Latest News
ਸ਼ਰਾਬ ਕਾਂਡ ਦੀ ਜਾਂਚ ਹਾਈ ਕੋਰਟ ਦੇ ਸਿਟਿੰਗ ਜੱਜ ਤੋਂ ਕਰਵਾਉਣ ਦੀ ਮੰਗ

Published on 05 Aug, 2020 10:21 AM.


ਜਲੰਧਰ. ਫਾਸ਼ੀ ਹਮਲਿਆਂ ਵਿਰੋਧੀ ਫਰੰਟ ਨੇ ਮਾਝਾ ਖੇਤਰ ਵਿੱਚ ਜ਼ਹਿਰੀਲੀ ਸ਼ਰਾਬ ਨਾਲ ਹੋਈਆਂ ਮੌਤਾਂ ਦੇ ਅਸਲੀ ਦੋਸ਼ੀਆਂ ਦਾ ਚਿਹਰਾ ਸਾਹਮਣੇ ਲਿਆਉਣ ਲਈ ਹਾਈਕੋਰਟ ਦੇ ਮੌਜੂਦਾ ਜੱਜ ਤੋਂ ਸਮਾਂਬੱਧ ਜਾਂਚ ਕਰਾਉਣ ਦੀ ਮੰਗ ਕੀਤੀ ਹੈ। ਇਸ ਸੰਬੰਧੀ ਵੀਡੀਓ ਕਾਨਫਰੰਸ ਰਾਹੀਂ ਕੀਤੀ ਗਈ ਮੀਟਿੰਗ ਵਿੱਚ ਸ਼ਾਮਲ ਵੱਖ-ਵੱਖ ਪਾਰਟੀਆਂ ਦੇ ਆਗੂਆਂ ਬੰਤ ਸਿੰਘ ਬਰਾੜ, ਮੰਗਤ ਰਾਮ ਪਾਸਲਾ, ਕਾ. ਦਰਸ਼ਨ ਸਿੰਘ ਖਟਕੜ, ਗੁਰਮੀਤ ਸਿੰਘ ਬੱਖਤਪੁਰ, ਕਮਲਜੀਤ ਖੰਨਾ, ਕਿਰਨਜੀਤ ਸਿੰਘ ਸੇਖੋਂ, ਨਰਿੰਦਰ ਨਿੰਦੀ ਅਤੇ ਪਰਮਜੀਤ ਸਿੰਘ ਨੇ ਇਕਮਤ ਹੋ ਕੇ ਕਿਹਾ ਕਿ ਜ਼ਹਿਰੀਲੀ ਸ਼ਰਾਬ ਕਾਂਡ ਲਈ ਪੰਜਾਬ ਸਰਕਾਰ ਖਾਸ ਕਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਮੁੱਖ ਦੋਸ਼ੀ ਹਨ, ਕਿਉਂਕਿ ਉਹ ਹੀ ਕਰ ਅਤੇ ਆਬਕਾਰੀ ਅਤੇ ਗ੍ਰਹਿ ਵਿਭਾਗ ਦੇ ਮੰਤਰੀ ਹਨ। ਇਸ ਕਾਂਡ ਦੀ ਸੱਚਾਈ ਉੱਚ ਪੱਧਰੀ ਪੜਤਾਲ ਰਾਹੀਂ ਹੀ ਸਾਹਮਣੇ ਆ ਸਕਦੀ ਹੈ। ਆਗੂਆਂ ਕਿਹਾ ਕਿ ਲਾਕਡਾਊਨ ਦੌਰਾਨ ਨਸ਼ਿਆਂ ਦੇ ਕਾਰੋਬਾਰੀਆਂ, ਪੁਲਸ ਅਤੇ ਰਾਜਨੀਤੀਵਾਨਾਂ ਦੇ ਗਠਜੋੜ ਨੇ ਕਰੋੜਾਂ ਰੁਪਈਆ ਲੋਕਾਂ ਤੋਂ ਨਸ਼ਿਆਂ ਦੀ ਵਿਕਰੀ ਵਿੱਚ ਲੁੱਟਿਆ ਹੈ ਅਤੇ ਜਨਤਾ ਨੂੰ ਮੌਤਾਂ ਵੰਡੀਆਂ ਹਨ। ਜਦੋਂ ਮੁੱਖ ਮੰਤਰੀ ਖੁਦ ਮੰਨਦੇ ਹਨ ਕਿ ਇਹ ਮੌਤਾਂ ਸਧਾਰਨ ਨਹੀਂ, ਕਤਲ ਹਨ ਤਾਂ ਇਸ ਲਈ ਜ਼ੁੰਮੇਵਾਰ ਵੱਡੇ ਕਰ ਅਤੇ ਪੁਲਸ ਅਫਸਰਾਂ ਸਮੇਤ ਸ਼ਾਮਲ ਰਾਜਨੀਤੀਵਾਨਾਂ ਨੂੰ ਵੀ 304 ਦੇ ਕੇਸਾਂ ਵਿੱਚ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ, ਜੋ ਕਰਨ ਤੋਂ ਸਰਕਾਰ ਭੱਜ ਰਹੀ ਹੈ ਅਤੇ ਦੋ-ਚਾਰ ਅਫਸਰ ਮੁਅੱਤਲ ਕਰਕੇ ਜਨਤਾ ਅਤੇ ਪੀੜਤ ਪਰਵਾਰਾਂ ਦੇ ਅੱਥਰੂ ਭੁਲਾਏ ਜਾ ਰਹੇ ਹਨ। ਮਾਰੇ ਗਏ ਵਿਅਕਤੀਆਂ ਦੇ ਸਮੁੱਚੇ ਪਰਵਾਰ ਗਰੀਬ ਹਨ ਅਤੇ ਉਨ੍ਹਾਂ ਪਰਵਾਰਾਂ ਨੂੰ ਘੱਟੋ-ਘੱਟ 10-10 ਲੱਖ ਰੁਪਏ ਐਕਸਗ੍ਰੇਸ਼ੀਆ ਗਰਾਂਟ ਦਿੱਤੀ ਜਾਣੀ ਚਾਹੀਦੀ ਹੈ। ਆਗੂਆਂ ਕਿਹਾ ਕਿ ਜੇਕਰ ਸ਼ਰਾਬ ਉੱਪਰ ਗਊ ਟੈਕਸ ਅਤੇ ਸਿੱਖਿਆ ਟੈਕਸਾਂ ਸਮੇਤ ਇਸੇ ਆਮਦਨ ਨਾਲ ਸਰਕਾਰ ਚਲਾਈ ਜਾਵੇਗੀ ਜਿਸ ਨਾਲ ਸ਼ਰਾਬ ਦੇ ਨਸ਼ੇ ਨੂੰ ਉਤਸ਼ਾਹਿਤ ਕੀਤਾ ਜਾਵੇਗਾ ਤਾਂ ਇਹ ਕਾਂਡ ਵਾਰ-ਵਾਰ ਵਾਪਰਨਗੇ। ਆਗੂਆਂ ਹੋਰ ਏਜੰਡਿਆਂ ਸਮੇਤ ਇਸ ਏਜੰਡੇ ਉੱਪਰ ਸੰਘਰਸ਼ ਦੀ ਰੂਪ-ਰੇਖਾ ਤਿਆਰ ਕਰਨ ਲਈ 11 ਅਗਸਤ ਨੂੰ ਫਰੰਟ ਦੀ ਮੀਟਿੰਗ ਬੁਲਾਈ ਹੈ।

216 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper