 ਸਾਲ ਦੀ ਬੇਟੀ ਗਿਆਨਾ ਵੀ ਸੀ। ਕੋਬੇ ਦੀ ਗਿਣਤੀ ਦੁਨੀਆ ਦੇ ਪੰਜ ਮਹਾਨ ਬਾਸਕਟਬਾਲ ਖਿਡਾਰੀਆਂ ਵਿਚ ਹੁੰਦੀ ਸੀ। ਉਹ ਵਕਾਰੀ ਨੈਸ਼ਨਲ ਬਾਸਕਟਬਾਲ ਐਸੋਸੀਏਸ਼ਨ (ਅੱੈਨ ਬੀ ਏ) ਵਿਚ 20 ਸਾਲ ਰਹੇ ਤੇ ਪੰਜ ਖਿਤਾਬ ਜਿੱਤੇ। ਹਾਦਸੇ ਵਿਚ ਹੈਲੀਕਾਪਟਰ 'ਚ ਸਵਾਰ ਸਾਰੇ ਦੇ ਸਾਰੇ 9 ਲੋਕ ਮਾਰੇ ਗਏ। ਇਹ ਕੋਬੇ ਦਾ ਪ੍ਰਾਈਵੇਟ ਹੈਲੀਕਾਪਟਰ ਸੀ। ਦੱਸਿਆ ਜਾਂਦਾ ਹੈ ਕਿ ਅਚਾਨਕ ਅੱਗ ਲੱਗਣ ਨਾਲ ਹੈਲੀਕਾਪਟਰ ਹੇਠਾਂ ਡਿੱਗ ਗਿਆ। ਕੋਬੇ ਨੇ ਡਿਅਰ ਬਾਸਕਟਬਾਲ ਨਾਂਅ ਦੀ ਇਕ ਸ਼ਾਰਟ ਐਨੀਮੇਟਿਡ ਫਿਲਮ ਵੀ ਬਣਾਈ ਸੀ, ਜਿਸ ਲਈ ਉਨ੍ਹਾ ਨੂੰ ਆਸਕਰ ਐਵਾਰਡ ਮਿਲਿਆ ਸੀ।

333 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper